ਬੰਦ ਕਰੋ

ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਮੱਦੇਨਜ਼ਰ ਕੰਬਾਈਨ ਆਪ੍ਰੇਟਰਾਂ ਲਈ ਸਲਾਹ ਜਾਰੀ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 25/04/2020
DC
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪੰਜਾਬ
ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਮੱਦੇਨਜ਼ਰ ਕੰਬਾਈਨ ਆਪ੍ਰੇਟਰਾਂ ਲਈ ਸਲਾਹ ਜਾਰੀ-ਡਿਪਟੀ ਕਮਿਸ਼ਨਰ
ਜ਼ਿਲ੍ਹੇ ਵਿੱਚ ਚੱਲਣ ਵਾਲੀਆਂ ਕੰਬਾਇਨਾਂ ਦੇ ਡਰਾਈਵਰਾਂ ਅਤੇ ਕਾਮਿਆਂ ਦਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮੈਡੀਕਲ ਚੈੱਕ-ਅੱਪ ਬਣਾਇਆ ਜਾ ਰਿਹਾ ਯਕੀਨੀ
ਤਰਨ ਤਾਰਨ, 25 ਅਪ੍ਰੈਲ:
ਪੰਜਾਬ ਸਰਕਾਰ ਨੇ ਕੋਵਿਡ 19 ਦੇ ਮੱਦੇਨਜ਼ਰ ਰਾਜ ਦੇ ਕਿਸਾਨਾਂ ਅਤੇ ਕੰਬਾਈਨ ਆਪ੍ਰੇਟਰਾਂ ਨੂੰ ਸੁਰੱਖਿਅਤ ਢੰਗ ਨਾਲ ਕਣਕ ਦੀ ਕਟਾਈ ਕਰਨ ਦੇ ਕਾਰਜ਼ ਨੂੰ ਨੇਪਰੇ ਚਾੜਨ ਲਈ ਸਲਾਹ ਜਾਰੀ ਕੀਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਕੰਬਾਈਨ ਆਪ੍ਰੇਟਰ ਅਤੇ ਉਸਦੇ ਮੁਲਾਜਮਾਂ ਵੱਲੋਂ ਹਮੇਸ਼ਾ ਇਹ ਗੱਲ ਯਾਦ ਰੱਖੀ ਜਾਵੇ ਕਿ ਇਸ ਮਹਾਂਮਾਰੀ ਦੌਰਾਨ ਕਮਾਈ ਦੇ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ।
ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਪ੍ਰਵੇਸ਼ ਕਰਨ ਵਾਲੀਆਂ ਕੰਬਾਈਨਾਂ ਨੂੰ ਬੈਰੀਅਰ ‘ਤੇ ਸੈਨੀਟਾਈਜ਼ ਕਰਨਾ ਜ਼ਰੂਰੀ ਕੀਤਾ ਗਿਆ ਹੈ।ਇਸ ਤੋਂ ਜ਼ਿਲ੍ਹੇ ਵਿੱਚ ਚੱਲਣ ਵਾਲੀਆਂ ਕੰਬਾਇਨਾਂ ਦੇ ਡਰਾਈਵਰਾਂ ਅਤੇ ਕਾਮਿਆਂ ਦਾ ਜ਼ਿਲ੍ਹੇ ਵਿੱਚ ਦਾਖਲ ਹੋਣ ਤੋਂ ਪਹਿਲਾ ਐਂਟਰੀ ਪੁਆਇੰਟਾਂ ‘ਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮੈਡੀਕਲ ਚੈੱਕ-ਅੱਪ ਯਕੀਨੀ ਬਣਾਇਆ ਜਾ ਰਿਹਾ ਹੈ।
ਸਲਾਹ ਅਨੁਸਾਰ ਟਰਾਂਸਪੋਰਟਰਾਂ ਤੇ ਉਨਾਂ ਦੇ ਮੁਲਾਜਮ ਇੱਕ ਦੂਜੇ ਨਾਲ ਹੱਥ ਨਾ ਮਿਲਾਉਣ ਅਤੇ ਨਾ ਹੀ ਗਲੇ ਮਿਲਣ।ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਹੀ ਕੱਪੜੇ ਦਾ ਮਾਸਕ ਪਹਿਨ ਲਿਆ ਜਾਵੇ ਅਤੇ ਘਰ ਵਾਪਸੀ ਤੱਕ ਇਸਨੂੰ ਪਹਿਨ ਕੇ ਰੱਖਿਆ ਜਾਵੇ।ਮਾਸਕ ਇਸ ਢੰਗ ਨਾਲ ਪਹਿਨਿਆ ਜਾਵੇ ਕਿ ਵਿਅਕਤੀ ਦਾ ਨੱਕ ਤੇ ਮੂੰਹ ਚੰਗੀ ਤਰਾਂ ਢੱਕ ਜਾਵੇ।ਕੱਪੜੇ ਦੇ ਮਾਸਕ ਨੂੰ ਰੋਜ਼ਾਨਾ ਸਾਬਣ ਜਾਂ ਡਿਟਰਜੈਂਟ ਤੇ ਪਾਣੀ ਨਾਲ ਧੋ ਕੇ ਵਰਤਿਆ ਜਾਵੇ ।  
ਕੰਮ ਦੌਰਾਨ ਕਿਸਾਨਾਂ ਤੇ ਮਜਦੂਰਾਂ ਵਿਚਕਾਰ ਤੋਂ 1 ਮੀਟਰ ਦੀ ਦੂਰੀ ਯਕੀਨੀ ਬਣਾਈ ਜਾਵੇ ਅਤੇ ਖਾਣਾ ਖਾਣ , ਢੋਆ-ਢੁਆਈ ਆਦਿ ਸਮੇਂ ਸਮਾਜਿਕ ਦੂਰੀ ਦਾ ਪੂਰਾ ਧਿਆਨ ਰੱਖਿਆ ਜਾਵੇ। ਹੱਥਾਂ ਨੂੰ ਸਾਬਣ ਤੇ ਪਾਣੀ ਨਾਲ ਘੱਟੋ ਘੱਟ 40 ਸੈਕਿੰਡ ਤੱਕ ਧੋਵੋ, ਹੱਥਾਂ ਦੀਆਂ ਤਲੀਆਂ, ਹੱਥਾਂ ਦਾ ਪਿੱਛਲਾ ਪਾਸਾ, ਉੱਗਲਾਂ ਤੇ ਅੰਗੂਠੇ ਦੇ ਵਿਚਕਾਰ ਦੀ ਜਗਾ ਤੇ ਗੁੱਟਾਂ ਨੂੰ ਚੰਗੀ ਤਰਾਂ ਰਗੜੋ।ਹਰੇਕ 2 ਘੰਟੇ ਬਾਅਦ ਹੱਥ ਧੋਣ ਦੀ ਸਲਾਹ ਦਿੱਤੀ ਜਾਂਦੀ ਹੈ।
ਜੇਕਰ ਸੈਨੀਟਾਈਜ਼ਰ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਘੱਟੋ-ਘੱਟ 3 ਐੱਮ. ਐੱਲ. ਸੈਨੀਟਾਈਜ਼ਰ ਸੁੱਕੇ ਹੱਥਾਂ ਤੇ ਲਗਾਓ ਅਤੇ ਘੱਟੋ-ਘੱਟ 30 ਸੈਕਿੰਡ ਤੱਕ ਮਲੋ।ਜੇਕਰ ਹੱਥ ਸਾਫ਼ ਦਿਖਾਈ ਦੇ ਰਹੇ ਹੋਣ ਤਾਂ ਵੀ ਸੈਨੀਟਾਈਜ਼ ਕਰੋ ਵਾਹਨ ਦੇ ਅੰਦਰ ਖਾਣਾ ਨਾ ਖਾਓ।ਟਰਾਂਸਪੋਰਟਰ ਜਾਂ ਕੰਬਾਇਨ ਆਪਰੇਟਰ ਵੱਲੋਂ ਵਾਹਨ ਵਿੱਚ ਅਲਕੋਹਲ ਯੁਕਤ ਸੈਨੀਟਾਈਜ਼ਰ ਦਾ ਪ੍ਰਬੰਧ ਕੀਤਾ ਜਾਵੇ।ਟਰਾਂਸਪੋਰਟਰ ਜਾਂ ਕੰਬਾਇਨ ਆਪਰੇਟਰ ਵੱਲੋਂ ਸਮਾਨ ਨੂੰ ਚੜਾਉਣ ਤੇ ਉਤਾਰਨ ਸਮੇਂ ਡਿਸਪੋਜ਼ੇਬਲ ਦਸਤਾਨੇ ਪਹਿਨੇ ਜਾਣ ਅਤੇ ਲੋਡਿੰਗ ਤੇ ਅਨਲੋਡਿੰਗ ਦਾ ਕੰਮ ਪੂਰਾ ਹੋਣ ਤੋਂ ਤੁਰੰਤ ਬਾਅਦ ਹੱਥਾਂ ਨੂੰ ਧੋ ਲਿਆ ਜਾਵੇ।
ਉਹਨਾਂ ਦੱਸਿਆ ਕਿ ਟਰਾਂਸਪੋਰਟਰਾਂ/ਕੰਬਾਈਨ ਆਪ੍ਰੇਟਰਾਂ ਨੂੰ ਵੀ ਸਲਾਹ ਜਾਰੀ ਕੀਤੀ ਗਈ ਹੈ ਜਿਸ ਅਨੁਸਾਰ ਕੰਬਾਇਨ ਆਪਰੇਟਰ ਯਕੀਨੀ ਬਣਾਉਣ ਕਿ ਵਾਹਨ ਚਲਾਉਣ ਸਮੇਂ ਡਰਾਇਵਰ ਤੋਂ ਸਹਾਇਕ ਵਿੱਚ 1 ਮੀਟਰ ਦੀ ਦੂਰੀ ਹੋਵੇ । ਟਰਾਂਸਪੋਰਟਰ/ਕੰਬਾਇਨ ਆਪਰੇਟਰ ਵੱਲੋਂ ਯਾਤਰਾ ਦੌਰਾਨ ਗੈਰ ਜ਼ਰੂਰੀ ਰੁਕਣ ਜਾਂ ਸੰਪਰਕ ਤੋਂ ਪਰਹੇਜ਼ ਕੀਤਾ ਜਾਵੇ । ਜੇਕਰ ਕਰੰਸੀ ਨੋਟਾਂ ਨਾਲ ਲੈਣ-ਦੇਣ ਕਰ ਰਹੇ ਹੋ ਤਾਂ ਇਸ ਤੋਂ ਪਹਿਲਾਂ ਤੇ ਬਾਅਦ ਵਿੱਚ ਹੱਥਾਂ ਨੂੰ ਸੈਨੀਟਾਈਜ਼ ਕੀਤਾ ਜਾਵੇ ਅਤੇ ਸਾਹਮਣੇ ਵਾਲੇ ਵਿਅਕਤੀ ਨੂੰ ਅਜਿਹਾ ਕਰਨ ਲਈ ਪ੍ਰੇਰਿਤ ਕੀਤਾ ਜਾਵੇ।ਕੰਬਾਇਨ ਆਪਰੇਟਰ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਪੈਸੇ ਦਾ ਲੈਣ-ਦੇਣ ਕਰ ਆਨਲਾਈਨ ਕਰਨ ਨੂੰ ਤਰਜ਼ੀਹ ਦੇਣ  ।
ਇਸੇ ਤਰਾਂ  ਕੰਬਾਈਨ ਨੂੰ ਰੋਗਾਣੂ ਮੁਕਤ ਕਰਨਾ (ਡਿਸਇਨਫੈਕਸ਼ਨ) ਕੰਬਾਈਨ ਦੇ ਅੰਦਰ ਸੀਟਾਂ, ਗਿਅਰ, ਸਟੇਰਿੰਗ ਆਦਿ ਨੂੰ ਵਹੀਕਲ ਚਲਾਉਣ ਤੋਂ ਪਹਿਲਾਂ ਜਾਂ ਵਹੀਕਲ ਨੂੰ ਅਗਲੇ ਦਿਨ ਦੀ ਵਰਤੋਂ ਲਈ ਰੋਕਣ ਤੋਂ ਬਾਅਦ ਚੰਗੀ ਤਰਾਂ ਸਾਫ਼ ਕੀਤਾ ਜਾਵੇ।ਸਫ਼ਾਈ ਕਰਨ ਤੋਂ ਪਹਿਲਾਂ ਵਰਕਰ ਵੱਲੋਂ ਡਿਸਪੋਜ਼ੇਬਲ ਰਬੜ ਬੂਟ, ਦਸਤਾਨੇ (ਹੈਵੀ ਡਿਊਟੀ), ਮਾਸਕ ਪਹਿਨਿਆ ਜਾਵੇ।ਕੰਬਾਈਨ ਨੂੰ ਰੋਜ਼ਾਨਾ ਸਾਬਣ, ਡਿਟਰਜੈਂਟ ਅਤੇ ਪਾਣੀ ਨਾਲ ਚੰਗੀ ਤਰਾਂ ਧੋਤਾ ਜਾਵੇ ਜਾਂ ਸੋਡੀਅਮ ਹਾਈਪਕੋਲੋਰਾਈਟ ਸੋਲਿਊਸ਼ਨ (1 ਪ੍ਰਤੀਸ਼ਤ) ਨਾਲ ਸਾਫ਼ ਕੀਤਾ ਜਾਵੇ।ਜ਼ਿਆਦਾ ਛੂਹਣ ਵਾਲੀਆਂ ਵਸਤੂਆਂ ਜਿਵੇਂ ਕਿ ਦਰਵਾਜੇ ਦੇ ਹੈਂਡਲ, ਸਟੇਰਿੰਗ, ਖਿੜਕੀਆਂ ਦੇ ਕੁੰਡੇ, ਗਿਅਰ ਅਤੇ ਹੋਰ ਬਟਨਾਂ ਆਦਿ ਨੂੰ ਰੋਜ਼ਾਨਾ 2 ਵਾਰ ਸੋਡੀਅਮ ਹਾਈਕੋਲੋਰਾਈਟ ਸੋਲਿਊਸ਼ਨ (1 ਪ੍ਰਤੀਸ਼ਤ) ਘੋਲ ਦੇ ਗਿੱਲੇ ਕੱਪੜੇ ਨਾਲ ਸਾਫ਼ ਕੀਤਾ ਜਾਵੇ।ਸਾਫ਼-ਸਫ਼ਾਈ ਲਈ ਵਰਤੇ ਗਏ ਸਮਾਨ ਨੂੰ ਵੀ ਇਸਤੇਮਾਲ ਤੋਂ ਬਾਅਦ ਸੁਰੱਖਿਅਤ ਢੰਗ ਨਾਲ ਸਾਫ਼ ਕੀਤਾ ਜਾਵੇ ।
—————–