ਬੰਦ ਕਰੋ

ਬੇਰੁਜਗਾਰ ਨੌਜਵਾਨਾਂ ਨੂੰ ਵੱਖ ਵੱਖ ਕਿੱਤਾ ਮੁੱਖੀ ਕੋਰਸਾਂ ਵਿੱਚ ਟੇ੍ਰਨਿੰਗ ਦੇਣ ਲਈ 372 ਸਿੱਖਿਆਰਥੀਆਂ ਦੀ ਕੀਤੀ ਗਈ ਚੋਣ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 17/12/2019
dc
ਦਫ਼ਤਰ ਜ਼ਿਲ੍ਹ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਬੇਰੁਜਗਾਰ ਨੌਜਵਾਨਾਂ ਨੂੰ ਵੱਖ ਵੱਖ ਕਿੱਤਾ ਮੁੱਖੀ ਕੋਰਸਾਂ ਵਿੱਚ ਟੇ੍ਰਨਿੰਗ ਦੇਣ ਲਈ 372 ਸਿੱਖਿਆਰਥੀਆਂ ਦੀ ਕੀਤੀ ਗਈ ਚੋਣ-ਡਿਪਟੀ ਕਮਿਸ਼ਨਰ
ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਬੇਰੋਜਗਾਰ ਨੌਜਵਾਨਾ ਨੂੰ ਕਿੱਤਾ ਮੁੱਖੀ ਕੋਰਸ ਅਤੇ ਇੰਗਲਿਸ਼ ਸਪੀਕਿੰਗ ਕਰਵਾਉਣ ਲਈ ਲਗਾਏ ਗਏ ਮਾਸ ਅਵੇਅਰਨੈੱਸ ਕੈਂਪ
ਤਰਨ ਤਾਰਨ, 17 ਦਸੰਬਰ :
ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਸਕੰਲਪ ਪੋ੍ਰਜੈਕਟ ਤਹਿਤ ਬੇਰੁਜਗਾਰ ਨੌਜਵਾਨਾਂ ਨੂੰ ਵੱਖ ਵੱਖ ਕਿੱਤਾ ਮੁੱਖੀ ਕੋਰਸਾਂ ਵਿੱਚ ਟੇ੍ਰਨਿੰਗ ਦੇਣ ਲਈ 9 ਦਸੰਬਰ ਤੋਂ 13 ਦਸੰਬਰ ਤੱਕ ਵੱਖ-ਵੱਖ ਬਲਾਕਾਂ ਵਿੱਚ ਲਗਾਏ ਗਏ ਮਾਸ ਅਵੇਅਰਨੈੱਸ ਕੈਂਪਾਂ ਦੌਰਾਨ  ਕੁੱਲ 372 ਸਿੱਖਿਆਰਥੀਆਂ ਦੀ ਵੱਖ ਵੱਖ ਕਿੱਤਾ ਮੁੱਖੀ ਕੋਰਸ ਕਰਨ ਲਈ ਚੋਣ ਕੀਤੀ ਗਈ ਹੈ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਪੰਜਾਬ ਵਿੱਚ ਬੇਰੁਜ਼ਗਾਰੀ ਨੂੰ ਘਟਾਉਣ ਲਈ ਪੀ. ਐਸ. ਡੀ. ਐਮ. (ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ) ਵੱਲੋਂ ਗਰੀਬ ਬੇਰੁਜਗਾਰ ਨੌਜਵਾਨ ਲੜਕੇ-ਲੜਕੀਆਂ ਲਈ ਮੁਫਤ ਕਿੱਤਾ ਮੁੱਖੀ ਕੋਰਸ ਕਰਵਾਏ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ  20 ਦਸੰਬਰ, 2019 ਨੂੰ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਦਾਣਾ ਮੰਡੀ ਖਡੂਰ ਸਾਹਿਬ ਨੇੜੇ ਸ਼੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਵਿੱਖੇ ਵੀ ਕੈਂਪ ਲਗਾਇਆ ਜਾ ਰਿਹਾ ਹੈ, ਜੇਕਰ ਕੋਈ ਵੀ ਨੌਜਵਾਨ ਕਿਸੇ ਵੀ ਕਿੱਤਾ ਮੁੱਖੀ ਕੋਰਸ ਵਿੱਚ ਟੇ੍ਰਨਿੰਗ ਕਰਨਾ ਚਾਹੁੰਦਾ ਹੈ ਤਾਂ ਉਹ ਇਸ ਕੈਂਪ ਵਿੱਚ ਆਪਣੀ ਰਜਿਸਟਰੇਸ਼ਨ ਕਰਵਾ ਸਕਦਾ ਹੈ।ਉਹਨਾਂ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਕਰਵਾਏ ਜਾ ਰਹੇ ਕਿੱਤਾ ਮੁੱਖੀ ਕੋਰਸ ਜਿਵੇਂਕਿ ਬਰੋਡਬੈਂਡ ਟੈਕਨੀਸ਼ੀਅਨ, ਫੀਲਡ ਟੈਕਨੀਸ਼ੀਅਨ ਅਦਰ ਹੋਮ ਅਪਲਾਈਂਸ, ਡੀਲਰਸਿਪ ਟੈਲੀਕਾਲਰ ਸੇਲਜ਼ ਐਗਜ਼ੈਕਟਿਵ, ਡੀ.ਟੀ. ਐੱਚ ਸੈੱਟ ਟਾੱਪ ਬਾਕਸ ਇੰਸਟਾਲੇਸ਼ਨ, ਹੱਥ ਦੀ ਕਢਾਈ, ਰੀਟੇਲ ਅਤੇ ਡਾਟਾ ਅਂੈਟਰੀ ਅਪੈਂਰਟਰ, ਇੰਨ ਸਟੌਰ ਪ੍ਰਮੋਟਰ, ਹਾਊਸ ਕੀਪਰ ਕਮ ਕੁਕ, ਡਾਕੂਮੈਂਟ ਅਸਿਸਟੈਂਟ, ਫਿਟਰ ਫੈਬਰੀਕੇਸ਼ਨ, ਜਨਰਲ ਡਿਊਟੀ ਅਸਿਸਟੈਂਟ (ਹੈਥ ਕੇਅਰ), ਜੁਨਿਅਰ ਰਬਰ ਟੈਕਨੀਸ਼ੀਅਨ, ਇਲੈਕਟਰੀਕਲ ਅਸੈਬਲੀ ਉਪਰੇਟਰ ਅਤੇ ਇਸ ਤੋਂ ਇਲਾਵਾਂ ਨੌਜਵਾਨਾ ਲਈ ਇੰਗਲਿਸ਼ ਸਪੀਕਿੰਗ ਦੇ ਕੋਰਸਾ ਟੇ੍ਰਨਿੰਗ ਦਿੱਤੀ ਜਾਂਦੀ ਹੈ। 
ਉਨ੍ਹਾਂ ਦੱਸਿਆ ਕਿ ਇਹਨ੍ਹਾਂ ਕੋਰਸਾਂ ਨੂੰ ਕਰਨ ਲਈ ਸਿਖਿਆਰਥੀ ਦੀ ਉਮਰ 18 ਤੋਂ 40 ਸਾਲ ਹੋਣੀ ਚਾਹੀਦੀ ਹੈ।ਇਸ ਦੇ ਨਾਲ ਹੀ ਸਿਖਿਆਰਥੀਆਂ ਨੂੰ ਟੇ੍ਰਨਿੰਗ ਦੌਰਾਨ ਕਿਤਾਬਾਂ, ਬੈਗ, ਯੁਨੀਫਾਰਮ, ਪੈਨ, ਪੈਨਸਿਲ ਆਦਿ ਮੁਫਤ ਦਿੱਤੇ ਜਾਣਗੇ।ਉਹਨ੍ਹਾਂ ਵੱਲੋਂ ਦੱਸਿਆ ਗਿਆ ਕਿ ਉੱਕਤ ਸਾਰੇ ਕੋਰਸਾ ਵਿੱਚ ਦਾਖਲੇ ਸ਼ੁਰੂ ਹੋ ਗਏ ਹਨ, ਜੇਕਰ ਕੋਈ ਵੀ ਨੌਜਵਾਨ ਉੱਕਤ ਕੋਰਸ ਵਿੱਚ ਟਰੇਨਿੰਗ ਕਰਨਾ ਚਾਹੁੰਦਾ ਹੈ ਤਾਂ ਉਹ ਕਮਰਾਂ ਨੰਬਰ 115, ਪਹਿਲੀ ਮੰਜਿਲ, ਦਫਤਰ ਜਿਲ੍ਹਾ ਰੁਜਗਾਰ ਅਤ ਕਾਰੋਬਾਰ ਬਿਓਰੋ, ਜਿਲ੍ਹਾ ਪ੍ਰਬੰਧਕੀ ਕਪੰਲੈਕਸ, ਤਰਨ ਤਾਰਨ ਵਿੱਖੇ ਜਾਂ ਜਿਲ੍ਹਾ ਮੁੱਖੀ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ, ਤਰਨ ਤਾਰਨ ਸ਼੍ਰੀ ਮਨਜਿੰਦਰ ਸਿੰਘ (97792-31125), ਸ਼੍ਰੀ ਰੋਹਿਤ ਸੂਦ (79863-25952) ਅਤੇ ਸ਼੍ਰੀ ਜਤਿੰਦਰ ਸਿੰਘ (84379-70900) ਨਾਲ ਸੰਪਰਕ ਕਰ ਸਕਦੇ ਹਨ।
———–