ਯੂਥ ਕਲੱਬਾਂ ਦੀ ਕਾਰਜ-ਕੁਸ਼ਲਤਾ ਸੁਧਾਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ ਇਹ ਵਰਕਸ਼ਾਪ -ਪ੍ਰੀਤ ਕੋਹਲੀ
ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਯੁਵਕ ਸੇਵਾਵਾਂ ਵਿਭਾਗ ਨੇ ਲਗਾਈ ਸਿਖਲਾਈ ਵਰਕਸ਼ਾਪ,
40 ਯੂਥ ਕਲੱਬਾਂ ਦੇ ਅਹੁਦੇਦਾਰਾਂ ਤੇ ਮੈਂਬਰ ਹੋਏ ਸ਼ਾਮਿਲ
ਖੂਨਦਾਨ ਕੈਂਪ ਦੌਰਾਨ 30 ਯੂਨਿਟ ਖੂਨ ਕੀਤਾ ਇਕੱਤਰ
ਯੂਥ ਕਲੱਬਾਂ ਦੀ ਕਾਰਜ-ਕੁਸ਼ਲਤਾ ਸੁਧਾਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ ਇਹ ਵਰਕਸ਼ਾਪ -ਪ੍ਰੀਤ ਕੋਹਲੀ
ਤਰਨਤਾਰਨ 12 ਮਾਰਚ :
ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਦੇ ਹੁਕਮਾਂ ਅਨੁਸਾਰ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਤਰਨਤਾਰਨ ਪ੍ਰੀਤ ਕੋਹਲੀ ਦੀ ਅਗਵਾਈ ਵਿੱਚ ਜ਼ਿਲ੍ਹਾ ਪੱਧਰ ਦੀ 2 ਰੋਜ਼ਾ ਸਿਖਲਾਈ ਵਰਕਸ਼ਾਪ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪੱਟੀ ਵਿੱਖੇ ਲਗਾਈ ਗਈ। ਇਸ ਦੋ ਰੋਜ਼ਾ ਸਿਖਲਾਈ ਵਰਕਸ਼ਾਪ ਵਿਚ ਜੰਗਲਾਤ ਵਿਭਾਗ, ਪੰਚਾਇਤ ਵਿਭਾਗ, ਖੇਤੀਬਾੜੀ ਵਿਭਾਗ, ਸਿਵਲ ਸਰਜਨ ਦਫ਼ਤਰ ਅਤੇ ਜ਼ਿਲਾ ਬਲੱਡ ਟਰਾਂਸ-ਫਿਊਜਨ ਦਫ਼ਤਰ ਆਦਿ ਦੇ ਵੱਖ-ਵੱਖ ਵਿਧਾ ਮਾਹਿਰਾਂ ਵਲੋਂ ਆਪਣੇ-ਆਪਣੇ ਵਿਸ਼ਾ ਸੰਬਧੀ ਜਾਣਕਾਰੀ ਦਿੱਤੀ ।
ਇਸ ਸੰਬੰਧੀ ਜਿਲਾ ਤਰਨਤਾਰਨ ਦੇ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਪ੍ਰੀਤ ਕੋਹਲੀ ਨੇ ਦੱਸਿਆ ਕਿ ਯੂਥ ਪਾਲਿਸੀ 2024 ਦੇ ਅਧਾਰ ਤੇ ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਦੇ ਹੁਕਮਾਂ ਦੀ ਪਾਲਣਾ ਕਰਦਿਆਂ, ਜ਼ਿਲੇ ਵਿੱਚ ਕੰਮ ਕਰ ਰਹੀਆਂ ਯੂਥ ਕਲੱਬਾਂ ਨੂੰ ਹੋਰ ਸਰਗਰਮ ਕਰਨ ਹਿੱਤ ਇਹ ਵਰਕਸ਼ਾਪ ਲਗਾਈ ਗਈ ਹੈ, ਕਿਉਂਕਿ ਪਾਲਿਸੀ ਅਨੁਸਾਰ ਬਿਹਤਰ ਕਾਰਗੁਜ਼ਾਰੀ ਵਾਲੇ ਕਲੱਬਾਂ ਨੂੰ 5 ਲੱਖ, 3 ਲੱਖ ਅਤੇ 2 ਲੱਖ ਰੁਪਏ ਦੇ ਇਨਾਮ ਪ੍ਰਦਾਨ ਕਰਨ ਹਿੱਤ ਕੀਤੀਆਂ ਜਾਣ ਵਾਲੀਆਂ ਗਤੀ-ਵਿਧੀਆਂ ਲਈ ਜਾਗਰੂਕਤਾ ਹਿੱਤ ਇਹ ਵਰਕਸ਼ਾਪ ਕਰਵਾਈ ਗਈ ਹੈ । ਇਸ ਵਰਕਸ਼ਾਪ ਦੋਰਾਨ ਪਹਿਲੇ ਦਿਨ ਡਾ. ਭੁਪਿੰਦਰ ਸਿੰਘ ਏ ਡੀ ੳ ਪੱਟੀ ਵੱਲੋਂ ਸਟੱਬਲ ਬਰਨਿੰਗ, ਆਰਗੇਨਿਕ ਖੇਤੀ ਭੂਮੀ ਰੱਖਿਆ ਸੰਬੰਧੀ ਜਾਣਕਾਰੀ ਦਿੱਤੀ । ਫਾਰੈਸਟ ਰੇਂਜਰ ਸ੍ਰੀ ਮੁਕੇਸ਼ ਕੁਮਾਰ ਵਲੋ ਜੰਗਲਾਤ ਏਰੀਆ ਵਧਾਉਣ ਸੰਬਧੀ । ਪੋਦਿਆ ਦੀ ਮੁਫ਼ਤ ਉਪਲਬਧਤਾ ਅਤੇ ਪੋਦਿਆ ਸਾਲ ਦੌਰਾਨ 8 ਫੁੱਟ ਕੱਦ ਸੰਬੰਧੀ ਜਾਣਕਾਰੀ ਦਿੱਤੀ ਉਹਨਾਂ ਕਲੱਬਾਂ ਦੇ ਮੈਂਬਰਾਂ ਨੂੰ ਦੱਸਿਆ ਕਿ ਕਿਸ ਰੁੱਤ ਵਿੱਚ ਕਿਹੜੇ ਪੋਦੇ ਲਗਾਏ ਜਾ ਸਕਦੇ ਹਨ ਅਤੇ ਪੋਦੇ ਵਾਤਾਵਰਣ ਨੂੰ ਸੰਭਾਲਣ ਲਈ ਕਿਵੇਂ ਲਾਹੇਵੰਦ ਹੁੰਦੇ ਹਨ। ਪੰਚਾਇਤਾਂ ਵਿਭਾਗ ਵੱਲੋਂ ਯੂਥ ਕਲੱਬਾਂ/ ਪਿੰਡਾਂ ਨੂੰ ਦਿੱਤੀਆਂ ਜਾਂਦੀਆ ਸਕੀਮਾਂ ਤੋ ਜਾਣੂ ਕਰਵਾਇਆ|
ਇਸ ਵਰਕਸ਼ਾਪ ਦੇ ਦੂਸਰੇ ਦਿਨ ਦੀ ਸ਼ੁਰੂਆਤ ਖੂਨਦਾਨ ਕੈਂਪ ਤੋਂ ਹੋਈ ਇਸ ਕੈਂਪ ਵਿੱਚ ਯੂਥ ਕਲੱਬਾਂ ਦੇ ਨਾਲ-ਨਾਲ ਰੈੱਡ ਰੀਬਨ ਕੱਲਬ ਦੇ ਮੈਂਬਰਾਂ ਵੱਲੋਂ ਵੀ ਹਿੱਸਾ ਲਿਆ ਗਿਆ । ਸਰਕਾਰੀ ਹਸਪਤਾਲ ਪੱਟੀ ਦੀ ਟੀਮ ਵੱਲੋਂ ਖੂਨ ਇਕੱਤਰ ਕੀਤਾ ਗਿਆ। ਇਸ ਉਪਰੰਤ ਵਰਕਸ਼ਾਪ ਦੇ ਪਹਿਲੇ ਸਪੀਕਰ ਸ਼੍ਰੀਮਤੀ ਪੂਨਮ ਸ਼ਰਮਾ ਆਈ ਸੀ ਟੀ ਸੀ ਕੌਂਸਲਰ ਸਨ ਜਿਹਨਾਂ ਵੱਲੋਂ ਸਰੋਤਿਆਂ ਨਾਲ ਏਡਜ ਸੰਬੰਧੀ ਜਾਣਕਾਰੀ ਦਿੱਤੀ । ਬਿਮਾਰੀ ਹੋਣ ਦੇ ਕਾਰਨ, ਬਚਾਵ ਅਤੇ ਪਰਹੇਜ਼ ਸੰਬੰਧੀ ਜਾਣਕਾਰੀ ਦਿੱਤੀ| ਇਸ ਉਪਰੰਤ ਡਾ. ਗਗਨਦੀਪ ਸਿੰਘ ਬਲੱਡ ਟਰਾਂਸ-ਫਿਊਜਨ ਅਫਸਰ ਸਿਵਲ ਹਸਪਤਾਲ ਪੱਟੀ ਵੱਲੋਂ ਖੂਨਦਾਨ ਕੈਂਪ ਨੂੰ ਲਗਾਉਣ ਸੰਬੰਧੀ ਜਾਣਕਾਰੀ ਦਿੱਤੀ ਗਈ, ਇਸ ਕੈਂਪ ਨੂੰ ਲਗਾਉਣ ਲਈ ਕੀ ਜ਼ਰੂਰਤਾਂ ਹਨ, ਇਸ ਸੰਬੰਧੀ ਚਾਨਣਾ ਪਾਇਆ ਗਿਆ । ਇਸ ਉਪਰੰਤ ਡਾ. ਅਸ਼ੀਸ ਗੁਪਤਾ ਐਸ ਐਮ ੳ ਪੱਟੀ ਵੱਲੋਂ ਅੱਖਾਂ ਦੇ ਮੈਡੀਕਲ ਕੈਂਪਾਂ ਸੰਬੰਧੀ ਜਾਣਕਾਰੀ ਦਿੱਤੀ ਗਈ ਕਿਸੇ ਵੀ ਇਲਾਕੇ ਵਿਚ ਕੋਈ ਕੈਂਪ ਲਗਾਉਣ ਲਈ ਕੀ ਮਨਜੂਰੀ ਲੈਣੀ ਹੁੰਦੀ ਹੈ ਤੇ ਕਿੱਥੋਂ ਮਨਜੂਰੀ ਲਈ ਜਾ ਸਕਦੀ ਹੈ, ਇਹ ਇਕ ਸ਼ਾਨਦਾਰ ਲੈਕਚਰ ਰਿਹਾ ਜੋ ਕਿ ਕਲੱਬਾ ਦੇ ਲਈ ਲਾਹੇਵੰਦ ਰਿਹਾ।
ਇਸ ਉਪਰੰਤ ਡਾ. ਪ੍ਰਭਦੀਪ ਕੌਰ ਮੈਡੀਕਲ ਅਫ਼ਸਰ ਪੱਟੀ ਵੱਲੋਂ ਡਰੱਗ ਡੀ-ਐਡੀਕਸ਼ਨ ਸੰਬਧੀ ਆਪਣੇ ਵਿਚਾਰ ਦਿੱਤੇ ਜੋ ਕਿ ਕਾਫ਼ੀ ਪ੍ਰਭਾਵਸ਼ਾਲੀ ਸੀ । ਇਸ ਵਰਕਸ਼ਾਪ ਵਿੱਚ 40 ਕਲੱਬਾਂ ਤੋ 50 ਤੋ ਵੱਧ ਮੈਂਬਰਾਂ ਵੱਲੋਂ ਭਾਗ ਲਿਆ ਗਿਆ । ਇਸ ਵਰਕਸ਼ਾਪ ਨੂੰ ਸਫਲਤਾ-ਪੂਰਵਕ ਨੇਪਰੇ ਚਾੜਨ ਲਈ ਸਮੂਹ ਯੂਥ ਕਲੱਬਾਂ ਦਾ ਭਰਪੂਰ ਯੋਗਦਾਨ ਰਿਹਾ, ਮੰਚ ਸੰਚਾਲਨ ਅਸਿਸਟੈਂਟ ਪ੍ਰੋਫੈਸਰ ਰਵਿੰਦਰ ਸਿੰਘ ਵੱਲੋਂ ਬਾਖੂਬੀ ਕੀਤਾ ਗਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ, ਜੋ ਕਿ ਸਲਾਹੁਣ ਯੋਗ ਸੀ। ਸਾਰੇ ਸਮਾਗਮ ਦੇ ਨੋਡਲ ਇੰਚਾਰਜ ਜਸਦੇਵ ਸਿੰਘ ਸਨ | ਇਸ ਤੋਂ ਇਲਾਵਾ ਰਵਿੰਦਰ ਸਿੰਘ. ਪ੍ਰਿਤਪਾਲ ਸਿੰਘ . ਸ੍ਰੀ ਹੇਮ ਰਾਜ ਅਨੁਪਮ ਸੂਦ , ਕਾਜਲ ਚੌਧਰੀ ਕਿਰਨਪ੍ਰੀਤ , ਗੁਰਜੀਤ ਵੀ ਹਾਜ਼ਿਰ ਸਨ।