ਬੰਦ ਕਰੋ

ਮੁੱਖ ਖੇਤੀਬਾੜੀ ਅਫ਼ਸਰ ਡਾ.ਹਰਪਾਲ ਸਿੰਘ ਪੰਨੂ ਅਤੇ ਸ੍ਰੀਮਤੀ ਗੁਲਬੀਰ ਕੌਰ ਸੁਪਰਡੈਂਟ ਨੂੰ ਸੇਵਾ ਮੁਕਤੀ ਤੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ

ਪ੍ਰਕਾਸ਼ਨ ਦੀ ਮਿਤੀ : 01/07/2025

ਮੁੱਖ ਖੇਤੀਬਾੜੀ ਅਫ਼ਸਰ ਡਾ.ਹਰਪਾਲ ਸਿੰਘ ਪੰਨੂ ਅਤੇ ਸ੍ਰੀਮਤੀ ਗੁਲਬੀਰ ਕੌਰ ਸੁਪਰਡੈਂਟ ਨੂੰ ਸੇਵਾ ਮੁਕਤੀ ਤੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ

ਤਰਨ ਤਾਰਨ, 01 ਜੁਲਾਈ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜ਼ਿਲ੍ਹਾ ਤਰਨ ਤਾਰਨ ਦੇ ਸਮੂਹ ਸਟਾਫ ਨੇ ਮੁੱਖ ਖੇਤੀਬਾੜੀ ਅਫਸਰ ਤਰਨ ਤਰਨ ਡਾ ਹਰਪਾਲ ਸਿੰਘ ਪੰਨੂ ਅਤੇ  ਸ੍ਰੀਮਤੀ ਗੁਲਬੀਰ ਕੌਰ ਸੁਪਰਡੈਂਟ ਨੂੰ ਸੇਵਾ ਮੁਕਤੀ ਤੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ। ਇਹਨਾਂ ਵੱਲੋਂ ਵਿਭਾਗ ਵਿੱਚ ਕ੍ਰਮਵਾਰ 31 ਅਤੇ 38 ਸਾਲ  ਦਿੱਤੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਇਹ ਦੋਵੇਂ ਮਿੱਠ-ਬੋਲੜੇ , ਸਹਿਣਸ਼ੀਲਤਾ ਅਤੇ ਨਿਰਮਾਣਤਾ ਦੇ ਧਾਰਨੀ ਸਨ।

ਡਾ ਹਰਪਾਲ ਸਿੰਘ ਪੰਨੂ ਨੇ 07 ਮਈ 1992 ਨੂੰ ਕਪੂਰਥਲਾ ਵਿਖੇ ਬਤੌਰ ਏ ਡੀ ਓ ਨੌਕਰੀ ਜੁਆਇੰਨ ਕੀਤੀ ਅਤੇ 1999 ਵਿੱਚ ਬਦਲੀ ਹੋਣ ਉਪਰੰਤ ਬਲਾਕ ਨੁਸ਼ਹਿਰਾ ਪਨੂੰਆਂ ਵਿਖੇ ਏ ਡੀ ਓ ਪੀ ਪੀ ਵਜੋਂ ਸੇਵਾਵਾਂ ਦਿੱਤੀਆਂ। ਉਹਨਾਂ ਨੇ ਅਗਸਤ 2018 ਵਿੱਚ ਵਿਭਾਗੀ ਤਰੱਕੀ ਹੋਣ ਤੇ ਬਤੌਰ ਏ ਓ (ਟ੍ਰੇਨਿੰਗ) ਜਲੰਧਰ ਜੁਆਇੰਨ ਕੀਤਾ ਅਤੇ ਜਨਵਰੀ 2019 ਦੌਰਾਨ ਬਦਲੀ ਹੋਣ ਉਪਰੰਤ ਆਪਣੇ ਘਰੇਲੂ ਜ਼ਿਲ੍ਹੇ ਤਰਨ ਤਾਰਨ ਦੇ ਬਲਾਕ ਚੋਹਲਾ ਸਾਹਿਬ ਵਿਖੇ ਬਤੌਰ ਏ ਓ ਸੇਵਾਵਾਂ ਬਹੁਤ ਜਿੰਮੇਵਾਰੀ ਨਾਲ ਨਿਭਾਈਆਂ। ਨਵੰਬਰ 2022 ਵਿੱਚ ਬਤੌਰ ਡਿਪਟੀ ਡਾਇਰੈਕਟਰ ਤਰੱਕੀ ਹੋਈ ਅਤੇ ਇਸ ਦੌਰਾਨ ਜ਼ਿਲ੍ਹਾ ਸਿਖਲਾਈ ਅਫਸਰ ਤਰਨ ਤਾਰਨ ਅਤੇ ਮਈ 2023 ਵਿੱਚ ਬਤੌਰ ਮੁੱਖ ਖੇਤੀਬਾੜੀ ਅਫ਼ਸਰ ਤਰਨ ਤਾਰਨ ਸੇਵਾ ਕੀਤੀ।

ਸਮੇਂ ਦੇ ਨਾਲ ਔਕੜਾਂ-ਸੌਕੜਾਂ ਨੂੰ ਮਾਣਦਿਆਂ  ਮਈ 1994 ਤੋਂ 30 ਜੂਨ 2025 ਤੱਕ ਆਪਣੇ ਖੇਤੀਬਾੜੀ ਵਿਕਾਸ ਅਫ਼ਸਰ ਤੋਂ ਸ਼ੁਰੂ ਕਰਕੇ ਬਤੌਰ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਦੇ ਸਫ਼ਰ ਨੂੰ ਮਿਹਨਤ ਅਤੇ ਇਮਾਨਦਾਰੀ ਨਾਲ ਸੰਪੂਰਨ ਕੀਤਾ। ਇਸ ਦੌਰਾਨ ਇਹਨਾਂ ਨੇ ਵਿਭਾਗੀ ਸਾਥੀਆਂ ਨਾਲ ਵਧੀਆ ਤਾਲਮੇਲ ਕਰਕੇ ਕਿਸਾਨਾਂ ਦੀ ਬਿਹਤਰੀ ਲਈ  ਵੱਡ-ਮੁੱਲੀਆਂ ਸੇਵਾਵਾਂ ਦਿੱਤੀਆਂ। ਇਸ ਦੌਰਾਨ ਉਹ ਤਰਨ ਤਾਰਨ ਏ ਓ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਟੇਟ ਏ ਓ ਐਸੋਸੀਏਸ਼ਨ ਦੇ ਸੀਨੀਅਰ ਵਾਈਸ ਪ੍ਰਧਾਨ ਦੇ ਤੌਰ ਤੇ ਜਥੇਬੰਦੀ ਲਈ ਵੱਡਮੁੱਲਾ ਯੋਗਦਾਨ ਪਾਉਂਦੇ ਰਹੇ।

ਇਹਨਾਂ ਦੀ ਸ਼ਖਸ਼ੀਅਤ ਦੀ ਵਿਲੱਖਣਤਾ, ਸਾਦਗੀ ਅਤੇ ਸਰਵਪੱਖੀ ਸੇਵਾਵਾਂ ਦੇ ਮੱਦੇ ਨਜ਼ਰ ਅਤੇ ਭਵਿੱਖ ਵਿੱਚ ਖੇੜਿਆਂ ਭਰਪੂਰ ਲੰਮੀ ਉਮਰ ਦੀ ਕਾਮਨਾ ਕਰਦਿਆਂ ਜ਼ਿਲਾ ਸਿਖਲਾਈ ਅਫਸਰ ਡਾ. ਜਸਵਿੰਦਰ ਸਿੰਘ, ਡਾ ਭੁਪਿੰਦਰ ਸਿੰਘ ਏਓ, ਡਾ ਤੇਜਬੀਰ ਸਿੰਘ ਏਓ, ਡਾ ਹਰਮੀਤ ਸਿੰਘ ਏਡੀਓ, ਗੁਰਭੇਜ ਸਿੰਘ ਏਈਓ, ਡਾ ਵਿਕਰਮ ਸੂਦ ਪੀਡੀ, ਕੁਲਬੀਰ ਸਿੰਘ,ਸਤਨਾਮ ਸਿੰਘ ਖੇਤੀ ਉਪ ਨਿਰੀਖਕ, ਇੰਦਰਪਾਲ ਸਿੰਘ ਅਤੇ ਵਿਭਾਗ ਦੀਆਂ ਸਮੂਹ ਜਥੇਬੰਦੀਆਂ ਦੇ ਆਗੂਆਂ ਨੇ ਨਿੱਘੀ ਵਿਦਾਇਗੀ ਪਾਰਟੀ ਦੇਣ ਮੌਕੇ ਦੋਹਾਂ  ਸ਼ਖ਼ਸੀਅਤਾਂ ਨੂੰ ਇੱਕ ਮਿੱਠੀ ਯਾਦ ਵਜੋਂ ਸਨਮਾਨ ਚਿੰਨ੍ਹ ਭੇਂਟ ਕੀਤੇ।