ਰਾਜ ਚੋਣ ਕਮਿਸ਼ਨ ਵੱਲੋਂ ਬਲਾਕ ਤਰਨ ਤਾਰਨ ਦੀਆਂ ਗ੍ਰਾਮ ਪੰਚਾਇਤਾਂ ਦੀਆਂ ਰਹਿੰਦੀਆਂ ਚੋਣ/ਉਪ-ਚੋਣ-2025 ਲਈ ਵੋਟਾਂ ਦੀ ਸੁਧਾਈ ਅਤੇ ਅਪਡੇਸ਼ਨ ਦਾ ਪ੍ਰੋਗਰਾਮ ਜਾਰੀ-ਜ਼ਿਲਾ ਚੋਣ ਅਫਸਰ

ਰਾਜ ਚੋਣ ਕਮਿਸ਼ਨ ਵੱਲੋਂ ਬਲਾਕ ਤਰਨ ਤਾਰਨ ਦੀਆਂ ਗ੍ਰਾਮ ਪੰਚਾਇਤਾਂ ਦੀਆਂ ਰਹਿੰਦੀਆਂ ਚੋਣ/ਉਪ-ਚੋਣ-2025 ਲਈ ਵੋਟਾਂ ਦੀ ਸੁਧਾਈ ਅਤੇ ਅਪਡੇਸ਼ਨ ਦਾ ਪ੍ਰੋਗਰਾਮ ਜਾਰੀ-ਜ਼ਿਲਾ ਚੋਣ ਅਫਸਰ
ਤਰਨ ਤਾਰਨ 30 ਜੂਨ :
ਮਾਨਯੋਗ ਰਾਜ ਚੋਣ ਕਮਿਸ਼ਨ ਵੱਲੋਂ ਬਲਾਕ ਤਰਨ ਤਾਰਨ ਦੀਆਂ ਗਾਮ ਪੰਚਾਇਤ ਕਾਜੀਕੋਟ-(70), ਨਾਲਾਗੜ-
(69), ਕੱਕਾ ਕੰਡਿਆਲਾ-(63), ਪੰਡੋਰੀ ਗੋਲਾ-(79) ਅਤੇ ਬਲਾਕ ਭਿੱਖੀਵਿੰਡ ਦੀ ਗਰਾਮ ਪੰਚਾਇਤ ਮਾੜੀ ਕੰਬੋਕੇ ਦੀਆਂ
ਰਹਿੰਦੀਆਂ ਚੋਣ/ਉਪ-ਚੋਣ-2025 ਲਈ ਵੋਟਾਂ ਦੀ ਸੁਧਾਈ ਅਤੇ ਅਪਡੇਸ਼ਨ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਅਨੁਸਾਰ ਵੋਟਰ ਸੂਚੀਆਂ ਦੀ ਤਿਆਰੀ ਦੀ ਮਿਤੀ 30 ਜੂਨ ਤੋਂ 06 ਜੁਲਾਈ 2025, ਡਰਾਫਟ ਵੋਟਰ ਰੋਲ ਦੀ ਪ੍ਰਕਾਸ਼ਨਾ ਮਿਤੀ 07 ਜੁਲਾਈ 2025, ਦਾਅਵੇ ਤੇ ਇਤਰਾਜ ਦਰਜ਼ ਕਰਵਾਉਣ ਦੀ ਮਿਤੀ 08 ਜੁਲਾਈ 2025 ਤੋਂ 16 ਜੁਲਾਈ 2025 ਤੱਕ, ਪ੍ਰਾਪਤ ਦਾਅਵੇ / ਇਤਰਾਜ ਮਿਤੀ 21 ਜੁਲਾਈ 2025 ਤੱਕ ਨਿਪਟਾਏ ਜਾਣਗੇ ਅਤੇ ਵੋਟਰ ਰੋਲ ਦੀ ਅੰਤਿਮ (ਫਾਈਨਲ) ਪ੍ਰਕਾਸ਼ਨਾ ਦੀ ਮਿਤੀ 22 ਜੁਲਾਈ 2025 ਨੂੰ ਕੀਤੀ ਜਾਵੇਗੀ।
ਉਹਨਾਂ ਦੱਸਿਆ ਕਿ ਇਸ ਮੰਤਵ ਲਈ ਜ਼ਿਲ੍ਹਾ ਤਰਨ ਤਾਰਨ ਦੇ ਚੋਣਕਾਰ ਰਜਿਸਟਰੇਸ਼ਨ ਅਫਸਰ ਕਮ ਉਪ ਮੰਡਲ ਮੈਜਿਸਟਰੇਟ ਤਰਨ ਤਾਰਨ, ਖਡੂਰ ਸਾਹਿਬ ਅਤੇ ਭਿੱਖੀਵਿੰਡ ਬਤੌਰ ਚੋਣਕਾਰ ਰਜਿਸ਼ਟਰੇਸ਼ਨ ਅਫਸਰ ਵਜੋ ਕੰਮ ਕਰਨਗੇ।