ਯੈਲੋ ਕਾਰਡ ਬਣਾਉਣ ਸਬੰਧੀ
ਪ੍ਰਕਾਸ਼ਨ ਦੀ ਮਿਤੀ : 03/04/2023
ਵੱਲੋਂ,
ਜਿ਼ਲ੍ਹਾ ਲੋਕ ਸੰਪਰਕ ਅਫ਼ਸਰ,
ਤਰਨਤਾਰਨ।
ਵੱਲ,
ਸਮੂਹ ਮੀਡੀਆ ਕਰਮੀ,
ਜਿ਼ਲ੍ਹਾ ਤਰਨਤਾਰਨ।
ਵਿਸ਼ਾ— ਯੈਲੋ ਕਾਰਡ ਬਣਾਉਣ ਸਬੰਧੀ।
ਮੁੱਖ ਦਫ਼ਤਰ ਦੇ ਪੱਤਰ ਨੰਬਰ ਆਈ 536398/2023 ਮਿਤੀ 29 ਮਾਰਚ 2023 ਦੀਆਂ ਹਦਾਇਤਾਂ ਅਨੁਸਾਰ ਸਮੂਹ ਮੀਡੀਆ ਕਰਮੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਜਿ਼ਲ੍ਹੇ ਵਿਚ ਕੰਮ ਕਰਦੇ ਮੀਡੀਆ ਕਰਮੀਆਂ ਦੇ ਪੀਲੇ ਸਨਾਖ਼ਤੀ ਕਾਰਡ ਨਵਿਆਏ ਜਾਣੇ ਹਨ ਅਤੇ ਨਵੇਂ ਪੀਲੇ ਸਨਾਖ਼ਤੀ ਕਾਰਡ ਜਾਰੀ ਕੀਤੇ ਜਾਣੇ ਹਨ। ਇਸ ਲਈ ਜਿ਼ਲ੍ਹੇ ਵਿਚਲੇ ਮੀਡੀਆ ਕਰਮੀ ਨਾਲ ਨੱਥੀ ਬਿਨੈ ਪੱਤਰ ਅਤੇ ਸਵੈ ਘੋਸ਼ਣਾ ਪੱਤਰ ਸਮੇਤ ਸਾਰੇ ਲੋੜੀਂਦੇ ਦਸਤਾਵੇਜ਼ (ਜਿੰਨ੍ਹਾਂ ਦੀ ਸੂਚੀ ਬਿਨੈ ਪੱਤਰ ਵਿਚ ਨੱਥੀ ਹੈ) ਨੱਥੀ ਕਰਕੇ ਦਸਤੀ ਰੂਪ ਦੇ ਵਿਚ ਡੀਪੀਆਰਓ ਦਫ਼ਤਰ, ਕਮਰਾ ਨੰਬਰ 212, ਦੂਜੀ ਮੰਜਲ, ਡੀਸੀ ਦਫ਼ਤਰ ਕੰਪਲੈਕਸ ਤਰਨਤਾਰਨ ਵਿਖੇ ਮਿਤੀ 03 ਅਪ੍ਰੈਲ, 2023 ਦਿਨ ਸੋਮਵਾਰ ਸ਼ਾਮ 4:30 ਵਜੇ ਤੱਕ ਕਿਸੇ ਵੀ ਕੰਮਕਾਜ ਵਾਲੇ ਦਿਨ ਜਮਾਂ ਕਰਵਾਏ ਜਾ ਸਕਦਾ ਹਨ।
ਇੱਥੇ ਮੁੜ ਸਪ਼ਸੱਟ ਕੀਤਾ ਜਾਂਦਾ ਹੈ ਕਿ ਨਿਰਧਾਰਤ ਮਿਤੀ ਤੋਂ ਬਾਅਦ ਫਾਰਮ ਨਹੀਂ ਲਏ ਜਾਣਗੇ ਤੇ ਨਾ ਹੀ ਅਧੂਰੇ ਫਾਰਮ ਸਵੀਕਾਰ ਕੀਤੇ ਜਾਣਗੇ।
ਇਸ ਨੂੰ ਪਰਮ ਅਗੇਤ ਦੇਣਾ ਜੀ।
ਧੰਨਵਾਦ।
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ,
ਤਰਨਤਾਰਨ।