ਬਲਾਕ ਪੱਧਰੀ ਖੇਡਾਂ ਦੇ ਅਗਲੇ ਪੜਾਅ ਦੀਆਂ ਖੇਡਾਂ ਬਾਬਾ ਦੀਪ ਸਿੰਘ ਸੀ.ਸੈ.ਸ.ਪਹੂਵਿੰਡ ਵਿੱਚ ਸ਼ਾਨੋ ਸੌਕਤ ਨਾਲ ਸਮਾਪਤ
ਤਰਨ ਤਾਰਨ 6 ਸਤੰਬਰ : ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵੱਲੋਂ ਖੇੇਡਾਂ ਵਤਨ ਪੰਜਾਬ ਦੀਆਂ 2023 ਅਧੀਨ ਜਿਲ੍ਹਾ ਤਰਨ ਤਾਰਨ ਵਿੱਚ ਬਲਾਕ ਪੱਧਰੀ ਖੇਡਾਂ ਦੇ ਅਗਲੇ ਪੜਾਅ ਦੀਆਂ ਖੇਡਾਂ ਬਲਾਕ ਭਿੱਖੀਵਿੰਡ ਵਿਖੇ ਬਾਬਾ ਦੀਪ ਸਿੰਘ ਸੀ.ਸੈ.ਸ.ਪਹੂਵਿੰਡ ਵਿੱਚ ਸ਼ਾਨੋ ਸੌਕਤ ਨਾਲ ਸਮਾਪਤ ਹੋਈਆਂ॥ਇਹਨਾਂ ਖੇਡਾਂ ਵਿੱਚ ਬਹੁਤ ਹਾਂ –ਪੱਖੀ ਅਸਰ ਦੇਖਣ ਨੂੰ ਮਿਲਿਆ ਅਤੇ ਖਿਡਾਰੀਆਂ ਵਿੱਚ ਖੇਡਾਂ ਪ੍ਰਤੀ ਬਹੁਤ ਉਤਸ਼ਾਹ ਪਾਇਆ ਗਿਆ।ਇਹਨਾਂ ਖੇਡਾਂ ਵਿੱਚ ਅੰਡਰ –14,17,21,21-40,41-55, 56-65 ਅਤੇ 65 ਸਾਲ ਤੋਂ ਵੱਧ ਵੱਖ ਵੱਖ ਉਮਰ ਵਰਗ ਦੇ ਖਿਡਾਰੀਆਂ ਨੇ ਭਾਗ ਲਿਆ।ਇਸ ਮੌਕੇ ਕੈਪਟਨ ਬਲਵੰਤ ਸਿੰਘ ,ਜੌਰਜਪਾਲ ਸਿੰਘ ਪ੍ਰਿੰਸੀਪਲ ਬਾਬਾ ਦੀਪ ਸਿੰਘ ਸਕੂਲ ਪਹੂਵਿੰਡ ਵੱਲੋਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਗਈ ਅਤੇ ਬਾਕੀ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਹੋਰ ਸਖਤ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ ਗਈ।ਇਸ ਮੌਕੇ ਮੈਡਮ ਸਤਵੰਤ ਕੌਰ ਜਿਲਾ੍ਹ ਖੇਡ ਅਫਸਰ ਤਰਨ ਤਾਰਨ, ਬਲਜੀਤ ਸਿੰਘ ਲੇਖਾਕਾਰ ਜਿਲ੍ਹਾ ਖੇਡ ਦਫਤਰ ਤਰਨ ਤਾਰਨ, ਸ੍ਰ.ਸੰਦੀਪ ਸਿੰਘ ਬਲਾਕ ਇੰਚਾਰਜ ਭਿੱਖੀਵਿੰਡ ,ਸਮੂਹ ਕੋਚਿਜ ਅਤੇ ਫਿਜੀਕਲ ਅਧਿਆਪਕ ਆਦਿ ਹਾਜਰ ਸਨ।ਬਾਬਾ ਦੀਪ ਸਿੰਘ ਸੀ.ਸੈ.ਸ.ਪਹੂਵਿੰਡ ਵਿਖੇ ਐਥਲੈਟਿਕਸ, ਫੁੱਟਬਾਲ, ਖੋਹ-ਖੋਹ ,ਵਾਲੀਬਾਲ ,ਕਬੱਡੀ, ਰੱਸਾ-ਕੱਸੀ ਦੇ ਵੱਖ ਵੱਖ ਉਮਰ ਦੇ ਮੁਕਾਬਲੇ ਕਰਵਾਏ ਗਏ।
ਕਬੱਡੀ ਨੈਸ਼ਨਲ ਸਟਾਈਲ
ਅੰਡਰ 14 (ਲੜਕੇ) ਪਹਿਲਾ ਸਥਾਨ ਸ੍ਰੀ ਗੁਰੁ ਹਰਕ੍ਰਿਸ਼ਨ ਸਕੂਲ ਸੁਰਸਿੰਘ
ਅੰਡਰ 14 (ਲੜਕੇ) ਦੂਸਰਾ ਸਥਾਨ ਸ.ਸ.ਸ.ਸ.ਸੁਰਸਿੰਘ
ਅੰਡਰ 17 (ਲੜਕੇ) ਪਹਿਲਾ ਸਥਾਨ ਸ.ਸ.ਸ.ਸ.ਸੁਰਸਿੰਘ
ਅੰਡਰ 17 (ਲੜਕੇ) ਦੂਸਰਾ ਸਥਾਨ ਬਾਬਾ ਬੀਰ ਸਿੰਘ ਸਪੋਰਟਸ ਕਲੱਬ ਸੁਰਸਿੰਘ
ਵਾਲੀਬਾਲ
ਅੰਡਰ 14 (ਲੜਕੇ) ਪਹਿਲਾ ਸਥਾਨ ਸ.ਸ.ਸ.ਸ.ਖਾਲੜਾ
ਅੰਡਰ 17 (ਲੜਕੇ) ਪਹਿਲਾ ਸਥਾਨ ਸੇਂਟ ਸੌਲਜਰ ਸਕੂਲ
ਅੰਡਰ 21 (ਲੜਕੇ) ਪਹਿਲਾ ਸਥਾਨ ਬਾਸਰਕੇ
ਖੋਹ ਖੋਹ
ਅੰਡਰ 14 (ਲੜਕੀਆਂ) ਪਹਿਲਾ ਸਥਾਨ ਸ.ਹ.ਸ.ਚੁੰਘ
ਅੰਡਰ 17 (ਲੜਕੀਆਂ) ਪਹਿਲਾ ਸਥਾਨ ਸ.ਹ.ਸ.ਲਖਨਾ
ਅੰਡਰ 21 (ਲੜਕੀਆਂ) ਪਹਿਲਾ ਸਥਾਨ ਸ.ਸ.ਸ.ਭਿੱਖੀਵਿੰਡ
ਅਤੇ ਇਸ ਤਰਾਂ ਵੱਖ ਵੱਖ ਗੇਮਾਂ ਵਿੱਚੋਂ ਵੱਖ ਵੱਖ ਖਿਡਾਰੀਆਂ ਨੇ ਬੜੇ ਉਤਸ਼ਾਹ ਅਤੇ ਜੋਸ਼ ਨਾਲ ਭਾਗ ਲਿਆ।