• ਸਮਾਜਿਕ ਮੀਡੀਆ ਲਿੰਕ
  • ਸਾਈਟ ਮੈਪ
  • Accessibility Links
  • ਪੰਜਾਬੀ
ਬੰਦ ਕਰੋ

ਭਾਸ਼ਾ ਵਿਭਾਗ, ਪੰਜਾਬ ਵੱਲੋਂ ‘ਸ੍ਰੀ ਅਵਤਾਰ ਸਿੰਘ ਪਾਸ਼’ ਅਤੇ ‘ਡਾ. ਹਰਿਭਜਨ ਸਿੰਘ ਵਿਸ਼ੇਸ਼ ਅੰਕ ਲਈ ਮਿਆਰੀ ਰਚਨਾਵਾਂ ਦੀ ਮੰਗ 

ਪ੍ਰਕਾਸ਼ਨ ਦੀ ਮਿਤੀ : 21/08/2025

ਭਾਸ਼ਾ ਵਿਭਾਗ, ਪੰਜਾਬ ਵੱਲੋਂ ‘ਸ੍ਰੀ ਅਵਤਾਰ ਸਿੰਘ ਪਾਸ਼’ ਅਤੇ ‘ਡਾ. ਹਰਿਭਜਨ ਸਿੰਘ ਵਿਸ਼ੇਸ਼ ਅੰਕ ਲਈ ਮਿਆਰੀ ਰਚਨਾਵਾਂ ਦੀ ਮੰਗ 

ਤਰਨ ਤਾਰਨ, 21 ਅਗਸਤ

ਪੰਜਾਬੀ ਸਾਹਿਤ, ਸਭਿਆਚਾਰ ਅਤੇ ਕਲਾ ਦੇ ਪ੍ਰਚਾਰ-ਪਾਸਾਰ ਦੇ ਉਦੇਸ਼ ਹਿੱਤ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸਮੇਂ-ਸਮੇਂ ‘ਤੇ ਪੰਜਾਬੀ, ਹਿੰਦੀ ਅਤੇ ਉਰਦੂ ਭਾਸ਼ਾਵਾਂ ਵਿੱਚ ਰਸਾਲੇ ਪ੍ਰਕਾਸ਼ਿਤ ਕੀਤੇ ਜਾਂਦੇ ਹਨ। ਇਸ ਸੰਬੰਧੀ ਜ਼ਿਲ੍ਹਾ ਭਾਸ਼ਾ ਅਫ਼ਸਰ, ਤਰਨ ਤਾਰਨ ਡਾ. ਜਗਦੀਪ ਸਿੰਘ ਸੰਧੂ ਨੇ ਦੱਸਿਆ ਕਿ ਵਿਭਾਗ ਵੱਲੋਂ ਨਿਰਦੇਸ਼ਕ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿੱਚ ਪ੍ਰਕਾਸ਼ਿਤ ਕੀਤੇ ਜਾਂਦੇ ਰਸਾਲੇ ‘ਜਨ ਸਾਹਿਤ’ ਦਾ ‘ਸ਼੍ਰੀ ਅਵਤਾਰ ਸਿੰਘ ਪਾਸ਼’ ਅਤੇ ‘ਪੰਜਾਬੀ ਦੁਨੀਆਂ’ ਰਸਾਲੇ ਦਾ ‘ਡਾ.ਹਰਿਭਜਨ ਸਿੰਘ’ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤਾ ਜਾਣਾ ਹੈ।

ਉਨ੍ਹਾਂ ਕਿਹਾ ਕਿ  ਇਹ ਅੰਕ ਮਹੀਨਾ ਅਕਤੂਬਰ ਤੋਂ ਦਸੰਬਰ 2025 ਤੱਕ ਪ੍ਰਕਾਸ਼ਿਤ ਕੀਤੇ ਜਾਣ ਦੀ ਯੋਜਨਾ ਹੈ। ਇਸ ਲਈ ਸਮੂਹ ਸਾਹਿਤਕਾਰਾਂ/ਲੇਖਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ, ਕਿ ਵਿਭਾਗ ਦੁਆਰਾ ਪ੍ਰਕਾਸ਼ਿਤ ਕੀਤੇ ਜਾਣ ਵਾਲੇ ਰਸਾਲਿਆਂ ‘ਜਨ ਸਾਹਿਤ’ ਅਤੇ ‘ਪੰਜਾਬੀ ਦੁਨੀਆਂ’ ਲਈ ਮਿਆਰੀ ਰਚਨਾਵਾਂ/ ਖੋਜ ਪੱਤਰ ਭੇਜਣ ਦੀ ਖੇਚਲ ਕੀਤੀ ਜਾਵੇ। ਇਸ ਕਾਰਜ ਲਈ ਰਚਨਾਵਾਂ/ਖੋਜ ਪੱਤਰ ਵਿਭਾਗੀ ਪਤੇ (ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ, ਪਟਿਆਲਾ, ਭਾਸ਼ਾ ਭਵਨ, ਨੇੜੇ ਸ਼ੇਰਾਂ ਵਾਲਾ ਗੇਟ, ਪਿੰਨ ਕੋਡ-147001) ਜਾਂ ਈ.ਮੇਲ Punjabirasala.pblanguages@gmail.com ਅਤੇ ਮਿਤੀ 31 ਅਗਸਤ 2025 ਤੱਕ ਭੇਜੀਆਂ ਜਾਣ । ਰਚਨਾ ਹੋਣ ਸਮੇਂ ਲੇਖਕ ਵੱਲੋਂ ਮੌਲਿਕ ਅਤੇ ਅਣ ਪ੍ਰਕਾਸ਼ਿਤ ਰਚਨਾ ਹੋਣ ਸੰਬੰਧੀ ਤਸਦੀਕ ਕਰਵਾਉਣ ਦੇ ਨਾਲ-ਨਾਲ ਲੇਖਕ ਦਾ ਪੂਰਾ ਪਤਾ ਸਮੇਤ ਫੋਨ ਨੰਬਰ ਵੀ ਦਰਜ ਕੀਤਾ ਜਾਵੇ।

ਇਸ ਸੰਬੰਧੀ ਹੋਰ ਕਿਸੇ ਕਿਸਮ ਦੀ ਜਾਣਕਾਰੀ ਲਈ ਰਸਾਲੇ ਦੇ ਸੰਪਾਦਕ ਡਾ. ਸੰਤੋਖ ਸਿੰਘ (ਖੋਜ ਅਫ਼ਸਰ) ਦੇ ਫੋਨ ਨੰ. 88725-11179 ‘ਤੇ ਦਫ਼ਤਰੀ ਸਮੇਂ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ। ਭੇਜੀ ਗਈ ਰਚਨਾ ਇਸ ਦਫ਼ਤਰ ਨੂੰ ਵੀ ਈ.ਮੇਲ (dlotarntarn@gmail.com) ’ਤੇ ਭੇਜਣ ਦੀ ਖੇਚਲ ਕੀਤੀ ਜਾਵੇ।