ਬੰਦ ਕਰੋ

ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨੌਜਵਾਨਾਂ ਲਈ ਕਰ ਰਿਹਾ ਹੈ ਇੱਕ ਚਾਨਣ ਮੁਨਾਰੇ ਦਾ ਕੰਮ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 10/12/2020
DC
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨੌਜਵਾਨਾਂ ਲਈ ਕਰ ਰਿਹਾ ਹੈ ਇੱਕ ਚਾਨਣ ਮੁਨਾਰੇ ਦਾ ਕੰਮ-ਡਿਪਟੀ ਕਮਿਸ਼ਨਰ
ਲੋੜਵੰਦ ਪ੍ਰਾਰਥੀਆਂ ਨੂੰ ਆਪਣੀਆਂ ਸੇਵਾਵਾਂ ਦੇ ਕੇ ਉਹਨਾਂ ਦਾ ਮਨੋਬਲ ਉੱਚਾ ਕਰ ਰਿਹਾ ਹੈ, ਜਿਸ ਦੀ ਮਿਸਾਲ ਹੈ ਤਰਨ ਤਾਰਨ ਦੀ ਰਹਿਣ ਵਾਲੀ ਰਜਨੀ ਗੁਪਤਾ 
ਅਮੇਰਿਕਨ ਇੰਡੀਅਨ ਫਾਊਂਡੇਸ਼ਨ ਕੰਪਨੀ ਵਿੱਚ “ਫਾਸਿਲੀਟੇਟਰ” ਦੀ ਅਸਾਮੀ ‘ਤੇ ਕੰਮ ਕਰਦਿਆਂ ਮਹੀਨਾਵਾਰ ਲੈ ਰਹੀ ਹੈ 25000 ਰੁਪਏ ਤਨਖ਼ਾਹ
ਤਰਨ ਤਾਰਨ, 09 ਦਸੰਬਰ :
ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਤਰਨ ਤਾਰਨ ਨੌਜਵਾਨਾਂ ਲਈ ਇੱਕ ਚਾਨਣ ਮੁਨਾਰੇ ਦਾ ਕੰਮ ਕਰ ਰਿਹਾ ਹੈ । ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਹਜ਼ਾਰਾਂ ਹੀ ਨੌਜਵਾਨਾਂ ਨੂੰ ਰੋਜ਼ਗਾਰ ਤੇ ਸਵੈ-ਰੋਜ਼ਗਾਰ ਮੁੱਹਈਆ ਕਰਵਾ ਕੇ ਆਪਣੇ ਪੈਰਾਂ ਤੇ ਖੜ੍ਹੇ ਹੋਣ ਲਈ ਕੀਤੇ ਕੀਤੇ ਜਾ ਰਹੇ ਉਪਰਾਲੇ ਬਹੁਤ ਲਾਹੇਵੰਦ ਸਾਬਿਤ ਹੋ ਰਹੇ ਹਨ।
ਉਹਨਾਂ ਦੱਸਿਆ ਕਿ ਜਿੱਥੇ ਸਾਰਾ ਵਿਸ਼ਵ ਕੋਰੋਨਾ ਦੀ ਭਿਆਨਕ ਬਿਮਾਰੀ ਨਾਲ ਜੂਝ ਰਿਹਾ ਹੈ, ਉੱਥੇ ਰੋਜ਼ਗਾਰ ਬਿਊਰੋ ਇਲਾਕੇ ਦੇ ਲੋੜਵੰਦ ਪ੍ਰਾਰਥੀਆਂ ਨੂੰ ਆਪਣੀਆਂ ਸੇਵਾਵਾਂ ਦੇ ਕੇ ਉਹਨਾਂ ਦਾ ਮਨੋਬਲ ਉੱਚਾ ਕਰ ਰਿਹਾ ਹੈ, ਜਿਸ ਦੀ ਮਿਸਾਲ ਤਰਨ ਤਾਰਨ ਦੀ ਰਹਿਣ ਵਾਲੀ ਰਜਨੀ ਗੁਪਤਾ ਹੈ । ਉਹ ਇੱਕ ਮੱਧਵਰਗੀ ਪਰਿਵਾਰ ਤੋਂ ਹੈ। ਉਸਦੇ ਪਿਤਾ ਸੰਜੀਵ ਕੁਮਾਰ ਇੱਕ ਦੁਕਾਨਦਾਰ ਹਨ, ਰਜਨੀ ਨੇ ਬੀ. ਟੈੱਕ ਕਰਨ ਤੋਂ ਬਾਅਦ ਨੌਕਰੀ ਕਰਨ ਲਈ ਬਹੁਤ ਕੰਪਨੀਆਂ ਵਿੱਚ ਅਪਲਾਈ ਕੀਤਾ ਪਰ ਉਸਨੂੰ ਸਫ਼ਲਤਾ ਨਹੀਂ ਮਿਲੀ।
ਇੱਕ ਦਿਨ ਰਜਨੀ ਗੁਪਤਾ ਨੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਤਰਨ ਤਾਰਨ ਦੇ ਹੈਲਪਲਾਈਨ ਨੰਬਰ `ਤੇ ਫ਼ੋਨ ਕੀਤਾ ਤੇ ਬਿਊਰੋ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਪਲੇਸਮੈਂਟ ਕੈਂਪ ਬਾਰੇ ਜਾਣਕਾਰੀ ਹਾਸਿਲ ਕੀਤੀ।  ਬਿਊਰੋ ਵੱਲੋਂ ਰਜਨੀ ਗੁਪਤਾ ਦਾ ਪੋਰਟਲ ਉੱਪਰ ਨਾਮ ਦਰਜ ਕੀਤਾ ਗਿਆ ਅਤੇ ਉਸਨੂੰ ਅਮੇਰਿਕਨ ਇੰਡੀਅਨ ਫਾਊਂਡੇਸ਼ਨ ਕੰਪਨੀ ਵੱਲੋਂ “ਫਾਸਿਲੀਟੇਟਰ” ਦੀ ਅਸਾਮੀ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਰੋਜ਼ਗਾਰ ਬਿਊਰੋ ਵੱਲੋਂ ਰਜਨੀ ਦਾ ਬਾਇਓਡਾਟਾ ਕੰਪਨੀ ਨੂੰ ਭੇਜਿਆ ਗਿਆ ਅਤੇ ਕੰਪਨੀ ਵੱਲੋਂ ਉਸਨੂੰ ਇੰਟਰਵਿਊ ਲਈ ਸ਼ਾਰਟ ਲਿਸਟ ਕਰ ਲਿਆ ਗਿਆ।ਰਜਨੀ ਦੀ ਕੰਪਨੀ ਨਾਲ ਟੈਲੀਫੋਨ ‘ਤੇ ਆੱਨਲਾਈਨ ਇੰਟਰਵਿਊ ਅਤੇ ਆਨ ਲਾਈਨ ਟੈਸਟ ਵੀ ਕਰਵਾਇਆ ਗਿਆ, ਜਿਸ ਵਿੱਚ ਰਜਨੀ ਦੀ ਮਿਹਨਤ ਅਤੇ ਲਗਨ ਨਾਲ ਦਿੱਤੀ ਗਈ ਇੰਟਰਵਿਊ ਦਾ ਸਿੱਟਾ ਮਿੱਠਾ ਨਿੱਕਲਿਆ।
ਹੁਣ ਰਜਨੀ ਗੁਪਤਾ ਬਹੁਤ ਲਗਨ ਨਾਲ ਕੰਮ ਕਰ ਰਹੀ ਹੈ ਅਤੇ ਮਹੀਨਾਵਾਰ 25,000 ਰੁਪਏ ਤਨਖ਼ਾਹ ਲੈ ਰਹੀ ਹੈ ਅਤੇ ਆਪਣੇ ਪੈਰਾਂ ਤੇ ਖੜ੍ਹੀ ਹੋ ਕੇ ਆਪਣੇ ਪਿਤਾ ਦੇ ਮੋਢੇ ਨਾਲ ਮੋਢਾ ਜੋੜ੍ਹ ਕੇ ਆਪਣੇ ਪਰਿਵਾਰ ਨਾਲ ਹੱਥ ਵਟਾ ਰਹੀ ਹੈ । ਰਜਨੀ ਗੁਪਤਾ ਵਾਂਗ ਅਨੇਕਾਂ ਹੀ ਲੜਕੀਆਂ ਨੂੰ ਰੋਜ਼ਗਾਰ ਬਿਊਰੋ ਤਰਨ ਤਾਰਨ ਵੱਲੋਂ ਨੌਕਰੀ ਦਿਵਾਉਣ ਵਿੱਚ ਮੱਦਦ ਕੀਤੀ ਗਈ ਹੈ, ਜਿਸ ਨਾਲ ਨਾ ਸਿਰਫ਼ ਉਹ ਆਪਣਾ ਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰ ਰਹੀਆਂ ਨੇ ਬਲਕਿ ਨਾਰੀ ਸ਼ਕਤੀਕਰਨ ਨੂੰ ਵੀ ਮਜ਼ਬੂਤੀ ਮਿਲ ਰਹੀ ਹੈ। ਰੋਜ਼ਗਾਰ ਬਿਊਰੋ ਵੱਲੋਂ ਸਾਰੇ ਨੌਜਵਾਨਾਂ ਨੂੰ ਇਹ ਅਪੀਲ ਹੈ ਕਿ ਉਹ ਵੱਧ ਤੋਂ ਵੱਧ ਬਿਊਰੋ ਨਾਲ ਜੁੜਨ ਅਤੇ ਰੋਜ਼ਗਾਰ ਪ੍ਰਾਪਤੀ ਵੱਲ ਆਪਣਾ ਕਦਮ ਵਧਾਉਣ।  
——————