ਬੰਦ ਕਰੋ

ਬੇਟੀ ਬਚਾਓ, ਬੇਟੀ ਪੜਾਓ ਸਕੀਮ ਅਧੀਨ 51 ਨਵਜਨਮੀਆਂ  ਲੜਕੀਆਂ ਦੀ ਮਨਾਈ ਜਾਵੇਗੀ ਲੋਹੜੀ- ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 20/01/2025
dc

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ ਤਰਨ ਤਾਰਨ

ਬੇਟੀ ਬਚਾਓ, ਬੇਟੀ ਪੜਾਓ ਸਕੀਮ ਅਧੀਨ 51 ਨਵਜਨਮੀਆਂ  ਲੜਕੀਆਂ ਦੀ ਮਨਾਈ ਜਾਵੇਗੀ ਲੋਹੜੀ  – ਡਿਪਟੀ ਕਮਿਸ਼ਨਰ
ਤਰਨ ਤਾਰਨ, 17 ਜਨਵਰੀ
ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ ਆਈ. ਏ. ਐਸ. ਵੱਲੋਂ  ਜਾਣਕਾਰੀ ਦਿੰਦਿਆਂ ਦੱਸਿਆ ਕਿ ਬੇਟੀ ਬਚਾਓ, ਬੇਟੀ ਪੜ੍ਹਾਓ ਸਕੀਮ ਤਹਿਤ ਸਮਾਜ ਵਿੱਚ ਲੜਕੀਆਂ ਦੇ ਮਹੱਤਵ ਅਤੇ ਲੜਕਾ-ਲੜਕੀ ਇੱਕ ਸਮਾਨ  ਮੰਨਣ ਦੀ ਪ੍ਰਥਾ ਨੂੰ ਉਤਸਾਹਿਤ ਕਰਨ ਲਈ ਜਿਲ੍ਹਾ ਪ੍ਰਸ਼ਾਸਨ ਵੱਲੋ ਮਿਤੀ 21 ਜਨਵਰੀ 2025 ਨੂੰ ਮਾਈ ਭਾਗੋ ਕਾਲਜ ਆਫ ਨਰਸਿੰਗ ਉਸਮਾ ਤਰਨ ਤਾਰਨ  ਵਿਖੇ 51 ਨਵ –ਜਨਮੀਆਂ ਧੀਆਂ  ਦੀ ਲੋਹੜੀ ਮਨਾਈ ਜਾਵੇਗੀ।

ਇਸ ਮੌਕੇ ਤੇ ਲੜਕੀਆਂ ਦੀ ਸਿਹਤ-ਸਿੱਖਿਆ-ਸੁਰੱਖਿਆ ਅਤੇ ਅਧਿਕਾਰਾ ਸਬੰਧੀ ਜਾਣਕਾਰੀ ਦਿੰਦੇ ਹੋਏ  ਡਿਪਟੀ ਕਮਿਸ਼ਨਰ  ਨੇ ਦੱਸਿਆ ਕਿ ਇਸ ਮੌਕੇ ਤੇ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਹਾਸਲ ਕਰਨ ਵਾਲੀਆਂ ਧੀਆਂ ਨੂੰ ਜਿਲ੍ਹਾ ਪ੍ਰਸ਼ਾਸਨ ਵੱਲੋ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਲਈ  ਅਧੀਨ ਆਉਂਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਸ ਪ੍ਰੋਗਰਾਮ ਵਿੱਚ ਅਸ਼ੀਰਵਾਦ ਹਿੱਤ ਸ਼ਮੂਲੀਅਤ ਕਰਨ ਲਈ ਨਿੱਘਾ ਸੱਦਾ ਦਿੱਤਾ ਜਾਦਾ ਹੈ।                                                                                                                                                                                                                             

ਉਨ੍ਹਾਂ ਦੱਸਿਆ ਕਿ ਅੱਜ ਬੇਟੀਆਂ ਕਿਸੇ ਵੀ ਖੇਤਰ ਵਿੱਚ ਪਿਛੇ ਨਹੀ ਬਲ ਕਿ ਮੋਡੇ ਨਾਲ ਮੋਡਾ ਜੋੜ ਕੇ ਅੱਗੇ ਵਧ ਰਹੀਆਂ ਹਨ| ਇਹ ਤਾਂ ਹੀ ਸੰਭਵ ਹੁੰਦਾ ਹੈ ਜਦੋਂ ਅਸੀਂ ਬੇਟੀਆਂ ਨੂੰ ਅੱਗੇ ਆਉਣ ਦਾ ਮੌਕਾ ਅਤੇ ਸਾਥ ਦਿੰਦੇ ਹਾਂ ਬੇਟੀਆਂ ਨੂੰ ਵੀ ਫਕਰ ਅਤੇ ਸਨਮਾਨ ਨਾਲ ਜਿੰਦਗੀ ਜਿਉਣ ਦਾ ਹੱਕ ਹੈ, ਜੋ ਹਰ ਇੱਕ ਮਾਤਾ ਪਿਤਾ ਨੂੰ ਦੇਣਾ ਚਾਹੀਦਾ ਹੈ I ਕੁੱਖ ਵਿੱਚ ਬੇਟੀਆਂ ਦੀ ਹੱਤਿਆਂ ਕਰਨਾ ਪ੍ਰਮਾਤਮਾ ਦੇ ਬਣਾਏ ਅਸੂਲਾਂ ਦੇ ਖਿਲਾਫ਼ ਹੈ I ਬੇਟੀਆਂ ਦੇ ਜਨਮ ਅਤੇ ਉਨ੍ਹਾ ਦੇ ਜੀਵਨ ਨੂੰ ਉਚਾ ਚੁੱਕਣ ਲਈ ਹੋਣਹਾਰ ਬੇਟੀਆਂ ਨੂੰ ਜਿਲ੍ਹਾ ਪੱਧਰੀ ਨਵਜੰਮੀਆਂ  ਧੀਆਂ ਦੀ ਲੋਹੜੀ ਸਮਾਗਮ ਮੌਕੇ ਸਨਮਾਨਿਤ ਕੀਤਾ ਜਾਵੇਗਾ I