ਮਾਨ ਸਰਕਾਰ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਤੇ ਖੇਤ ਮਜ਼ਦੂਰਾਂ ਦਾ ਜੀਵਨ ਪੱਧਰ ਖੁਸ਼ਹਾਲ ਬਣਾਉਣ ਲਈ ਜਲਦੀ ਨਵੀਂ ਖੇਤੀ ਨੀਤੀ ਲਿਆਉਣ ਲਈ ਤਿਆਰ: ਜਸਬੀਰ ਸੁਰਸਿੰਘ
ਮਾਨ ਸਰਕਾਰ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਤੇ ਖੇਤ ਮਜ਼ਦੂਰਾਂ ਦਾ ਜੀਵਨ ਪੱਧਰ ਖੁਸ਼ਹਾਲ ਬਣਾਉਣ ਲਈ ਜਲਦੀ ਨਵੀਂ ਖੇਤੀ ਨੀਤੀ ਲਿਆਉਣ ਲਈ ਤਿਆਰ: ਜਸਬੀਰ ਸੁਰਸਿੰਘ
ਕਿਹਾ: ਵੱਡੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਮੰਨੇ ਹਨ ਕਿ ਮੋਦੀ ਸਰਕਾਰ,ਝੋਨੇ ਸਣੇ ਹੋਰ ਪੰਜਾਬ ਮੁੱਦਿਆਂ ਲਈ ਗੰਭੀਰ ਨਹੀਂ – ਜਸਬੀਰ ਸੁਰਸਿੰਘ
ਤਰਨਤਾਰਨ,04 ਨਵੰਬਰ
ਆਮ ਆਦਮੀ ਪਾਰਟੀ (ਕਿਸਾਨ ਵਿੰਗ) ਦੇ ਸੂਬਾਈ ਸੰਯੁਕਤ ਸਕੱਤਰ ਤੇ ਪਾਵਰਕਮ ਪੰਜਾਬ ਦੇ ਪ੍ਰਬੰਧਕੀ ਡਾਇਰੈਕਟਰ ਸ. ਜਸਬੀਰ ਸਿੰਘ ਸੁਰਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸਾਬਕਾ ਕਾਂਗਰਸ ਤੇ ਅਕਾਲੀ ਸਰਕਾਰਾਂ ਦੀਆਂ ਕਿਸਾਨ ਮਾਰੂ ਨੀਤੀਆਂ ਕਾਰਣ ਕੀਮਤ ਸੂਚਕ ਅੰਕ ਤੋਂ ਹੇਠਾਂ ਘਾਟੇਵੰਦ ਧੰਦਾ ਬਣ ਚੁੱਕੀ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਤੇ ਖੇਤ ਮਜ਼ਦੂਰਾਂ ਦਾ ਵੀ ਜੀਵਨ ਪੱਧਰ ਉੱਚਾ ਚੁੱਕਣ ਦੀ ਵਚਬੱਧਤਾ ਤਹਿਤ ਨਵੀਂ ਖੇਤੀ ਦਾ ਖਰੜ੍ਹਾ ਜਾਰੀ ਕਰਨ ਪਿੱਛੋਂ ਕਿਸਾਨਾਂ ਤੇ ਕਿਸਾਨ ਸੰਗਠਨਾਂ ਦੇ ਸੁਝਾਓ ਨੂੰ ਮੁੱਖ ਰੱਖਦਿਆਂ ਜਲਦੀ ਹੀ ਨਵੀਂ ਖੇਤੀ ਜਾਰੀ ਕਰਨ ਜਾ ਰਹੀ ਹੈ, ਜਦੋਂ ਕਿ ਮੰਡੀਆਂ ਚ ਕਿਸਾਨਾਂ ਵੱਲੋਂ ਲਿਆਂਦੇ ਗਏ ਝੋਨੇ ਦੇ ਇੱਕ ਇੱਕ ਦਾਣੇ ਦੀ ਖ੍ਰੀਦ ਕੀਤੀ ਜਾਵੇਗੀ ਅਤੇ ਝੋਨੇ ਦੀ ਖ੍ਰੀਦੋ ਫਰੋਖਤ ਚ ਕਿਸੇ ਕਿਸਮ ਦੀ ਕੁਤਾਹੀ ਤੇ ਭਰਿਸ਼ਟਾਚਾਰ ਨੂੰ ਪੰਜਾਬ ਸਰਕਾਰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ।
ਸੂਬਾਈ ਕਿਸਾਨ ਨੇਤਾ ਤੇ ਪਾਵਰਕਮ ਦੇ ਪ੍ਰਬੰਧਕੀ ਡਾਇਰੈਕਟਰ ਜਸਬੀਰ ਸਿੰਘ ਸੁਰਸਿੰਘ ਅੱਜ ਇਥੇ ਪਾਰਟੀ ਦੇ ਕਿਸਾਨ ਵਿੰਗ ਦੇ ਵੱਖ ਵੱਖ ਬਲਾਕਾਂ ਦੇ ਆਗੂਆਂ ਤੇ ਸਰਗਰਮ ਕਾਰਕੁਨਾਂ ਨਾਲ ਨੁੱਕੜ ਮੀਟਿੰਗਾਂ ਚ ਕਿਸਾਨਾਂ ਦੀ ਤਾਜ਼ਾ ਸਥਿਤੀ ਦਾ ਜਾਇਜਾ ਲੈਣ ਪਿੱਛੋਂ ਗੱਲਬਾਤ ਕਰ ਰਹੇ ਸਨ।ਉਹਨਾਂ ਨੇ ਝੋਨੇ ਦੀ ਸਾਂਭ ਸੰਭਾਲ ਤੇ ਡੀ ਏ ਪੀ ਖਾਦ ਦੀ ਥੁੜ੍ਹ ਤੇ ਮਗਰਮੱਛ ਦੇ ਹੰਝੂ ਵਹਾ ਕੇ ਪੰਜਾਬ ਸਰਕਾਰ ਨੂੰ ਕੋਸ ਰਹੇ ਅਖੌਤੀ ਕਿਸਾਨ ਹਿਤੈਸ਼ੀ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਸਣੇ ਪੰਜਾਬ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੂੰ ਆੜੇ ਲਿਆ ਤੇ ਕਿਹਾ ਕਿ ਪੰਜਾਬ ਭਾਜਪਾ ਨੂੰ ਕਿਸਾਨਾਂ ਦੀ ਕੱਟੜ ਹਿਤੈਸ਼ੀ ਸੂਬਾ ਭਗਵੰਤ ਮਾਨ ਸਰਕਾਰ ਦੀ ਬੇਲੋੜੀ ਆਲੋਚਨਾ ਕਰਨ ਦੀ ਬਜਾਏ ਆਪਣੇ ਬਿਆਨਾਂ ਤੇ ਐਕਸ਼ਨਾਂ ਦੀਆਂ ਤੋਪਾਂ ਦੇ ਮੂੰਹ ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਮੋਦੀ ਸਰਕਾਰ ਵਿਰੁੱਧ ਖੋਲ੍ਹ ਕੇ ਪ੍ਰਧਾਨ ਮੰਤਰੀ ਦੀ ਦਿੱਲੀ ਚ ਰਿਹਾਇਸ਼ ਅੱਗੇ ਮੁਜ਼ਾਹਰੇ ਕਰਨੇ ਚਾਹੀਦੇ ਹਨ ਕਿਉਂਕਿ ਭਾਜਪਾ ਦੇ ਵੱਡੇ ਆਗੂ ਤੇ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੀ ਗੁਹਾਰ ਲਗਾ ਰਹੇ ਹਨ ਝੋਨੇ ਦੀ ਵਿਕਰੀ ਸਣੇ ਹੋਰ ਪੰਜਾਬ ਦੇ ਭੱਖਦੇ ਮੁੱਦਿਆਂ ਤੇ ਉਹਨਾਂ ਸਮੇਤ ਪੰਜਾਬ ਭਾਜਪਾ ਲੀਡਰਸ਼ਿਪ ਕੋਲੋ ਕੇਂਦਰੀ ਮੋਦੀ ਸਰਕਾਰ ਕੋਈ ਰਾਏ ਨਹੀਂ ਲੈ ਰਹੀ, ਜਿਸ ਤੋਂ ਪ੍ਰਤੱਖ ਹੋ ਗਿਆ ਹੈ ਕਿ ਝੋਨੇ ਦੀ ਖ੍ਰੀਦ ਮਾਮਲੇ ਸਣੇ ਹੋਰ ਕਿਸਾਨੀ ਮੁੱਦਿਆਂ ਹੱਲ ਲਈ ਕੇਂਦਰੀ ਮੋਦੀ ਸਰਕਾਰ ਪੰਜਾਬ ਦੇ ਕਿਸਾਨਾਂ ਕੋਲੋਂ ਕਿਸਾਨ ਵਿਰੋਧੀ ਤਿੰਨ ਖੇਤੀ ਬਿੱਲਾਂ ਨੂੰ ਦਿੱਲੀ ਦੀਆਂ ਹੱਦਾਂ ਤੇ 750 ਕਿਸਾਨਾਂ ਦੀਆਂ ਸ਼ਹੀਦੀਆਂ ਦੇ ਕੇ ਕਿਸਾਨ ਮਾਰੂ ਬਿੱਲ ਰੱਦ ਕਰਵਾਉਣ ਲਈ ਪੰਜਾਬ ਦੀ ਕਿਸਾਨੀ ਵਲੋਂ ਮੋਦੀ ਸਰਕਾਰ ਵਿਰੁੱਧ ਲੜੇ ਗਏ ਸਾਲ ਭਰ ਤਿੱਖੇ ਤੇ ਬੱਝਵੇਂ ਅੰਦੋਲਨ ਦਾ ਬਦਲਾ ਲੈ ਰਹੀ ਹੈ। ਸੂਬਾ ਕਿਸਾਨ ਆਗੂ ਜਸਬੀਰ ਸਿੰਘ ਸੁਰਸਿੰਘ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਕਿਸਾਨਾਂ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਣ ਲਈ ਸੰਬੰਧਿਤ ਸਰਕਾਰੀ ਮਸੀਨਰੀ ਨੂੰ ਮੰਡੀਆਂ ਚ ਝੋਕਣ ਤੋਂ ਇਲਾਵਾ ਝੋਨੇ ਦੀ ਸਾਂਭ ਸੰਭਾਲ ਲਈ ਪੰਜਾਬ ਦੇ ਗੋਦਾਮਾਂ ਚ ਪਿਛਲੇ ਪਏ ਝੋਨੇ/ਚੌਲਾਂ ਨੂੰ ਚੁਕਵਾ ਕੇ ਗੋਦਾਮਾਂ ਨੂੰ ਖ਼ਾਲੀ ਕਰਵਾ ਕੇ ਨਵੇਂ ਝੋਨੇ ਦੇ ਭੰਡਾਰਨ ਦੀ ਵਿਵਸਥਾ ਕਰਨ ਹਿਤ ਕੇਂਦਰੀ ਸਰਕਾਰ ਨੂੰ ਉਸਦੀ ਬਣਦੀ ਜ਼ਿਮੇਵਾਰੀ ਦਾ ਅਹਿਸਾਸ ਕਰਵਾਉਣ ਲਈ ਕੇਂਦਰੀ ਵਜ਼ੀਰਾਂ ਨਾਲ ਮੀਟਿੰਗਾਂ ਕਰਕੇ ਕਿਸਾਨਾਂ ਦੀ ਇਸ ਝੋਨੇ ਦੀ ਭੱਖਦੀ ਸਮੱਸਿਆ ਦਾ ਹੱਲ ਕਰਨ ਅਤੇ ਪੰਜਾਬ ਦੇ ਹਿੱਸੇ ਦੀ ਡੀ ਏ ਪੀ ਖਾਦ ਦਾ ਕੋਟਾ ਜਾਰੀ ਕਰਨ ਲਈ ਵੀ ਮੁੱਦਾ ਉਠਾ ਚੁੱਕੇ ਹਨ। ਜਦੋਂ ਕਿ ਕੇਂਦਰ ਸਰਕਾਰ ਵਲੋਂ ਕਥਿਤ ਤੌਰ ਤੇ ਪੈਦਾ ਕੀਤੀਆਂ ਗਈਆਂ ਇਹਨਾਂ ਦਰਪੇਸ਼ ਸਮੱਸਿਆ ਨੂੰ ਫੌਰੀ ਤੌਰ ਹੱਲ ਤੇ ਪੰਜਾਬ ਨਾਲ ਪੈਰ ਪੈਰ ਤੇ ਕਿਤੇ ਜਾ ਰਹੇ ਵਿਤਕਰੇ ਨੂੰ ਬੰਦ ਕਰਵਾਉਣ ਲਈ ਪਾਰਟੀ ਦੇ ਸੂਬਾ ਪ੍ਰਧਾਨ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਪ੍ਰਸਤੀ ਚ ਪਾਰਟੀ ਦੇ ਕਿਸਾਨ ਵਿੰਗ ਸਣੇ ਪੰਜਾਬ ਦੇ ਵਜ਼ੀਰਾਂ ਵਲੋਂ ਕੇਂਦਰੀ ਸ਼ਾਸ਼ਤ ਚੰਡੀਗੜ੍ਹ ਪ੍ਰਸ਼ਾਸ਼ਨ ਦੀਆਂ ਠੰਡੇ ਪਾਣੀ ਦੀਆਂ ਦੀ ਮਾਰ ਝਲਦੇ ਹੋਏ ਰੋਸ ਮੁਜ਼ਾਹਰਾ ਵੀ ਕੀਤਾ ਗਿਆ ਹੈ। ਉਹਨਾਂ ਇਹ ਵੀ ਕਿਹਾ ਕਿ ਕਿਸਾਨਾਂ ਤੇ ਪੰਜਾਬ ਸਰਕਾਰ ਵਲੋਂ ਝੋਨੇ ਦੇ ਭੰਡਾਰਨ ਦੀ ਸਮੱਸਿਆ ਦੇ ਹੱਲ ਲਈ ਸੜਕਾਂ ਤੇ ਉਤਰਨ ਦੇ ਬਾਵਜੂਦ ਕੇਂਦਰ ਕੋਲ ਕਿਸਾਨਾਂ ਦੀ ਆਵਾਜ਼ ਪਹੁੰਚਾਉਣ ਚ ਪੰਜਾਬ ਭਾਜਪਾ ਨੂੰ ਸੱਪ ਸੁੰਘਿਆ ਗਿਆ ਹੈ। ਸੂਬਾ ਕਿਸਾਨ ਆਗੂ ਜਸਬੀਰ ਸਿੰਘ ਸੁਰਸਿੰਘ ਨੇ ਇਵੇਂ ਹੀ ਪੰਜਾਬ ਕਾਂਗਰਸ ਤੇ ਅਕਾਲੀ ਦਲ ਨੂੰ ਰਾਜਸੀ ਤੌਰ ਤੇ ਲੰਮੇ ਹੱਥੀਂ ਲਿਆ ਅਤੇ ਕਿਹਾ ਕਿ ਇਹਨਾਂ ਨੂੰ ਝੋਨੇ ਦੀ ਖ੍ਰੀਦ ਤੇ ਸਿਆਸੀ ਰੋਟੀਆਂ ਸੇਕਣ ਲਈ ਪੰਜਾਬ ਸਰਕਾਰ ਵਿਰੁੱਧ ਮੂੰਹ ਖੋਲ੍ਹਣ ਦੀ ਨੌਟੰਕੀ ਕਰਨ ਦੀ ਬਜਾਏ ਝੋਨੇ ਦੇ ਭੰਡਾਰਨ ਦੇ ਪ੍ਰਬੰਧ ਚ ਬੁਰੀ ਤਰ੍ਹਾਂ ਫਲਾਪ ਰਹੀ ਕੇਂਦਰੀ ਮੋਦੀ ਸਰਕਾਰ ਦੇ ਵਜ਼ੀਰਾਂ ਦੇ ਘਰਾਂ ਅੱਗੇ ਸੰਘਰਸ਼ੀ ਮੈਦਾਨ ਮਲਣੇ ਚਾਹੀਦੇ ਹਨ।