ਬੰਦ ਕਰੋ

ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸੈਂਟਰ ਸਕੂਲ ਮਲੀਆਂ ਵਿੱਚ ਸੈਂਟਰ ਪੱਧਰੀ ਮੁਕਾਬਲਿਆਂ ਦਾ ਕੀਤਾ ਗਿਆ ਆਯੋਜਨ

ਪ੍ਰਕਾਸ਼ਨ ਦੀ ਮਿਤੀ : 30/11/2021

ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸੈਂਟਰ ਸਕੂਲ ਮਲੀਆਂ ਵਿੱਚ ਸੈਂਟਰ ਪੱਧਰੀ ਮੁਕਾਬਲਿਆਂ ਦਾ ਕੀਤਾ ਗਿਆ ਆਯੋਜਨ
ਪੰਜਾਬ ਸਰਕਾਰ ਵੱਲੋਂ 30 ਨਵੰਬਰ 2021 ਤੱਕ ਕਰਵਾਏ ਜਾ ਰਹੇ ਹਨ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਹਿ ਵਿੱਦਿਅਕ ਮੁਕਾਬਲੇ
ਤਰਨਤਾਰਨ, 25 ਨਵੰਬਰ :
ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੀ ਯੋਗ ਰਹਿਨੁਮਾਈ ਹੇਠ ਪ੍ਰਾਇਮਰੀ ਪੱਧਰ ‘ਤੇ ਮਿਤੀ 22 ਨਵੰਬਰ ਤੋਂ 30 ਨਵੰਬਰ 2021 ਤੱਕ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਹਿ ਵਿਦਿਅਕ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿਸ ਦੇ ਦੂਸਰੇ ਪੜਾਅ ਤਹਿਤ ਬਲਾਕ ਤਰਨ ਤਾਰਨ ਪਰਾਪਰ ਦੇ ਸੈਂਟਰ ਸਕੂਲ ਮਲੀਆਂ ਵਿੱਚ ਸੈਂਟਰ ਪੱਧਰੀ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ।
ਇਹਨਾਂ ਮੁਕਾਬਲਿਆਂ ਵਿੱਚ ਸੈਂਟਰ ਦੇ 12 ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਮੁਕਾਬਲਿਆਂ ਜਿਵੇਂ ਸੁੰਦਰ ਲਿਖਾਈ ਮੁਕਾਬਲੇ ਜੈੱਲ ਪੈੱਨ-ਕਲਮ, ਆਮ ਗਿਆਨ, ਚਿੱਤਰ ਕਲਾ, ਕਹਾਣੀ ਸੁਣਾਉਣਾ, ਬੋਲ ਲਿਖ਼ਤ, ਪੜ੍ਹਨ ਮੁਕਾਬਲੇ, ਕਵਿਤਾ ਗਾਇਨ ਮੁਕਾਬਲੇ ਆਦਿ ਵਿੱਚ ਭਾਗ ਲਿਆ ਗਿਆ। ਅਧਿਆਪਕਾਂ ਲਈ ਵੀ ਸੁੰਦਰ ਲਿਖਾਈ ਮੁਕਾਬਲੇ ਜੈੱਲ ਪੈੱਨ ਵਿੱਚ ਪ੍ਰਤੀਯੋਗਿਤਾ ਕਰਵਾਈ ਗਈ।
ਇਹਨਾਂ ਮੁਕਾਬਲਿਆਂ ਦਾ ਜਾਇਜ਼ਾ ਲੈਣ ਲਈ ਹਰਜਿੰਦਰ ਪ੍ਰੀਤ ਸਿੰਘ, ਬਲਾਕ ਸਿੱਖਿਆ ਅਫਸਰ (ਐ. ਸਿੱ.) ਤਰਨਤਾਰਨ ਪਰਾਪਰ ਵਿਸ਼ੇਸ਼ ਤੌਰ ‘ਤੇ ਸੈਂਟਰ ਸਕੂਲ ਮੱਲੀਆਂ ਵਿਖੇ ਪਹੁੰਚੇ। ਜਿਨ੍ਹਾਂ ਦਾ ਸੈਂਟਰ ਹੈਡ ਟੀਚਰ ਵੱਲੋਂ ਪਹੁੰਚਣ ਤੇ ਨਿੱਘਾ ਸਵਾਗਤ ਕਰਦਿਆਂ ਜੀ ਆਇਆਂ ਨੂੰ ਕਿਹਾ ਗਿਆ।
ਇਹਨਾਂ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਸਿਖਰ ਪੁਜੀਸ਼ਨਾਂ ਹਾਸਲ ਕੀਤੀਆਂ, ਜਿਨ੍ਹਾਂ ਵਿੱਚੋਂ ਮਨਦੀਪ ਕੌਰ ਅਤੇ ਗੁਰਸਹਿਜਬੀਰ ਸਿੰਘ ਸਪਸ ਕੱਦ ਗਿੱਲ ਵੱਲੋਂ ਕ੍ਰਮਵਾਰ ਸੁੰਦਰ ਲਿਖਾਈ ਅਤੇ ਆਮ ਗਿਆਨ ਪ੍ਰਤੀਯੋਗਤਾ, ਰਹਿਤਪਰੀਤ ਕੌਰ ਸੈਂਟਰ ਸਕੂਲ ਮਲੀਆਂ ਵਲੋਂ ਸ਼ਬਦ ਗਾਇਨ ਮੁਕਾਬਲੇ, ਹਰਮਨ ਸਿੰਘ ਅਤੇ ਗਗਨਦੀਪ ਕੌਰ ਸਪਸ ਦੇਊ ਵੱਲੋਂ ਕ੍ਰਮਵਾਰ ਚਿੱਤਰਕਾਰੀ ਅਤੇ ਬੋਲ ਲਿਖ਼ਤ ਮੁਕਾਬਲੇ, ਮਹਿਮਾ ਕੌਰ ਅਤੇ ਮਨਦੀਪ ਕੌਰ ਸਪਸ ਭੁੱਲਰ ਵੱਲੋਂ ਕ੍ਰਮਵਾਰ ਭਾਸ਼ਣ ਅਤੇ ਕਹਾਣੀ ਮੁਕਾਬਲੇ ਅਤੇ ਮਨਰੂਪ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਬਾਗੜੀਆਂ ਵੱਲੋਂ ਪੜ੍ਹਨ ਮੁਕਾਬਲੇ ਵਿੱਚ ਸਿਖਰਲਾ ਸਥਾਨ ਪ੍ਰਾਪਤ ਕਰਕੇ ਬਲਾਕ ਪੱਧਰੀ ਮੁਕਾਬਲਿਆਂ ਲਈ ਕੁਆਲੀਫਾਈ ਕਰ ਲਿਆ ਗਿਆ।
ਅਧਿਆਪਕਾਂ ਦੇ ਸੁੰਦਰ ਲਿਖਾਈ ਮੁਕਾਬਲੇ ਦੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਕੱਦਗਿੱਲ ਤੋਂ ਅਧਿਆਪਕਾ ਕੰਵਲਪ੍ਰੀਤ ਕੌਰ ਪਹਿਲਾ ਸਥਾਨ, ਸਰਕਾਰੀ ਪ੍ਰਾਇਮਰੀ ਸਕੂਲ ਦੇਊ ਤੋਂ ਮਨਦੀਪ ਸਿੰਘ ਦੂਸਰਾ ਸਥਾਨ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਖੱਬੇ ਡੋਗਰਾ ਤੋਂ ਜਗਦੀਸ਼ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਹਨਾਂ ਮੁਕਾਬਲਿਆਂ ਵਿੱਚ ਅਧਿਆਪਕ ਪ੍ਰੇਮ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਖੱਬੇ ਡੋਗਰਾ,ਰਾਜਨ ਕੁਮਾਰ ਸਰਕਾਰੀ ਪ੍ਰਾਇਮਰੀ ਸਕੂਲ ਨੋਨੇ ਅਤੇ ਕਿਰਨਦੀਪ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਭੁੱਲਰ ਨੇ ਬਤੌਰ ਜੱਜ ਭੂਮਿਕਾ ਨਿਭਾਈ। ਜੇਤੂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮੁਕਾਬਲੇ ਉਪਰੰਤ ਸੀ. ਐੱਚ. ਟੀ. ਮੱਲੀਆਂ ਵੱਲੋਂ ਇਨਾਮ ਤਕਸੀਮ ਕੀਤੇ ਗਏ ਅਤੇ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਬਿਹਤਰੀਨ ਕਾਰਗੁਜ਼ਾਰੀ ਲਈ ਸ਼ੁਭ ਇੱਛਾਵਾਂ ਦਿੱਤੀਆਂ ਗਈਆਂ।