ਬੰਦ ਕਰੋ

ਯੂਥ ਪ੍ਰਧਾਨ ਪੰਜਾਬ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਰਾਜ ਭਰ ਵਿਚ ਨੌਜਵਾਨਾਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਜਾਰੀ

ਪ੍ਰਕਾਸ਼ਨ ਦੀ ਮਿਤੀ : 06/06/2025

ਯੂਥ ਪ੍ਰਧਾਨ ਪੰਜਾਬ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਰਾਜ ਭਰ ਵਿਚ ਨੌਜਵਾਨਾਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਜਾਰੀ

ਤਰਨ ਤਾਰਨ, 04 ਜੂਨ:

ਪੰਜਾਬ ਭਰ ਵਿੱਚ ਨੌਜਵਾਨਾਂ ਨਾਲ ਸੰਪਰਕ ਮੁਹਿੰਮ ਨੂੰ ਜਾਰੀ ਰੱਖਦਿਆਂ, ਯੂਥ ਪੰਜਾਬ ਦੇ ਪ੍ਰਧਾਨ ਅਤੇ ਖਡੂਰ ਸਾਹਿਬ ਤੋਂ ਐਮ ਐਲ ਏ ਮਨਜਿੰਦਰ ਸਿੰਘ ਲਾਲਪੁਰਾ ਨੇ ਅੱਜ ਵਿਧਾਨ ਸਭਾ ਹਲਕੇ ਲੁਧਿਆਣਾ ਨੌਰਥ ਵਿੱਚ ਇੱਕ ਮਹੱਤਵਪੂਰਨ ਮੀਟਿੰਗ ਕੀਤੀ।

ਇਹ ਮੀਟਿੰਗ ਵਾਰਡ ਨੰਬਰ 67 ਵਿੱਚ ਸਥਾਨਕ ਨੌਜਵਾਨ ਕੋਆਰਡੀਨੇਟਰ ਗੁਰਵੀਰ “ਗੋਲੂ” ਬਾਜਵਾ ਦੇ ਦਫ਼ਤਰ ਵਿੱਚ ਕਰਵਾਈ ਗਈ,  ਜਿਸ ਵਿੱਚ ਸਥਾਨਕ ਨੌਜਵਾਨ ਕਲੱਬਾਂ ਦੇ ਮੈਂਬਰਾਂ ਨੇ ਭਰਪੂਰ ਸ਼ਮੂਲੀਅਤ ਕੀਤੀ। ਇਸ ਮੌਕੇ ਲੁਧਿਆਣਾ ਨੌਰਥ ਤੋਂ ਐਮ ਐਲ ਏ ਮਦਨ ਲਾਲ ਬੱਗਾ, ਉਨ੍ਹਾਂ ਦੇ ਪੁੱਤਰ ਗੌਰਵ ਬੱਗਾ, ਅਤੇ ਦਿੱਲੀ ਟੀਮ ਤੋਂ ਮਹਿੰਦਰ ਚੌਧਰੀ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ।

ਮੀਟਿੰਗ ਦੌਰਾਨ ਨੌਜਵਾਨਾਂ ਨਾਲ ਢਾਂਚਾ ਸਸ਼ਕਤੀਕਰਨ, ਪਾਰਕਾਂ ਰਾਹੀਂ ਨੌਜਵਾਨਾਂ ਨੂੰ ਜੋੜਨ, ਸਕਾਰਾਤਮਕ ਤੇ ਸੱਭਿਆਚਾਰਕ ਸਰਗਰਮੀਆਂ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨ ਕਲੱਬਾਂ ਨਾਲ ਜੁੜਨ  ਸੰਬੰਧੀ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ। ਐਮ ਐਲ ਏ ਮਦਨ ਲਾਲ ਬੱਗਾ ਨੇ ਕਿਹਾ ਕਿ ਉਹ ਪੰਜਾਬ ਯੂਥ ਪ੍ਰਧਾਨ ਮਨਜਿੰਦਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਬਣ ਰਹੇ ਨੌਜਵਾਨ ਕਲੱਬਾਂ ਨੂੰ ਹਰ ਸੰਭਵ ਸਹਿਯੋਗ ਦੇਣਗੇ। ਇਸ ਮੌਕੇ ਕੌਂਸਲਰ ਤਜਿੰਦਰ ਸਿੰਘ ਰਾਜਾ, ਕੌਂਸਲਰ ਮਨਜੀਤ ਸਿੰਘ ਢਿੱਲੋਂ, ਕੌਂਸਲਰ ਨੀਰਜ ਆਹੂਜਾ, ਵਾਰਡ 67 ਸਕੱਤਰ ਪਿੰਟੂ ਸ਼ਰਮਾ, ਸੁਨੀਲ, ਅਕਸ਼ ਚੌਧਰੀ, ਰਿਸ਼ਭ ਸ਼ਰਮਾ, ਸੰਦੀਪ ਕੁਮਾਰ, ਸੁਨੰਦ ਸ਼ਰਮਾ, ਰਾਹੁਲ ਰੂਦਰਾ, ਅਮਨਦੀਪ ਸਿੰਘ, ਕ੍ਰਿਸ਼ਨ ਸਚਦੇਵਾ, ਸੁਨੀਲ ਕੁਮਾਰ, ਮਨਪ੍ਰੀਤ ਸਿੰਘ, ਭਿੰਦਰਾ ਅਨਿਰੁੱਧ ਸ਼ਰਮਾ, ਅਬੇ ਸ਼ਰਮਾ, ਮਨੀੰਦਰ ਵਰਮਾ ਸ਼ੀਤਲ, ਸੌਰਵ ਸਹਨੀ, ਕੁਨਾਲ ਕਪੂਰ, ਗੁਰਪ੍ਰੀਤ ਸਿੰਘ, ਉਪਦੇਸ਼ ਬਾਜਵਾ, ਜ਼ਿਲ੍ਹਾ ਪ੍ਰਧਾਨ ਟਰਾਂਸਪੋਰਟ ਵਿਂਗ  ਮਾਨਵ ਸੋਬਤੀ ਆਦਿ ਹਾਜ਼ਰ ਸਨ।