ਬੰਦ ਕਰੋ

ਰੋਜ਼ਗਾਰ ਰਜਿਸਟਰੇਸ਼ਨ ਕਾਰਡ ਰੀਨਿਊ ਕਰਵਾਉਣ ਲਈ ਉਮੀਦਵਾਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਤਰਨ ਤਾਰਨ ਵਿਖੇ ਸੰਪਰਕ ਕਰਨ- ਜ਼ਿਲ੍ਹਾ ਰੋਜ਼ਗਾਰ ਅਫਸਰ

ਪ੍ਰਕਾਸ਼ਨ ਦੀ ਮਿਤੀ : 01/12/2020
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਰੋਜ਼ਗਾਰ ਰਜਿਸਟਰੇਸ਼ਨ ਕਾਰਡ ਰੀਨਿਊ ਕਰਵਾਉਣ ਲਈ ਉਮੀਦਵਾਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਤਰਨ ਤਾਰਨ ਵਿਖੇ ਸੰਪਰਕ ਕਰਨ- ਜ਼ਿਲ੍ਹਾ ਰੋਜ਼ਗਾਰ ਅਫਸਰ
ਟਾਊਨ ਰੋਜ਼ਗਾਰ ਦਫਤਰ ਪੱਟੀ ਤੋਂ ਵੀ ਹਰ ਬੁੱਧਵਾਰ ਨੂੰ ਸਵੇਰੇ 09:00 ਵਜੇ ਤੋਂ ਸ਼ਾਮ 05:00 ਤੱਕ  ਰੀਨਿਊ ਕਰਵਾ ਸਕਦੇ ਹਨ ਕਾਰਡ
ਤਰਨ ਤਾਰਨ, 01 ਦਸੰਬਰ :
ਕੋਵਿਡ-19 ਮਹਾਂਮਾਰੀ ਕਾਰਨ ਲੱਗੇ ਕਰਫ਼ਿਊ ਅਤੇ ਲਾੱਕਡਾਊਨ ਕਾਰਨ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਰੋਜ਼ਗਾਰ ਦਫਤਰਾਂ ਵਿੱਚ  ਪਬਲਿਕ ਡੀਲਿੰਗ ਬੰਦ ਕਰ ਦਿੱਤੀ ਗਈ ਸੀ, ਜਿਸ ਕਾਰਨ ਬਹੁਤ ਸਾਰੇ ਉਮੀਦਵਾਰਾਂ ਦੇ ਰਜਿਸਟਰੇਸ਼ਨ ਕਾਰਡ ਰੀਨਿਊ ਨਹੀਂ ਹੋ ਸਕੇ ਹਨ। ਅਜਿਹੇ ਉਮੀਦਵਾਰ ਆਪਣੇ ਰਜਿਸਟਰੇਸ਼ਨ ਕਾਰਡ ਰੋਜ਼ਗਾਰ ਦਫਤਰ ਤੋਂ ਰੀਨਿਊ ਕਰਵਾ ਸਕਦੇ ਹਨ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫਸਰ ਤਰਨ ਤਾਰਨ ਸ੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਿਹੜੇ ਉਮੀਦਵਾਰ 01 ਫਰਵਰੀ, 2020 ਤੋਂ ਬਾਅਦ ਆਪਣੇ ਰੋਜ਼ਗਾਰ ਰਜਿਸਟਰੇਸ਼ਨ ਕਾਰਡ ਰੀਨਿਊ ਨਹੀਂ ਕਰਵਾ ਸਕੇ ਸਨ, ਉਹ ਜ਼ਿਲ੍ਹਾ ਬਿਊਰੋ ਆਫ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਤਰਨ ਤਾਰਨ ਤੋਂ ਕਿਸੇ ਵੀ ਕੰਮ ਵਾਲੇ ਦਿਨ ਅਤੇ ਟਾਊਨ ਰੋਜ਼ਗਾਰ ਦਫਤਰ ਪੱਟੀ ਤੋਂ ਹਰ ਬੁੱਧਵਾਰ ਨੂੰ ਸਵੇਰੇ 09:00 ਵਜੇ ਤੋਂ ਸ਼ਾਮ 05:00 ਤੱਕ  ਕਾਰਡ ਰੀਨਿਊ ਕਰਵਾ ਸਕਦੇ ਹਨ। 
ਉਹਨਾਂ ਕਿਹਾ ਕਿ ਵਿਭਾਗੀ ਹਦਾਇਤਾਂ ਅਨੁਸਾਰ ਉਮੀਦਵਾਰ ਇਸ ਸਹੂਲਤ ਦਾ ਲਾਭ ਅਗਲੇ ਦੋੋ ਮਹੀਨੇ ਤੱਕ ਲੈ ਸਕਦੇ ਹਨ। ਅਧਿਕਾਰੀ ਵਲੋਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਸੰਬਰ ਮਹੀਨੇ ਦੌਰਾਨ ਸਵੈ-ਰੋਜ਼ਗਾਰ ਕੈਂਪ ਲਗਾਏ ਜਾ ਰਹੇ ਹਨ। ਚਾਹਵਾਨ ਬੇਰੋਜਗਾਰ ਉਮੀਦਵਾਰ ਬਿਊਰੋ ਦੇ ਹੈਲਪ ਲਾਈਨ ਨੰਬਰ 77173-97013 ਤੇ ਹਰ ਕੰਮ ਵਾਲੇ ਦਿਨ ਸਵੇਰੇ 09:00 ਵਜੇ ਤੋਂ ਸ਼ਾਮ 05:00 ਵਜੇ ਤੱਕ ਸੰਪਰਕ ਕਰਕੇ ਆਪਣੇ ਵੇਰਵੇ ਦੱਸ ਸਕਦੇ ਹਨ, ਜਿਸ ਤੇ ਉਨ੍ਹਾਂ ਨੂੰ ਯੋਗਤਾ ਦੇ ਅਧਾਰ ਤੇ ਸਵੈ-ਰੋਜਗਾਰ ਪ੍ਰਾਪਤੀ ਵਿੱਚ ਸਹਾਇਤਾ ਕੀਤੀ ਜਾਵੇਗੀ। 
ਉਨ੍ਹਾਂ ਦੱਸਿਆ ਕਿ ਨੌਜਵਾਨ ਆਪਣੇ ਵੇਰਵੇ ਈ-ਮੇਲ dbeetarntaranhelp@gmail.com  ‘ਤੇ ਵੀ ਭੇਜ ਸਕਦੇ ਹਨ ਜਾਂ ਆਪਣੇ ਵੇਰਵੇ https://forms.gle/WzCEPnwnYGsWCeEz9 ਲਿੰਕ ਤੇ ਦਰਜ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਆਪਣਾ ਕੰਮ ਧੰਦਾ ਕਰਨ ਦੇ ਚਾਹਵਾਨ ਬੇਰੋਜ਼ਗਾਰਾਂ ਦੇ ਵੇਰਵੇ ਇਕੱਤਰ ਕੀਤੇ ਜਾ ਰਹੇ ਹਨ, ਤਾਂ ਜੋ ਉਨ੍ਹਾਂ ਨੂੰ ਸਰਕਾਰ ਦੀਆਂ ਸਵੈ-ਰੋਜਗਾਰ ਸਕੀਮਾਂ ਤਹਿਤ ਵਿੱਤੀ ਸਹਾਇਤ ਪ੍ਰਦਾਨ ਕੀਤੀ ਜਾ ਸਕੇ। ਪੜ੍ਹੇ ਲਿਖੇ ਬੇਰੁਜਗਾਰ ਨੌਜਵਾਨ ਪੰਜਾਬ ਸਰਕਾਰ ਵਲੋਂ ਤਿਆਰ ਕੀਤੇ ਪੋਰਟਲ www.pgrkam.com  ‘ਤੇ ਆਪਣਾ ਨਾਮ ਰਜਿਸਟਰ ਕਰ ਸਕਦੇ ਹਨ।
————-