ਬੰਦ ਕਰੋ

ਮੁੱਖ ਖੇਤੀਬਾੜੀ ਅਫਸਰ ਵੱਲੋਂ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ, ਬਾਸਮਤੀ ਪ੍ਰੋਮੋਸ਼ਨ, ਡੀ. ਐਸ. ਆਰ. ਅਤੇ ਮਿੱਟੀ ਦੇ ਸੈਂਪਲਾਂ ਸਬੰਧੀ ਮੀਟਿੰਗ

ਪ੍ਰਕਾਸ਼ਨ ਦੀ ਮਿਤੀ : 11/05/2023

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਮੁੱਖ ਖੇਤੀਬਾੜੀ ਅਫਸਰ ਵੱਲੋਂ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ, ਬਾਸਮਤੀ ਪ੍ਰੋਮੋਸ਼ਨ, ਡੀ. ਐਸ. ਆਰ. ਅਤੇ ਮਿੱਟੀ ਦੇ ਸੈਂਪਲਾਂ ਸਬੰਧੀ ਮੀਟਿੰਗ
ਤਰਨ ਤਾਰਨ, 11 ਮਈ :
ਜਿਲ੍ਹਾ ਤਰਨ ਤਾਰਨ ਦੇ ਨਵ- ਨਿਯੁਕਤ ਮੁੱਖ ਖੇਤੀਬਾੜੀ ਅਫਸਰ, ਸ੍ਰੀ ਸੁਰਿੰਦਰਪਾਲ ਸਿੰਘ ਵੱਲੋ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ, ਬਾਸਮਤੀ ਪ੍ਰੋਮੋਸ਼ਨ, ਡੀ. ਐਸ. ਆਰ. ਅਤੇ ਮਿੱਟੀ ਦੇ ਸੈਂਪਲਾਂ ਸਬੰਧੀ ਸਟਾਫ ਨਾਲ ਪਲੇਠੀ ਮੀਟਿੰਗ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਇਸ ਸਮੇਂ ਕਣਕ ਦੀ ਕਟਾਈ ਤੋ ਬਾਅਦ ਤੂੜੀਆਂ ਬਣਾਉਣ ਉਪਰੰਤ ਕਣਕ ਦੇ ਨਾੜ ਨੂੰ ਅੱਗ ਲਗਾਈ ਜਾ ਰਹੀ ਹੈ। ਇਸ ਲਈ ਵੱਧ ਤੋਂ ਵੱਧ ਕਿਸਾਨਾਂ ਨੂੰ ਅਨਾਂਊਂਸਮੈਂਟਾਂ, ਕਿਸਾਨ ਮਿਲਣੀਆਂ, ਕੈਂਪਾਂ, ਨਾੜ/ਪਰਾਲੀ ਸਾਂਭਣ ਵਾਲੇ ਕਿਸਾਨਾਂ ਦੀਆਂ ਵੀਡਿਓਜ਼ ਰਾਹੀਂ ਜਾਗਰੂਕ ਕੀਤਾ ਜਾਵੇ। ਉਹਨਾਂ ਕਿਸਾਨ ਭਰਾਵਾਂ ਨੂੰ ਵੀ ਅਪੀਲ ਕੀਤੀ ਕਿ ਕਣਕ ਦੇ ਨਾੜ ਨੂੰ ਬਿਲਕੁੱਲ ਅੱਗ ਨਾ ਲਗਾਈ ਜਾਵੇ ਬਲ ਕਿ ਖੇਤਾਂ ਨੂੰ ਹਲਕਾ ਪਾਣੀ ਲਗਾ ਕੇ ਵਾਹ ਦਿੱਤਾ ਜਾਵੇ, ਜਿਸ ਨਾਲ ਨਾੜ ਜਮੀਨ ਵਿੱਚ ਰੱਲ ਜਾਂਦਾ ਹੈ ਅਤੇ ਝੋਨੇ ਦੀ ਪਨੀਰੀ ਬੀਜਣ ਅਤੇ ਝੋਨੇ ਲਈ ਖੇਤ ਤਿਆਰ ਕਰਨ ਵਿੱਚ ਕੋਈ ਮੁਸ਼ਕਿਲ ਪੇਸ਼ ਨਹੀ ਆਉਂਦੀ।
ਉਹਨਾ ਕਿਹਾ ਕਿ ਸਰਕਾਰ ਵੱਲੋ ਜਿਲ੍ਹਾ ਤਰਨ ਤਾਰਨ ਨੂੰ ਬਾਸਮਤੀ ਅਤੇ ਡੀ. ਐਸ. ਆਰ. ਦੀ ਪੋ੍ਰੋਮੋਸ਼ਨ ਲਈ ਚੁਣਿਆ ਗਿਆ ਹੈ, ਇਸ ਲਈ ਬਾਸਮਤੀ ਅਤੇ ਡੀ. ਐਸ. ਆਰ. ਕਰਨ ਵਾਲੇ ਕਿਸਾਨਾਂ ਦਾ ਡਾਟਾਬੇਸ ਅਗਾਂਹੂ ਤਿਆਰ ਕਰ ਲਿਆ ਜਾਵੇ ਤਾਂ ਜੋ ਵੱਧ ਤੋਂ ਵੱਧ ਰਕਬਾ ਬਾਸਮਤੀ ਅਤੇ ਡੀ. ਐਸ. ਆਰ. ਹੇਠ ਲਿਆਂਦਾ ਜਾ ਸਕੇ। ਉਹਨਾਂ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਇਸ ਵੇਲੇ ਕਣਕ ਦੀ ਕਟਾਈ ਅਤੇ ਝੋਨੇ ਦੀ ਬਿਜਾਈ ਵਿੱਚ ਕਾਫੀ ਸਮਾਂ ਹੈ, ਇਸ ਲਈ ਟੀਚੇ ਅਨੁਸਾਰ ਮਿੱਟੀ ਦੇ ਸੈਂਪਲ ਲਏ ਜਾਣ ਤਾਂ ਜੋ ਕਿਸਾਨਾਂ ਨੂੰ ਭੂਮੀ ਸਿਹਤ ਕਾਰਡ ਵੰਡੇ ਜਾ ਸਕਣ ਅਤੇ ਭੂਮੀ ਸਿਹਤ ਕਾਰਡ ਅਨੁਸਾਰ ਹੀ ਕਿਸਾਨਾਂ ਵੱਲੋ ਖਾਦਾਂ ਦੀ ਵਰਤੋ ਕੀਤੀ ਜਾ ਸਕੇ।