ਬੰਦ ਕਰੋ

ਭਾਰਤੀ ਚੋਣ ਕਮਿਸ਼ਨ ਵਲੋਂ ਵੋਟਰ ਸੂਚੀਆਂ ਦੀ ਵਿਸ਼ੇਸ ਸਰਸਰੀ ਸੁਧਾਈ ਦਾ ਪ੍ਰੋਗਰਾਮ ਜਾਰੀ – ਜ਼ਿਲ੍ਹਾ ਚੋਣ ਅਫ਼ਸਰ

ਪ੍ਰਕਾਸ਼ਨ ਦੀ ਮਿਤੀ : 01/11/2021

ਭਾਰਤੀ ਚੋਣ ਕਮਿਸ਼ਨ ਵਲੋਂ ਵੋਟਰ ਸੂਚੀਆਂ ਦੀ ਵਿਸ਼ੇਸ ਸਰਸਰੀ ਸੁਧਾਈ ਦਾ ਪ੍ਰੋਗਰਾਮ ਜਾਰੀ-ਜ਼ਿਲ੍ਹਾ ਚੋਣ ਅਫ਼ਸਰ

ਤਰਨ ਤਾਰਨ 29 ਅਕਤੂਬਰ—-ਭਾਰਤੀ ਚੋਣ ਕਮਿਸ਼ਨ ਵਲੋਂ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਸਬੰਧੀ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ-ਕਮ-ਜਿਲਾ ਚੋਣ ਅਫਸਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਕਿਹਾ ਕਿ

ਮਿਤੀ 01.01.2022 ਦੇ ਅਧਾਰ ਤੇ ਜ਼ਿਲ੍ਹਾ ਤਰਨ ਤਾਰਨ ਵਿੱਚ ਪੈਦੇ ਵਿਧਾਨ ਸਭਾ ਚੋਣ ਹਲਕੇ 21-ਤਰਨ ਤਾਰਨ, 22-ਖੇਮਕਰਨ, 23-ਪੱਟੀ ਅਤੇ 24-ਖਡੂਰ ਸਾਹਿਬ ਦੀ ਫੋਟੋ ਵੋਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਧਾਈ ਹੇਠ ਲਿਖਤ ਪ੍ਰੋਗਰਾਮ ਅਨੁਸਾਰ ਕੀਤੀ ਜਾਣੀ ਹੈ। 1. ਫੋਟੋ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਮਿਤੀ 1 ਨਵੰਬਰ 2021 2. ਦਾਅਵੇ ਅਤੇ ਇਤਰਾਜ ਦਾਖਲ ਕਰਨ ਦੀ ਮਿਤੀ           ਮਿਤੀ 1 ਨਵੰਬਰ 2021 (ਸੋਮਵਾਰ)  ਤੋਂ ਮਿਤੀ 30 ਨਵੰਬਰ 2021 (ਮੰਗਲਵਾਰ) 3. ਬੂਥ ਲੈਵਲ ਅਫ਼ਸਰ /ਬੂਥ ਲੈਵਲ ਏਜੰਟ ਨਾਲ ਦਾਅਵੇ ਇਤਰਾਜ ਪ੍ਰਾਪਤ ਕਰਨ ਲਈ ਸਪੈਸਲ ਕੰਮਪੇਨ ਡੇ ਮਿਤੀ 6 ਨਵੰਬਰ 2021 (ਸਨੀਵਾਰ), 7 ਨਵੰਬਰ 2021(ਐਤਵਾਰ) ਅਤੇ  ਮਿਤੀ 20 ਨਵੰਬਰ 2021 (ਸਨੀਵਾਰ) ਮਿਤੀ 21 ਨਵੰਬਰ 2021(ਐਤਵਾਰ) 4. ਦਾਅਵੇ ਅਤੇ ਇਤਰਾਜ ਦਾ ਨਿਪਟਾਰਾ ਮਿਤੀ 20 ਦਸੰਬਰ 2021 5. ਅੰਤਿਮ ਪ੍ਰਕਾਸ਼ਨਾ ਮਿਤੀ 5 ਜਨਵਰੀ 2022 (ਬੁੱਧਵਾਰ) ਦਾਅਵੇ / ਇਤਰਾਜ ਆਦਿ ਦਾਖਲ ਕਰਨ ਲਈ ਵਰਤੇ ਜਾਣ ਵਾਲੇ ਫਾਰਮਾ ਦਾ ਵੇਰਵਾ –ਫਾਰਮ ਨੰ: 6 – ਨਾਮ ਸ਼ਾਮਲ ਕਰਨ ਲਈ ਬਿਨੈ ਪੱਤਰ , ਫਾਰਮ ਨੰ: 6ਏ- ਓਵਰਸੀਜ ਵੋਟਰਾ ਲਈ ਨਾਮ ਸ਼ਾਮਲ ਕਰਨ ਲਈ ਬਿਨੈ ਪੱਤਰ, ਫਾਰਮ ਨੰ: 7 – ਫੋਟੋ ਵੋਟਰ ਸੂਚੀ ਵਿੱਚ ਦਰਜ ਵੇਰਵਿਆ ਦੇ ਇੰਦਰਾਜ ਸਬੰਧੀ ਬਿਨੈ ਪੱਤਰ । ਫਾਰਮ ਨੰ: 8 – ਫੋਟੋ ਵੋਟਰ ਸੂਚੀ ਵਿੱਚ ਦਰਜ ਇੰਦਰਾਜਾ ਦੀ ਸੋਧ ਲਈ ਬਿਨੈ ਪੱਤਰ।

                ਫਾਰਮ ਨੰ: 8ੳ- ਫੋਟੋ ਵੋਟਰ ਸੂਚੀ ਵਿੱਚ ਦਰਜ ਇੱਕੋ ਹੀ ਵਿਧਾਨ ਸਭਾ ਚੋਣ ਹਲਕੇ ਦੇ ਵਿੱਚ ਵੋਟਰ ਦੀ ਇੱਕ ਪੋਲਿੰਗ ਬੂਥ ਤੋ ਦੂਸਰੇ ਪੋਲਿੰਗ ਬੂਥ ਵਿੱਚ ਅਦਲਾ ਬਦਲੀ ਸਬੰਧੀ ਬਿਨੈ ਪੱਤਰ।

                ਉਕਤ ਸਾਰੇ ਫਾਰਮ ਜ਼ਿਲ੍ਹਾ ਚੋਣ ਦਫ਼ਤਰ, ਤਰਨ ਤਾਰਨ, ਦਫ਼ਤਰ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ, ਸਹਾਇਕ ਚੋਣਕਾਰ ਰਜਿਸਟੇ੍ਰਸ਼ਨ ਅਫ਼ਸਰ ਅਤੇ ਡੈਜੀਗਨੇਟਡ ਅਫ਼ਸਰਾਂ (ਬੀ.ਐਲ.ਓਜ਼.) ਪਾਸੋ ਮੁਫਤ ਪਾ੍ਰਪਤ ਕੀਤੇ ਜਾ ਸਕਦੇ ਹਨ। ਸਮੂਹ ਬੀ.ਐਲ.ਓਜ. ਮਿਤੀ 6 ਨਵੰਬਰ 2021 (ਸਨੀਵਾਰ), 7 ਨਵੰਬਰ 2021(ਐਤਵਾਰ) ਅਤੇ  ਮਿਤੀ 20 ਨਵੰਬਰ 2021 (ਸਨੀਵਾਰ) ਮਿਤੀ 21 ਨਵੰਬਰ 2021(ਐਤਵਾਰ) ਨੂੰ ਆਪਣੇ ਆਪਣੇ ਪੋਲਿੰਗ ਸਟੇਸ਼ਨਾਂ ਤੇ ਬੈਠਣਗੇ ਅਤੇ ਫਾਰਮ ਪ੍ਰਾਪਤ ਕਰਨਗੇ।

                ਸੁਧਾਈ ਦੇ ਸਮੇਂ ਦੌਰਾਨ ਦਾਅਵੇ ਅਤੇ ਇਤਰਾਜ ਡੈਜੀਗਨੇਟਡ ਅਫ਼ਸਰ (ਬੀ.ਐਲ.ਓਜ਼.) ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ, ਸਹਾਇਕ ਚੋਣਕਾਰ ਰਜਿਸਟੇ੍ਰਸ਼ਨ ਅਫ਼ਸਰ ਨੂੰ ਦਿੱਤੇ ਜਾ ਸਕਦੇ ਹਨ। ਭਾਰਤ ਚੋਣ ਕਮਿਸ਼ਨ ਵੱਲੋ ਵੋਟਰਾਂ ਦੀ ਸਹੂਲਤ ਲਈ ਟੜਛਸ਼ ਸ਼ਰਗਵ;, ੜਰਵਕਗ ੀਕ;ਬ;ਜਅਕ ਤੇ ਵੋਟ ਅਪਲਾਈ ਕੀਤੀ ਜਾ ਸਕਦੀ ਹੈ।ਇਸ ਤੋਂ ਇਲਾਵਾ ਟੋਲ ਫ੍ਰੀ 1950 ਤੋ ਵੋਟਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਚੋਣ ਹਲਕੇਵਾਰ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ। 1.21- ਤਰਨ ਤਾਰਨ, ਉਪ ਮੰਡਲ ਮੈਜਿਸਟ੍ਰੇਟ, ਤਰਨ ਤਾਰਨ 2.22-ਖੇਮਕਰਨ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ, ਤਰਨ ਤਾਰਨ। 3. 23- ਪੱਟੀ, ਉਪ ਮੰਡਲ ਮੈਜਿਸਟ੍ਰੇਟ, ਪੱਟੀ 4. 24-ਖਡੂਰ ਸਾਹਿਬ, ਉਪ ਮੰਡਲ ਮੈਜਿਸਟ੍ਰੇਟ, ਖਡੂਰ ਸਾਹਿਬ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਭਾਰਤ ਚੋਣ ਕਮਿਸ਼ਨ ਵਲੋ ਜਾਰੀ ਪ੍ਰੋਗਰਾਮ ਨੂੰ ਭਰਪੂਰ ਸਹਿਯੋਗ ਦੇਣ ਦੀ ਅਪੀਲ ਕੀਤੀ ਜਾਂਦੀ ਹੈ ਤਾਂ ਜ਼ੋ ਕੋਈ ਵੋਟਰ ਆਪਣੇ ਅਧਿਕਾਰ ਤੋਂ ਵਾਂਝਾ ਨਾ ਰਹਿ ਜਾਵੇ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਹੀ ਵੋਟਰ ਸੂਚੀਆਂ ਲਈ ਚੋਣ ਅਮਲੇ ਨੂੰ ਸਹਿਯੋਗ ਦੇਣ ਤਾਂ ਜੋ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।