• ਸਮਾਜਿਕ ਮੀਡੀਆ ਲਿੰਕ
  • ਸਾਈਟ ਮੈਪ
  • Accessibility Links
  • ਪੰਜਾਬੀ
ਬੰਦ ਕਰੋ

ਪੰਜਾਬ ਸਰਕਾਰ ਵੱਲੋਂ ਆਰਮੀ ਅਗਨੀਵੀਰ, ਪੰਜਾਬ ਪੁਲਿਸ ਅਤੇ ਪੈਰਾਮਿਲਟਰੀ ਫੋਰਸਾਂ ਦੀ ਭਰਤੀ ਲਈ ਮੁਫਤ ਫਿੱਜੀਕਲ ਟਰੇਨਿੰਗ ਸ਼ੁਰੂ

ਪ੍ਰਕਾਸ਼ਨ ਦੀ ਮਿਤੀ : 16/07/2025

ਪੰਜਾਬ ਸਰਕਾਰ ਵੱਲੋਂ ਆਰਮੀ ਅਗਨੀਵੀਰ, ਪੰਜਾਬ ਪੁਲਿਸ ਅਤੇ ਪੈਰਾਮਿਲਟਰੀ ਫੋਰਸਾਂ ਦੀ ਭਰਤੀ ਲਈ ਮੁਫਤ ਫਿੱਜੀਕਲ ਟਰੇਨਿੰਗ ਸ਼ੁਰੂ
ਤਰਨ ਤਾਰਨ, 15 ਜੁਲਾਈ
ਪੰਜਾਬ ਸਰਕਾਰ ਵੱਲੋਂ ਆਰਮੀ ਅਗਨੀਵੀਰ,ਪੰਜਾਬ ਪੁਲਿਸ ਅਤੇ ਪੈਰਾਮਿਲਟਰੀ ਫੋਰਸਾਂ ਦੀ ਭਰਤੀ ਲਈ ਮੁਫਤ ਫਿੱਜੀਕਲ ਟਰੇਨਿੰਗ ਸੀ-ਪਾਈਟ ਕੈਂਪ ਥੇਹ ਕਾਂਜਲਾ, ਕਪੂਰਥਲਾ ਵਿਖੇ ਚੱਲ ਰਹੀ ਹੈ। ਸੀ-ਪਾਈਟ ਕੈਂਪ ਕਪੂਰਥਲਾਂ ਦੇ ਅਧਿਕਾਰੀ ਕੈਪਟਨ ਅਜੀਤ ਸਿੰਘ ਨੇ ਦੱਸਿਆ ਹੈ, ਕਿ ਜਿਨ੍ਹਾਂ ਤਰਨ ਤਾਰਨ ਦੇ ਯੁਵਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ, ਕਿ ਜਿੰਨ੍ਹਾਂ ਯੂਵਕ ਨੇ ਆਰਮੀ ਅਗਨੀਵੀਰ ਵਿੱਚ ਲਿਖਤੀ ਪੇਪਰ ਦਾ ਟੈਸਟ ਦੇ ਦਿੱਤਾ ਹੈ, ਉਹ ਯੁਵਕ ਫਿਜੀਕਲ ਦੀ ਟਰੇਨਿੰਗ ਵਾਸਤੇ ਸੀ-ਪਾਈਟ ਕੈਂਪ ਕਪੂਰਥਲਾ ਵਿਖੇ ਜਲਦੀ ਤੋਂ ਜਲਦੀ ਰਿਪੋਰਟ ਕਰਨ।
 ਇਸ ਦੇ ਨਾਲ ਹੀ ਪੰਜਾਬ ਪੁਲਿਸ, ਬੀ. ਐਸ.  ਐਫ, ਸੀ. ਆਰ. ਪੀ. ਐਫ, ਰੇਲਵੇ ਪੁਲਿਸ ਜਾ ਹੋਰ ਕੋਈ ਵੀ ਲਿਖਤੀ ਟੈਸਟ ਦਿੱਤਾ ਹੈ, ਉਹ ਯੁਵਕ ਫਿੱਜੀਕਲ ਦੀ ਤਿਆਰੀ ਕਰਨ ਵਾਸਤੇ ਸੀ-ਪਾਈਟ ਕੈਂਪ ਥੇਹ ਕਾਂਜਲਾ, ਕਪੂਰਥਲਾ ਵਿਖੇ ਰਿਪੋਰਟ ਕਰ ਸਕਦੇ ਹਨ । ਯੁਵਕਾਂ ਨੂੰ ਦੋਵੇ ਟਾਈਮ ਸਵੇਰੇ ਅਤੇ ਸ਼ਾਮ ਨੂੰ ਫਿਜੀਕਲ ਟਰੇਨਿੰਗ ਪੂਰੇ ਜੋਰ-ਸ਼ੋਰ ਦੇ ਨਾਲ ਕਰਵਾਈ ਜਾਵੇਗੀ । ਕੈਂਪ ਵਿੱਚ ਯੁਵਕਾਂ ਵਾਸਤੇ ਜਿੰਮ, ਖੇਡਾਂ ਦਾ ਖਾਸ ਪ੍ਰਬੰਧ ਹੈ। ਕੈਂਪ ਦੀ ਟਰੇਨਿੰਗ ਲੈਣ ਲਈ ਦਸਤਾਵੇਜ ਦੀਆ ਫੋਟੋ ਕਾਪੀਆਂ ਜਿਵੇ ਆਧਾਰ ਕਾਰਡ, ਦਸਵੀਂ ਕਲਾਸ ਜਾ ਬਾਰਵੀ ਕਾਲਸ ਦਾ ਸਰਟੀਫਿਕੇਟ, ਜਾਤੀ ਸਰਟੀਫਿਕੇਟ ਅਤੇ ਦੋ ਪਾਸਪੋਰਟ ਸਾਈਜ ਫੋਟੋਗਰਾਫ ਨਾਲ ਲੈ ਕੇ ਕੈਂਪ ਵਿੱਚ ਰਿਪੋਰਟ ਕਰ ਸਕਦੇ ਹਨ ।
ਕੈਂਪ ਦੇ ਅਧਿਕਾਰੀ ਨੇ ਦੱਸਿਆ ਹੈ, ਕਿ ਟਰੇਨਿੰਗ ਦੌਰਾਨ ਯੂਵਕਾ ਨੂੰ ਟਰੇਨਿੰਗ,ਪੜਾਈ, ਰਿਹਾਇਸ਼ ਅਤੇ ਖਾਣਾ ਪੰਜਾਬ ਸਰਕਾਰ ਵੱਲੋਂ ਮੁਫਤ ਦਿੱਤਾ ਜਾਵੇਗਾ । ਯੂਵਕ ਵਧੇਰੇ ਜਾਣਕਾਰੀ ਲਈ ਇਨ੍ਹਾਂ ਮੁਬਾਇਲ ਨੰਬਰ 83601-63527, 69002-00733 ਤੇ ਸਪੰਰਕ ਕਰਨ ਅਤੇ ਟਰੇਨਿੰਗ ਲੈਣ ਲਈ ਜਲਦੀ ਤੋਂ ਜਲਦੀ ਸੀ-ਪਾਈਟ ਕੈਂਪ ਥੇਹ ਕਾਂਜਲਾ, ਨੇੜੇ ਮਾਡਰਨ ਜੇਲ੍ਹ ਕਪੂਰਥਲਾ ਵਿਖੇ ਆ ਕੇ ਟਰੇਨਿੰਗ ਦਾ ਲਾਭ ਲੈਣ।