ਬੰਦ ਕਰੋ

ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਾ ਵੱਡਾ ਕਾਰਨ ਨਿਮੋਨੀਆ – ਸਿਵਲ ਸਰਜਨ

ਪ੍ਰਕਾਸ਼ਨ ਦੀ ਮਿਤੀ : 15/11/2021

ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਾ ਵੱਡਾ ਕਾਰਨ ਨਿਮੋਨੀਆ:- ਸਿਵਲ ਸਰਜਨ
ਤਾਰਨ ਤਾਰਨ 11 ਨਵੰਬਰ:—ਭਾਰਤ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਚ ਮੌਤ ਦਾ ਵੱਡਾ ਕਾਰਨ ਨਿਮੋਨੀਆ ਵੀ ਹੈ । ਇਸ ਤੋਂ ਬਚਾਅ ਲਈ ਸਾਂਸ ਪ੍ਰੋਗਰਾਮ ( ਸ਼ੋਸ਼ਲ ਅਵੈਰਨਸ ਐੱਡ ਐਕਸ਼ਨ ਟੂ ਨਿਉਟਰਲਾਈਜ਼ ਨਮੂਨੀਆਂ) ਦੀ ਸ਼ੁਰੂਆਤ ਕੀਤੀ ਗਈ ਹੈ । ਇਹ ਸ਼ਬਦ ਤਰਨ ਤਾਰਨ ਡਾ. ਰੋਹਿਤ ਮਹਿਤਾ ਨੇ ਪ੍ਰਗਟ ਕੀਤੇ । ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਚਲਉਣ ਦਾ ਉਦੇਸ਼ ਬੱਚੇ ਦੀਆਂ  ਹੋਣ ਵਾਲੀ ਮੌਤਾਂ ਦੇ ਗਰਾਫ ਨੂੰ ਹੇਠਾ ਲੈ ਕੇ ਆਉਣਾ ਹੈ। ਇਸ ਪ੍ਰੋਗਰਾਮ ਦੇ ਸੰਬੰਧ ਵਿੱਚ ਸਿਵਲ ਸਰਜਨ ਦਫਤਰ ਵਿਖੇ ਇਕ ਰੋਜਾ ਟਰੇਨਿੰਗ ਨੋਡਲ ਅਫਸਰਾਂ ਅਤੇ ਮਲਟੀਪਰਪਜ ਹੈੱਲਥ ਵਰਕਰਾਂ ਦੀ ਕੀਤੀ ਗਈ । ਸਿਵਲ ਸਰਜਨ ਨੇ ਹਾਜਰੀਨ ਨੂੰ ਟਰੇਨਿੰਗ ਤੋਂ ਬਾਅਦ ਹੋਰ ਫੀਲਡ ਸਟਾਫ ਤੇ ਆਸ਼ਾ ਨੂੰ ਆਪੋ- ਆਪਣੇ ਸਿਹਤ ਕੇਂਦਰ ਚ ਜਾਂ ਕੇ ਟਰੇਨਿੰਗ ਦੇਣ ਨੂੰ ਕਿਹਾ ਤੇ ਪ੍ਰੇਰਿਆ ਕਿ ਨਿਮੋਨੀਆ ਦੇ ਕਾਰਨ ਇਸ ਤੋਂ ਬਚਾਅ ਦਾ ਸੁਨੇਹਾ ਘਰ-ਘਰ ਤੱਕ ਪਹੁੰਚਣਾ ਚਾਹੀਦਾ ਹੈ ।
ਜਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰਪਾਲ ਕੌਰ ਨੇ ਦੱਸਿਆ ਕਿ ਇਕ ਸਰਵੇ ਮੁਤਾਬਿਕ ਭਾਰਤ ਚ ਹਜਾਰ ਜੀਵਿਤ ਬੱਚਿਆਂ ਜਿਨ੍ਹਾਂ ਦੀ ਉਮਰ 5 ਸਾਲ ਤੋਂ ਘੱਟ ਹੈ ਚ 25 ਬੱਚਿਆਂ ਦੀ ਮੌਤ ਹੋ ਜਾਂਦੀ ਹੈ, ਜਿਸ ਵਿੱਚ ਨਿਮੋਨੀਆ ਦਾ ਅਹਿਮ ਰੋਲ ਹੈ । ਉਨ੍ਹਾਂ ਨੇ ਬੱਚਿਆਂ ਵਿੱਚ ਹੋਣ ਵਾਲੇ ਨਿਮੋਨੀਆ ਦੇ ਇਲਾਜ ਲਈ 4 ਮੁੱਖ ਬਿੰਦੂਆਂ, ਲੁੱਕ, ਆਸਕ, ਫੀਲ ਅਤੇ ਕਲਾਸੀਫਾਈ ਉੱਤ ਫੋਕਸ ਕਰਨ ਨੂੰ ਕਿਹਾ ਤਾਂ ਜੋ ਸਹੀ ਇਲਾਜ ਸਮੇਂ ਸਿਰ ਸ਼ੁਰੂ ਹੋ ਸਕੇ । ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾਂ ਕੰਵਲਜੀਤ ਅਤੇ ਹੋਰ ਸਟਾਫ ਮੋਜੂਦ ਸੀ ।