ਬੰਦ ਕਰੋ

ਰਾਸ਼ਟਰੀਯ ਬਾਲ ਸਵਾਸਥ ਕਾਰਿਆਕਰਮ ਤਹਿਤ ਜਮਾਂਦਰੂ ਬੋਲਾਪਣ ਤੋਂ ਪੀੜਤ ਬੱਚੇ ਨੂੰ ਡਿਜ਼ੀਟਲ ਹੇਅਰਿੰਗ ਏਡ ਲਗਵਾ ਕੇ ਪ੍ਰਦਾਨ ਕੀਤੀ ਨਵੀਂ ਜ਼ਿੰਦਗੀ- ਸਿਵਲ ਸਰਜਨ

ਪ੍ਰਕਾਸ਼ਨ ਦੀ ਮਿਤੀ : 30/07/2021

ਰਾਸ਼ਟਰੀਯ ਬਾਲ ਸਵਾਸਥ ਕਾਰਿਆਕਰਮ ਤਹਿਤ ਜਮਾਂਦਰੂ ਬੋਲਾਪਣ ਤੋਂ ਪੀੜਤ ਬੱਚੇ ਨੂੰ ਡਿਜ਼ੀਟਲ ਹੇਅਰਿੰਗ ਏਡ ਲਗਵਾ ਕੇ ਪ੍ਰਦਾਨ ਕੀਤੀ ਨਵੀਂ ਜ਼ਿੰਦਗੀ- ਸਿਵਲ ਸਰਜਨ
ਸਿਵਲ ਸਰਜਨ ਨੇ ਸਰਕਾਰ ਵੱਲੋ ਦਿੱਤੀਆਂ ਜਾ ਰਹੀਆਂ ਅਜਿਹੀਆਂ ਸਕੀਮਾਂ ਦਾ ਵੱਧ ਤੋ ਵੱਧ ਲਾਭ ਪ੍ਰਾਪਤ ਕਰਨ ਦੀ ਕੀਤੀ ਅਪੀਲ
ਤਰਨ ਤਾਰਨ, 29 ਜੁਲਾਈ :
ਜਿਲ੍ਹੇ ਭਰ ਵਿੱਚ “ਤੰਦਰੁਸਤ ਪੰਜਾਬ ਮਿਸ਼ਨ” ਦੇ ਚਲਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਰਾਸ਼ਟਰੀਯ ਬਾਲ ਸਵਾਸਥ ਕਾਰਿਆਕਰਮ ਤਹਿਤ ਸਿਹਤ ਵਿਭਾਗ ਤਰਨ ਤਾਰਨ ਵੱਲੋ ਜਮਾਂਦਰੂ ਬੋਲਾਪਣ ਤੋਂ ਪੀੜਤ ਬੱਚੇ ਨੂੰ ਦਫਤਰ ਸਿਵਲ ਸਰਜਨ ਤਰਨ ਤਾਰਨ ਤੋਂ ਡਿਜ਼ੀਟਲ ਹੇਅਰਿੰਗ ਏਡ ਲਗਵਾ ਕੇ ਬੱਚੇ ਨੂੰ ਨਵੀਂ ਜ਼ਿੰਦਗੀ ਪ੍ਰਦਾਨ ਕੀਤੀ ਗਈ ਹੈ।
ਇਸ ਸਬੰਧੀ ਤਰਨ ਤਾਰਨ ਸਿਵਲ ਸਰਜਨ ਡਾ. ਰੋਹਿਤ ਮਹਿਤਾ ਨੇ ਦੱਸਿਆ ਕਿ ਸਿਹਤ ਵਿਭਾਗ ਤਰਨ ਤਾਰਨ ਵੱਲੋ ਆਰ. ਬੀ. ਅੇੈੱਸ. ਕੇ ਮੋਬਾਇਲ ਹੈਲਥ ਟੀਮਾਂ ਵੱਲੋ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹਦੇ ਅਤੇ ਆਂਗਣਵਾੜੀ ਸੈਟਰਾਂ ਵਿੱਚ ਦਰਜ ਬੱਚਿਆਂ ਦਾ ਹੈਲਥ ਚੈਕਅੱਪ ਕਰਕੇ ਲੋੜਵੰਦ 0-18 ਸਾਲ ਦੇ ਬੱਚਿਆਂ ਦਾ ਇਸ ਪ੍ਰੋਗਰਾਮ ਤਹਿਤ ਮੁਫਤ ਇਲਾਜ ਕੀਤਾ ਜਾ ਰਿਹਾ ਹੈ ।
ਉਹਨਾਂ ਦੱਸਿਆ ਕਿ ਇਸ ਚੈਕਅੱਪ ਦੌਰਾਨ ਪਾਇਆ ਗਿਆ ਕਿ ਅਕਸ਼ਦੀਪ ਸਿੰਘ (ਉਮਰ 2 ਸਾਲ) ਪਿੰਡ ਬਾਗੜੀਆ ਜਮਾਂਦਰੂ ਬੋਲਾਪਣ ਦੀ ਬਿਮਾਰੀ ਤੋਂ ਪੀੜ੍ਹਤ ਹੈ ਅਤੇ ਇਸ ਨੂੰ ਇੱਥੋਂ ਦੇ ਸਰਕਾਰੀ ਹਸਪਤਾਲ ਡੀ. ਈ. ਆਈ. ਸੀ. ਸੈਂਟਰ ਵਿਖੇ ਇਲਾਜ ਲਈ ਭੇਜਿਆ ਗਿਆ ਸੀ । ਇੱਥੋ ਦੇ ਮੌਜੂਦ ਸੀਨੀਅਰ ਮੈਡੀਕਲ ਅਫ਼ਸਰ ਡਾ: ਸਵਰਨਜੀਤ ਧਵਨ, ਈ. ਐਨ. ਟੀ. ਸਪੈਸ਼ਲਿਸਟ ਡਾ. ਸਰਬਜੀਤ ਸਿੰਘ ਵੱਲੋਂ ਇਸ ਬੱਚੇ ਦੇ ਜਮਾਂਦਰੂ ਬੋਲਾਪਣ ਹੋਣ ਦੀ ਪੁਸ਼ਟੀ ਕੀਤੀ ਗਈ ਸੀ , ਜਿੱਥੇ ਯੋਗ ਡਾਕਟਰਾਂ ਵੱਲੋ ਇਸ ਬੱਚੇ ਦਾ ਆਰ. ਬੀ. ਐਸ. ਕੇ ਪ੍ਰੋਗਰਾਮ ਤਹਿਤ ਮੁਫਤ ਟੈਸਟ ਕੀਤੇ ਗਏ ਅਤੇ ਇਸ ਨੂੰ ਡਿਜੀਟਲ ਹੇਅਰਿੰਗ ਏਡ ਲਗਾਉਣ ਦੀ ਕਿਹਾ ਗਿਆ ।
ਅੱਜ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮੋਹਤਾ ਵੱਲੋਂ ਮੁਫਤ ਡਿਜੀਟਲ ਹੇਅਰਿੰਗ ਏਡ ਦੀ ਮਸ਼ੀਨ ਬੱਚੀ ਨੂੰ ਲਗਵਾ ਕੇ ਦਿੱਤੀ ਗਈ। ਇਸ ਮੌਕੇ ‘ਤੇ ਬੱਚੇ ਦੇ ਪਿਤਾ ਨੇ ਸਿਵਲ ਸਰਜਨ ਡਾ. ਰੋਹਿਤ ਮਹਿਤਾ ਤੇ ਸਮੁੱਚੀ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਲੋਕਾ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋ ਦਿੱਤੀਆਂ ਜਾ ਰਹੀਆਂ ਅਜਿਹੀਆਂ ਸਕੀਮਾਂ ਦਾ ਵੱਧ ਤੋ ਵੱਧ ਲਾਭ ਪ੍ਰਾਪਤ ਕਰਨ । ਇਸ ਮੋਕੇ ਤੇ ਜਿਲ੍ਹਾ ਆਰ. ਬੀ. ਐਸ. ਕੇ ਨੋਡਲ ਅਫਸਰ ਡਾ. ਵਰਿੰਦਰਪਾਲ ਕੌਰ, ਜਿਲ੍ਹਾ ਸਕੂਲ ਹੈਲਥ ਕੋਆਰਡੀਨੇਟਰ ਰਜਨੀ ਸ਼ਰਮਾ ਆਦਿ ਹਾਜਰ ਸਨ ।