ਬੰਦ ਕਰੋ

ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਬੇਰੋਜ਼ਗਾਰੀ ਨੂੰ ਘਟਾਉਣ ਲਈ ਮੁਫਤ ਕਰਵਾਏ ਜਾ ਰਹੇ ਸਕਿੱਲ ਕੋਰਸਾਂ ਵਿੱਚ ਦਾਖਲੇ ਸ਼ੁਰੂ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 26/02/2020
dc
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਬੇਰੋਜ਼ਗਾਰੀ ਨੂੰ ਘਟਾਉਣ ਲਈ ਮੁਫਤ ਕਰਵਾਏ ਜਾ ਰਹੇ ਸਕਿੱਲ ਕੋਰਸਾਂ ਵਿੱਚ ਦਾਖਲੇ ਸ਼ੁਰੂ-ਡਿਪਟੀ ਕਮਿਸ਼ਨਰ
ਜ਼ਿਲ੍ਹਾ ਤਰਨ ਤਾਰਨ ਵਿੱਚ ਚਲਾਏ ਜਾ ਰਹੇ ਸੈਂਟਰਾਂ ਵਿੱਚ ਇਸ ਸਮੇਂ 510 ਸਿੱਖਿਆਰਥੀ ਲੈ ਰਹੇ
 ਹਨ ਵੱਖ-ਵੱਖ ਕੋਰਸਾਂ ਦੀ ਟਰੇਨਿੰਗ 
ਟਰੇਨਿੰਗ ਕਰ ਚੁੱਕੇ 280 ਸਿੱਖਿਆਰਥੀਆਂ ਨੂੰ ਮੁਹੱਈਆ ਕਰਵਾਈ ਗਈ ਪ੍ਰਾਈਵੇਟ ਨੌਕਰੀ
ਤਰਨ ਤਾਰਨ, 26 ਫਰਵਰੀ :
ਪੰਜਾਬ ਵਿੱਚ ਬੇਰੁਜ਼ਗਾਰੀ ਨੂੰ ਘਟਾਉਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ. ਐਸ. ਡੀ. ਐਮ.) ਤਹਿਤ ਗਰੀਬ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਲਈ ਮੁਫਤ ਕਿੱਤਾ ਮੁੱਖੀ ਕੋਰਸ ਕਰਵਾਏ ਜਾ ਰਹੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਜ਼ਿਲ੍ਹਾ ਤਰਨ ਤਾਰਨ ਵਿੱਚ ਪੇਂਡੂ ਅਤੇ ਸ਼ਹਿਰੀ ਦੋਨਾ ਖੇਤਰਾਂ ਦੇ ਨੌਜਵਾਨਾਂ ਨੂੰ ਮੁਫਤ ਵਿੱਚ ਟੇ੍ਰਨਿੰਗ ਦੇਣ ਉਪਰੰਤ ਪ੍ਰਾਈਵੇਟ ਨੌਕਰੀ ਮੁਹੱਈਆ ਕਰਵਾਈ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਚਲਾਏ ਜਾ ਰਹੇ ਸੈਂਟਰਾਂ ਵਿੱਚ ਇਸ ਸਮੇਂ 510 ਸਿੱਖਿਆਰਥੀ ਵੱਖ-ਵੱਖ ਕੋਰਸਾਂ ਦੀ ਟਰੇਨਿੰਗ ਲੈ ਰਹੇ ਹਨ। ਉਹਨਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਇਹਨਾਂ ਸੈਂਟਰਾਂ ਵੱਖ-ਵੱਖ ਕੋਰਸਾਂ ਦੀ ਟਰੇਨਿੰਗ ਕਰ ਚੁੱਕੇ 280 ਸਿੱਖਿਆਰਥੀਆਂ ਨੂੰ ਪ੍ਰਾਈਵੇਟ ਨੌਕਰੀ ਮੁਹੱਈਆ ਕਰਵਾਈ ਜਾ ਚੁੱਕੀ ਹੈ।
ਉਹਨਾਂ ਦੱਸਿਆ ਕਿ ਖੇਮਕਰਨ ਰੋਡ ਸਾਹਮਣੇ ਆਈ. ਟੀ. ਆਈ. ਪੱਟੀ ਅਤੇ ਕਾਜੀ ਕੋਟ ਰੋਡ, ਤਰਨ ਤਾਰਨ ਵਿਖੇ “ਨੈਸ਼ਨਲ ਅਰਬਨ ਲਾਈਵਲੀਹੁੱਡ ਮਿਸ਼ਨ” ਸਕੀਮ ਅਧੀਨ ਸ਼ਹਿਰੀ ਨੌਜਵਾਨਾ ਲਈ ਸਕਿੱਲ ਸੈਂਟਰ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਸਿਰਫ ਸ਼ਹਿਰੀ ਖੇਤਰ ਦੇ ਨੌਜਵਾਨਾਂ ਨੂੰ ਟੇ੍ਰਨਿੰਗ ਦਿੱਤੀ ਜਾਵੇਗੀ।ਇਸ ਸੈਂਟਰ ਵਿੱਚ ਨੌਜਵਾਨਾਂ ਨੂੰ ਹਾਊਸ ਕੀਪਰ-ਕਮ-ਕੁੱਕ (ਵਿਦਿਅਕ ਯੋਗਤਾ 5ਵੀਂ ਪਾਸ) ਅਤੇ ਡਾਕੂਮੈਂਟੇਸ਼ਨ ਅਸਿਸਟੈਂਟ (ਵਿਦਿਅਕ ਯੋਗਤਾ 10ਵੀਂ ਪਾਸ) ਕੋਰਸਾਂ ਵਿੱਚ ਟੇ੍ਰਨਿੰਗ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (ਪੀ. ਐਮ. ਕੇ. ਵੀ. ਵਾਈ.) ਸਕੀਮ ਅਧੀਨ ਪੇਂਡੂ ਅਤੇ ਸ਼ਹਿਰੀ ਦੋਨਾ ਖੇਤਰ ਦੇ ਨੌਜਵਾਨਾਂ ਲਈ ਖੇਮਕਰਨ ਰੋਡ ਪੱਟੀ ਵਿਖੇ        “ਡੋਮੈਸਟਿਕ ਡਾਟਾ ਐਂਟਰੀ ਓਪਰੇਟਰ” (ਵਿਦਿਅਕ ਯੋਗਤਾ 10ਵੀਂ ਪਾਸ) ਕੋਰਸ ਵਿੱਚ ਟੇ੍ਰਨਿੰਗ ਦਿੱਤੀ ਜਾ ਰਹੀ ਹੈ, ਬਾਠ ਰੋਡ ਸਾਹਮਣੇ ਪੁਰਾਣਾ ਡੀ. ਸੀ. ਦਫਤਰ, ਤਰਨ ਤਾਰਨ ਵਿਖੇ ਚੱਲ ਰਹੇ ਸੈਂਟਰਾਂ ਵਿੱਚ ਪੇਂਡੂ ਅਤੇ ਸ਼ਹਿਰੀ ਖੇਤਰ ਦੇ ਨੌਜਵਾਨਾਂ ਲਈ “ਡਿਸਟਰੀਬਿਊਟਰ ਸੇਲਜ਼ਮੈਨ” (ਵਿਦਿਅਕ ਯੋਗਤਾ 10ਵੀਂ ਪਾਸ) ਅਤੇ ਖਵਾਸਪੁਰ ਰੋਡ ਫਤਿਹਆਬਾਦ ਵਿਖੇ ਡੀ. ਟੀ. ਐੱਚ. ਸੈੱਟ ਟਾੱਪ ਬਾਕਸ ਇੰਸਟਾਲੇਸ਼ਨ (ਵਿੱਦਿਅਕ ਯੋਗਤਾ 10ਵੀਂ ਪਾਸ), ਇਸ ਤੋਂ ਇਲਾਵਾ ਬਿਲਡਿੰਗ ਨੰਬਰ 111, ਕਪੂਰ ਆਈ. ਟੀ. ਆਈ. ਫੋਕਲ ਪੁਆਇੰਟ, ਤਰਨ ਤਾਰਨ ਸੈਂਟਰ ਵਿੱਚ ਹੱਥ ਕਢਾਈ (ਵਿਦਿਅਕ ਯੋਗਤਾ 10ਵੀਂ ਪਾਸ) ਅਤੇ ਡਾਕੂਮੈਂਟੇਸ਼ਨ ਅਸਿਸਟੈਂਟ (ਵਿਦਿਅਕ ਯੋਗਤਾ 10ਵੀ ਪਾਸ) ਕੋਰਸਾਂ ਵਿੱਚ ਟੇ੍ਰਨਿੰਗ ਦਿੱਤੀ ਜਾਵੇਗੀ।
ਇਹਨ੍ਹਾਂ ਕੋਰਸਾਂ ਤੋਂ ਇਲਾਵਾ ਪੀ. ਐਸ. ਡੀ. ਐਮ. ਵੱਲੋਂ ਪੀ. ਐਮ. ਕੇ. ਵੀ. ਵਾਈ. ਸਕੀਮ ਅਧੀਨ “ਓਟ” ਕਲੀਨਿਕ ਭੱਗੂਪੁਰ ਵਿੱਚ ਸੈਂਟਰ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਨਸ਼ੇ ਦੀ ਆਦਤ ਤੋਂ ਛੁਟਕਾਰਾ ਪਾ ਚੁੱਕੇ ਨੌਜਵਾਨ ਲਈ ਟੇ੍ਰਨਿੰਗ ਲੈ ਸਕਦੇ ਹਨ, ਇਸ ਸੈਂਟਰ ਵਿੱਚ ਨੌਜਵਾਨਾਂ ਨੂੰ ਹਾਊਸ ਕੀਪਰ-ਕਮ-ਕੁੱਕ (ਵਿਦਿਅਕ ਯੋਗਤਾ 5ਵੀਂ ਪਾਸ) ਅਤੇ ਡਾਕੂਮੈਂਟੇਸ਼ਨ ਅਸਿਸਟੈਂਟ (ਵਿਦਿਅਕ ਯੋਗਤਾ 10ਵੀਂ ਪਾਸ) ਕੋਰਸਾਂ ਵਿੱਚ ਟੇ੍ਰਨਿੰਗ ਦਿੱਤੀ ਜਾਵੇਗੀ।ਇਸ ਦੇ ਨਾਲ ਹੀ ਨੇੜ ਆਈ. ਸੀ. ਆਈ. ਸੀ. ਆਈ.  ਬੈਂਕ, ਪੱਟੀ ਵਿਖੇ ਦਿਵਿਆਂਗ ਨੌਜਵਾਨਾਂ (ਸ਼ਹਿਰੀ ਅਤੇ ਪੇਂਡੂ) ਲਈ ਸਕਿੱਲ ਸੈਂਟਰ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਵਿੱਚ ਰੀਟੇਲ (ਵਿਦਿਅਕ ਯੋਗਤਾ 10ਵੀਂ ਪਾਸ) ਅਤੇ “ਡੋਮੈਸਟਿਕ ਡਾਟਾ ਐਂਟਰੀ ਓਪਰੇਟਰ” (ਵਿਦਿਅਕ ਯੋਗਤਾ 10ਵੀਂ ਪਾਸ) ਵਿੱਚ ਟੇ੍ਰਨਿੰਗ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਕੋਰਸਾ ਦਾ ਸਮਾਂ 3 ਤੋਂ 4 ਮਹੀਨੇ ਦਾ ਹੁੰਦਾ ਹੈ।ਕੋਰਸ ਪੂਰਾ ਹੋਣ ਉਪਰੰਤ ਸਿਖਿਆਰਥੀਆਂ ਨੂੰ ਸਰਕਾਰ ਵੱਲੋਂ ਸਕਿੱਲ ਸਰਟੀਫਿਕੇਟ ਵੀ ਦਿੱਤਾ ਜਾਵੇਗਾ ਅਤੇ ਸਿਖਿਆਰਥੀਆਂ ਦੀ ਰੁਜ਼ਗਾਰ ਪ੍ਰਾਪਤੀ ਵਿੱਚ ਵੀ ਸਹਾਇਤਾ ਕੀਤੀ ਜਾਵੇਗੀ।ਇਹਨ੍ਹਾਂ ਕੋਰਸਾਂ ਨੂੰ ਕਰਨ ਲਈ ਸਿੱਖਿਆਰਥੀ ਦੀ ਉਮਰ 18 ਤੋਂ 40 ਸਾਲ ਹੋਣੀ ਚਾਹੀਦੀ ਹੈ।ਇਸ ਦੇ ਨਾਲ ਹੀ ਸਿਖਿਆਰਥੀਆਂ ਨੂੰ ਟੇ੍ਰਨਿੰਗ ਦੌਰਾਨ ਕਿਤਾਬਾਂ, ਬੈਗ, ਯੁਨੀਫਾਰਮ, ਪੈਨ, ਪੈਨਸਲ ਆਦਿ ਮੁਫਤ ਦਿੱਤੇ ਜਾਣਗੇ।
ਉਹਨ੍ਹਾਂ ਵੱਲੋਂ ਦੱਸਿਆ ਗਿਆ ਕਿ ਉੱਕਤ ਸਾਰੇ ਸੈਂਟਰਾਂ ਵਿੱਚ ਦਾਖਲੇ ਸ਼ੁਰੂ ਹੋ ਗਏ ਹਨ, ਜੇਕਰ ਕੋਈ ਵੀ ਨੌਜਵਾਨ ਉੱਕਤ ਸੈਂਟਰਾਂ ਵਿੱਚ ਕੋਰਸ ਕਰਨਾ ਚਾਹੁੰਦਾ ਹੈ ਤਾਂ ਵਧੇਰੇ ਜਾਣਕਾਰੀ ਲਈ ਨੌਜਵਾਨ ਜਿਲ੍ਹਾ ਮੁਖੀ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ, ਤਰਨ ਤਾਰਨ ਸ਼੍ਰੀ ਮਨਜਿੰਦਰ ਸਿੰਘ (97792-31125) ਅਤੇ ਸ਼੍ਰੀ ਜਤਿੰਦਰ ਸਿੰਘ (84379-70900) ਨਾਲ ਸੰਪਰਕ ਕਰ ਸਕਦੇ ਹਨ ਜਾਂ ਕਮਰਾ ਨੰਬਰ 115, ਪਹਿਲੀ ਮੰਜਿਲ, ਦਫਤਰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਵਿਖੇ ਵੀ ਸੰਪਰਕ ਕਰ ਸਕਦਾ ਹੈ।
—————–