ਬੰਦ ਕਰੋ

ਮਿਹਨਤੀ ਕਰਮਚਾਰੀ ਹੋਣਗੇ ਸਨਮਾਨਿਤ ਤੇ ਲਾਪਰਵਾਹੀ ਦਾ ਲਿਆ ਜਾਵੇਗਾ ਨੋਟਿਸ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 20/04/2022

ਮਿਹਨਤੀ ਕਰਮਚਾਰੀ ਹੋਣਗੇ ਸਨਮਾਨਿਤ ਤੇ ਲਾਪਰਵਾਹੀ ਦਾ ਲਿਆ ਜਾਵੇਗਾ ਨੋਟਿਸ-ਡਿਪਟੀ ਕਮਿਸ਼ਨਰ

ਜਿਲ੍ਹਾ ਵਾਸੀਆਂ ਦੇ ਕੰਮਾਂ ਦੇ ਅਧਾਰ ਉਤੇ ਕੀਤਾ ਜਾਵੇਗਾ ਮੁਲਕਾਂਕਣ

ਸ਼ਹਿਰ ਵਿਚ ਟ੍ਰੈਫਿਕ ਸਮੱਸਿਆ ਦਾ ਕੀਤਾ ਜਾਵੇ ਹੱਲ- ਲੁੱਟਾਂ-ਖੋਹਾਂ ਕਰਨ ਵਾਲੇ ਵੀ ਦਬੋਚੇ ਪੁਲਿਸ

ਤਰਨਤਾਰਨ, 19 ਅਪ੍ਰੈਲ
ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਮੋਨੀਸ਼ ਕੁਮਾਰ ਨੇ ਜਿਲ੍ਹਾ ਵਾਸੀਆਂ ਨਾਲ ਸਿੱਧਾ ਰਾਬਤਾ ਰੱਖਣ ਵਾਲੇ ਸਾਂਝ ਅਤੇ ਸੇਵਾ ਕੇਂਦਰਾਂ ਰਾਹੀਂ ਚੱਲਦੇ ਕੰਮਾਂ ਦੀ ਸਮੀਖਿਆ ਕਰਦੇ ਐਲਾਨ ਕੀਤਾ ਕਿ ਜਿਲ੍ਹੇ ਦੇ ਉਹ ਕਰਮਚਾਰੀ ਤੇ ਅਧਿਕਾਰੀ, ਜੋ ਕਿ ਆਏ ਹੋਏ ਬੇਨਤੀ ਪੱਤਰਾਂ ਨੂੰ ਜਲਦ ਤੋਂ ਜਲਦ ਨਿਪਟਾਉਣਗੇ ਨੂੰ ਸਨਮਾਨਿਤ ਕੀਤਾ ਜਾਵੇਗਾ, ਪਰ ਜੋ ਕਰਮਚਾਰੀ ਲੋਕਾਂ ਦੇ ਕੰਮ ਮਿੱਥੇ ਸਮੇਂ ਤੋਂ ਵੱਧ ਸਮਾਂ ਆਪਣੇ ਕੋਲ ਬਕਾਇਆ ਰੱਖਣਗੇ, ਉਨਾਂ ਦਾ ਨੋਟਿਸ ਲੈਂਦੇ ਸਬੰਧਤ ਵਿਭਾਗ ਨੂੰ ਲਿਖਿਆ ਜਾਵੇਗਾ। ਸ੍ਰੀ ਮੋਨੀਸ਼ ਸ਼ਰਮਾ ਨੇ ਕਿਹਾ ਕਿ ਸਾਂਝ ਤੇ ਸੇਵਾ ਕੇਂਦਰਾਂ ਦਾ ਲੋਕਾਂ ਨਾਲ ਸਿੱਧਾ ਵਾਹ-ਵਾਸਤਾ ਪੈਂਦਾ ਹੈ, ਇਸ ਲਈ ਉਥੇ ਕੰਮ ਕਰਨ ਵਾਲੇ ਅਧਿਕਾਰੀ ਤੇ ਕਰਮਚਾਰੀ ਲੋਕਾਂ ਪ੍ਰਤੀ ਬੋਲ-ਚਾਲ ਵਿਚ ਨਿਮਰਤਾ ਰੱਖਣ। ਉਨਾਂ ਕਿਹਾ ਕਿ ਲੋਕਾਂ ਨੂੰ ਬਿਨਾਂ ਕਿਸੇ ਕਾਰਨ ਵੱਧ ਸਮਾਂ ਕਾਊਂਟਰ ਉਤੇ ਇੰਤਜ਼ਾਰ ਨਾ ਕਰਨਾ ਪਵੇ ਅਤੇ ਉਨਾਂ ਦੀ ਖੱਜ਼ਲ-ਖੁਆਰੀ ਨਾ ਹੋਵੇ।

ਪੁਲਿਸ ਅਧਿਕਾਰੀਆਂ ਨਾਲ ਤਰਨਤਾਰਨ ਦੀ ਟ੍ਰੈਫਿਕ ਬਾਰੇ ਗੱਲਬਾਤ ਕਰਦੇ ਡਿਪਟੀ ਕਮਿਸ਼ਨਰ ਨੇ ਸ਼ਹਿਰ ਵਿਚ ਟ੍ਰੈਫਿਕ ਸੁਧਾਰ ਉਤੇ ਜੋਰ ਦਿੱਤਾ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਲੁੱਟ-ਖੋਹ ਦੇ ਕੇਸਾਂ ਨੂੰ ਰੋਕਣ ਲਈ ਵੀ ਪੁਲਿਸ ਉਪਰਾਲੇ ਬੇਹੱਦ ਜਰੂਰੀ ਹਨ। ਉਨਾਂ ਕਿਹਾ ਕਿ ਅਜਿਹੇ ਅਨਸਰ ਜੋ ਕਿ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਉਨਾਂ ਨੂੰ ਗਿ੍ਰਫਤ ਵਿਚ ਲਿਆ ਜਾਵੇ। ਉਨਾਂ ਕਿਹਾ ਕਿ ਤੁਹਾਡੀ ਕਾਰਗੁਜ਼ਾਰੀ ਨਾਲ ਲੋਕਾਂ ਨੂੰ ਰਾਹਤ ਮਿਲਣੀ ਚਾਹੀਦੀ ਹੈ, ਨਾ ਕਿ ਲਾਪਰਵਾਹੀ ਦਾ ਨਤੀਜਾ ਲੋਕਾਂ ਨੂੰ ਭੁਗਤਣਾ ਪਵੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਰਵਈਆ ਭਿ੍ਰਸ਼ਟਾਚਾਰ ਨੂੰ ਲੈ ਕੇ ਬਹੁਤ ਸਪੱਸ਼ਟ ਹੈ ਅਤੇ ਜੋ ਵੀ ਅਧਿਕਾਰੀ ਜਾਂ ਕਰਮਚਾਰੀ ਇਸ ਵਿਚ ਸ਼ਾਮਿਲ ਪਾਇਆ ਗਿਆ, ਉਸ ਵਿਰੁੱਧ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ. ਜਗਵਿੰਦਰ ਸਿੰਘ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ ਸਕੱਤਰ ਸਿੰਘ ਬੱਲ ਅਤੇ ਸਾਰੇ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜ਼ਰ ਸਨ।

ਕੈਪਸ਼ਨ

ਜਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਡਿਪਟੀ ਕਮਿਸ਼ਨਰ ਸ੍ਰੀ ਮੋਨੀਸ਼ ਕੁਮਾਰ। ਨਾਲ ਹਨ ਹੋਰ ਅਧਿਕਾਰੀ।