ਬੰਦ ਕਰੋ

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਵੱਖ-ਵੱਖ ਪੀੜਤਾਂ ਦੀਆਂ ਸੁਣੀਆਂ ਗਈਆਂ ਸਿ਼ਕਾਇਤਾਂ

ਪ੍ਰਕਾਸ਼ਨ ਦੀ ਮਿਤੀ : 05/05/2022

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਵੱਖ-ਵੱਖ ਪੀੜਤਾਂ ਦੀਆਂ ਸੁਣੀਆਂ ਗਈਆਂ ਸਿ਼ਕਾਇਤਾਂ
ਤਰਨ ਤਾਰਨ, 02 ਮਈ :
ਸ਼੍ਰੀ ਦੀਪਕ ਕੁਮਾਰ ਸੀਨੀਅਰ ਵਾਈਸ ਚੇਅਰਮੈਨ ਅਤੇ ਸ਼੍ਰੀ ਰਾਜ ਕੁਮਾਰ ਹੰਸ, ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਵੱਖ-ਵੱਖ ਪੀੜਤਾਂ ਦੀਆਂ ਸਿ਼ਕਾਇਤਾਂ ਸੁਣੀਆਂ ਗਈਆਂ ।
ਇਸ ਮੌਕੇ ਉਹਨਾਂ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਅਨੁਸੂਚਿਤ ਜਾਤੀਆਂ ਵਿਰੁੱਧ ਕਿਸੇ ਕਿਸਮ ਦੀ ਬੇਇਨਸਾਫੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਇਆ ਜਾਵੇ।
ਇਸ ਦੌਰਾਨ ਪਹਿਲੀ ਸ਼ਿਕਾਇਤ ਸ਼੍ਰੀ ਲੱਖਾ ਸਿੰਘ ਪੁੱਤਰ ਸ਼੍ਰੀ ਨਾਜਰ ਸਿੰਘ ਵਾਸੀ ਮੁਰਾਦਪੁਰਾ ਹਾਲ ਵਲਟੋਹਾ ਤਹਿਸੀਲ ਪੱਟੀ ਜਿ਼ਲ੍ਹਾ ਤਰਨਤਾਰਨ ਵੱਲੋਂ ਧੋਖਾਧੜੀ ਦੇ ਸਬੰਧ ਵਿੱਚ ਦਰਖਾਸਤ ਬਰਖਿਲਾਫ ਸ਼੍ਰੀ ਰਣਜੀਤ ਸਿੰਘ ਪੁੱਤਰ ਹਰਨਾਮ ਸਿੰਘ, ਹਰਜੀਤ ਸਿੰਘ ਪੁੱਤਰ ਹਰਨਾਮ ਸਿੰਘ ਕੌਮ ਜੱਟ ਵਾਸੀਆਨ ਸਰਾਏ ਅਮਾਨਤ ਖਾਂ, ਹੈਪੀ ਪੁੱਤਰ ਨਿਰਵੈਲ ਸਿੰਘ ਕੌਮ ਜੱਟ ਸਿੰਘ ਵਾਸੀ ਪਿੰਡ ਝੰਡੇਰ ਤਹਿਸੀਲ ਅਤੇ ਜਿ਼ਲ੍ਹਾ ਤਰਨਤਾਰਨ ਨਾਲ ਸਬੰਧਿਤ ਸੀ।ਦੂਜੀ ਸ਼ਿਕਾਇਤ ਸ਼੍ਰੀ ਅਜੀਤ ਸਿੰਘ ਪੁੱਤਰ ਸ਼੍ਰੀ ਰਾਮ ਸਿੰਘ ਵਾਸੀ ਗਗੜੇਵਾਲ, ਗੋਇੰਦਵਾਲ ਸਾਹਿਬ ਵੱਲੋਂ ਨਜਾਇਜ਼ ਜ਼ਮੀਨ ਉੱਪਰ ਕਬਜੇ ਬਾਰੇ ਦਰਖਾਸਤ ਬਰਖਿਲਾਫ ਰਣਜੀਤ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਗਗੜੇਵਾਲ, ਮਨਜੀਤ ਸਿੰਘ ਪੁੱਤਰ ਪੂਰਨ ਸਿੰਘ, ਜਿੰਦਰ ਸਿੰਘ ਪੁੱਤਰ ਪੂਰਨ ਸਿੰਘ ਨਾਲ ਸਬੰਧਿਤ ਸੀ।
ਇਸ ਦੌਰਾਨ ਸ਼੍ਰੀ ਜਸਪਾਲ ਸਿੰਘ ਪੁੱਤਰ ਸ਼੍ਰੀ ਲੱਖਾ ਸਿੰਘ ਵਾਸੀ ਪਿੰਡ ਸਰਹਾਲੀ ਕਲਾਂ ਵੱਲੋਂ ਦਰਖਾਸਤ ਵਿੱਚ ਘਰ ਦੇ ਦਰਵਾਜੇ ਅੱਗੇ ਮੁੰਡਿਆਂ ਨੂੰ ਇਕੱਠੇ ਕਰਕੇ ਗੁਰਜਿੰਦਰਪਾਲ ਸਿੰਘ ਉਰਫ ਗੋਪੀ ਪੁੱਤਰ ਜਸਮੇਲ ਸਿੰਘ, ਜਸਮੇਲ ਸਿੰਘ ਪੁੱਤਰ ਕਰਤਾਰ ਸਿੰਘ, ਜਰਨੈਲ ਸਿੰਘ ਪੁੱਤਰ ਅਜੀਤ ਸਿੰਘ ਕੌਮ ਜੱਟ ਸਿੱਖ ਵਾਸੀਆਨ ਸਰਹਾਲੀ ਕਲਾਂ ਵੱਲੋਂ ਉਸ ਨੁੂੰ ਘੇਰਨ ਅਤੇ ਗਾਲੀ ਗਲੋਚ ਕਰਨ ਸਬੰਧੀ ਸਿ਼ਕਾਇਤ ਕੀਤੀ ਗਈ। ਇਸ ਤੋਂ ਇਲਾਵਾ ਇੱਕ ਹੋਰ ਸ਼ਿਕਾਇਤ ਸ਼੍ਰੀ ਅਜੇ ਕੁਮਾਰ ਪੁੱਤਰ ਸ਼੍ਰੀ ਅਸ਼ੋਕ ਕੁਮਾਰ ਸਾਬਕਾ ਐੱਮ.ਸੀ. ਵਾਰਡ ਨੰਬਰ 5 ਪੱਟੀ ਜਿ਼ਲ੍ਹਾ ਤਰਨਤਾਰਨ ਵੱਲੋਂ ਦਰਖਾਸਤ ਜਬਰਦਸਤੀ ਦੁਕਾਨ ਖਾਲੀ ਕਰਵਾਉਣ ਅਤੇ ਜਾਤੀ ਦੇ ਖਿਲਾਫ ਅਪਸ਼ਬਦ ਬੋਲਣ ਅਤੇ ਧਮਕੀਆਂ ਦੇਣ ਤੇ ਦੋਸ਼ੀਆਨ ਦੇ ਖਿਲਾਫ ਕਾਨੁੂੰਨੀ ਕਾਰਵਾਈ ਕਰਨ ਸਬੰਧੀ ਸੀ।
ਇਸ ਮੌਕੇ ਸ਼੍ਰੀ ਦੀਪਕ ਕੁਮਾਰ ਸੀਨੀਅਰ ਵਾਈਸ ਚੇਅਰਮੈਨ ਅਤੇ ਸ਼੍ਰੀ ਰਾਜ ਕੁਮਾਰ ਹੰਸ, ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇਹਨਾਂ ਉਕਤ ਸਿ਼ਕਾਇਤਾਂ ਦੀ ਰਿਪੋਰਟ ਮਿਤੀ 11 ਮਈ, 2022 ਤੱਕ ਉੁਹਨਾਂ ਦੇ ਦਫਤਰ ਵਿਖੇ ਪੁੱਜਦੀ ਕੀਤੀ ਜਾਵੇ।
ਇਸ ਦੇ ਨਾਲ ਹੀ ਸ਼੍ਰੀ ਜਸਪਾਲ ਸਿੰਘ ਪੁੱਤਰ ਸ਼੍ਰੀ ਲੱਖਾ ਸਿੰਘ ਵਾਸੀ ਸਰਹਾਲੀ ਕਲਾਂ ਵੱਲੋਂ ਧਨਾਢ ਵਿਅਕਤੀਆਂ ਵੱਲੋਂ ਘਰ ਤੇ ਹਮਲਾ ਕਰਨ, ਜਾਤੀ ਸੂਚਕ ਸ਼ਬਦ ਬੋਲਣ, ਸ਼ਰੇਆਮ ਗੋਲੀਆਂ ਚਲਾਉਣ ਵਾਲੇ ਲੋਕਾਂ ਤੇ ਕਾਨੂੰਨੀ ਕਾਰਵਾਈ ਕਰਨ ਸਬੰਧੀ ਦਿੱਤੀ ਦਰਖਾਸਤ ਦੇ ਸਬੰਧ ਵਿੱਚ ਪੁਲਿਸ ਵਿਭਾਗ ਨੂੰ ਹੁਕਮ ਦਿੱਤੇ ਕਿ ਡੀ. ਐੱਸ. ਪੀ. ਹੈੱਡਕੁਆਰਟਰ, ਤਰਨਤਾਰਨ ਮਿਤੀ 08 ਜੂਨ, 2022 ਨੂੰ ਕਮਿਸ਼ਨ ਦੇ ਦਫਤਰ ਵਿਖੇ ਰਿਪੋਰਟ ਪੇਸ਼ ਕਰਨਗੇ।
ਇਸ ਮੌਕੇ ਡੀ.ਐੈੱਸ.ਪੀ. ਹੈੱਡਕੁਆਟਰ ਤਰਨਤਾਰਨ, ਸ਼੍ਰੀ ਵਿਜੈ ਕਮਾਰ ਨਾਇਬ ਤਹਿਸੀਲਦਾਰ ਤਰਨਤਾਰਨ, ਸ਼੍ਰੀ ਬਿਕਰਮਜੀਤ ਸਿੰਘ ਜਿ਼ਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ, ਤਰਨਤਾਰਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਅਧਿਕਾਰੀ/ਕਰਮਚਾਰੀ ਆਦਿ ਹਾਜ਼ਰ ਸਨ ।