ਬੰਦ ਕਰੋ

ਫੌਜ ਵਿੱਚ ਭਰਤੀ ਹੋਣ ਲਈ ਪ੍ਰੀ-ਰਿਕਰੂਟਮੈਂਟ ਕੋਰਸ 06 ਜੂਨ ਤੋਂ ਹੋਵੇਗਾ ਸ਼ੁਰੂ-ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ

ਪ੍ਰਕਾਸ਼ਨ ਦੀ ਮਿਤੀ : 24/05/2023

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਫੌਜ ਵਿੱਚ ਭਰਤੀ ਹੋਣ ਲਈ ਪ੍ਰੀ-ਰਿਕਰੂਟਮੈਂਟ ਕੋਰਸ 06 ਜੂਨ ਤੋਂ ਹੋਵੇਗਾ ਸ਼ੁਰੂ-ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ
ਤਰਨ ਤਾਰਨ, 24 ਮਈ :
ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ, ਤਰਨ ਤਾਰਨ ਕਮਾਂਡਰ ਬਲਜਿੰਦਰ ਸਿੰਘ ਵਿਰਕ (ਰਿਟਾਇਰਡ) ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਆਰਮੀ, ਨੇਵੀ, ਏਅਰ ਫੋਰਸ, ਬੀ. ਐੱਸ. ਐੱਫ, ਆਈ. ਟੀ. ਬੀ. ਪੀ, ਸੀ. ਆਰ. ਪੀ. ਐੱਫ., ਸੀ. ਆਈ. ਐੱਸ. ਐੱਫ਼ ਵਿੱਚ ਭਰਤੀ ਹੋਣ ਲਈ ਪ੍ਰੀ-ਰਿਕਰੂਟਮੈਂਟ ਕੋਰਸ ਮਿਤੀ 06 ਜੂਨ, 2023 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਇਸ ਕੋਰਸ ਵਿੱਚ ਸਾਬਕਾ ਸੈਨਿਕਾਂ, ਸੈਨਿਕ ਵਿਧਵਾਵਾਂ ਅਤੇ ਵੀਰ ਨਾਰੀਆਂ, ਸੇਵਾ ਕਰ ਰਹੇ ਸੈਨਿਕਾਂ ਅਤੇ ਸਿਵਲੀਅਨ ਦੇ ਬੱਚਿਆਂ ਦੇ ਉਜਵੱਲ ਭਵਿੱਖ ਨੂੰ ਮੁੱਖ ਰੱਖਦਿਆਂ ਭਰਤੀ ਹੋਣ ਵਾਸਤੇ ਸਰੀਰਕ ਯੋਗਤਾ ਅਤੇ ਲਿਖਤੀ ਇਮਤਿਹਾਨ ਦੀ ਤਿਆਰੀ ਕਰਵਾਈ ਜਾਵੇਗੀ। ਇਥੋਂ ਸਿਖਲਾਈ ਪ੍ਰਾਪਤ ਪਿਛਲੇ ਬੈਚ ਦੇ ਸਾਰੇ ਸਿਖਿਆਰਥੀਆਂ ਦਾ ਨਤੀਜਾ 100% ਆਇਆ ਹੈ। ਚਾਹਵਾਨ ਉਮੀਦਵਾਰ ਆਪਣੇ ਜ਼ਰੂਰੀ ਕਾਗਜ਼ਾਤ ਲੈ ਕੇ ਮੁੱਢਲੀ ਜਾਂਚ ਲਈ ਇਸ ਦਫਤਰ ਵਿਖੇ ਤੁਰੰਤ ਰਿਪੋਰਟ ਕਰਨ।
ਉਹਨਾਂ ਦੱਸਿਆ ਕਿ ਇਹ ਕੋਰਸ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਅੰਮ੍ਰਿਤਸਰ ਰੋਡ ਤਰਨ ਤਾਰਨ (ਨੇੜੇ ਪੁਲਿਸ ਲਾਈਨ ਅਤੇ ਵਿਕਾਸ ਭਵਨ) ਵਿਖੇ ਚਲਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਲਈ ਦਫਤਰ ਨਾਲ ਫੋਨ ਨੰਬਰ 01852-292565, 9356423524, 7009103383 ਅਤੇ 6280284812 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।