ਲਗਾਏ ਲਾਂਬੂਆਂ ਨਾਲ ਪੈਦਾ ਹੋਈਆਂ ਜ਼ਹਿਰੀਲੀਆਂ ਗੈਸਾਂ ਮਨੁੱਖੀ ਸਿਹਤ ਤੇ ਕਰਦੀਆਂ ਹਨ ਬੁਰਾ ਅਸਰ ਤਰਨ ਤਾਰਨ, 19 ਅਕਤੂਬਰ :
ਪ੍ਰਕਾਸ਼ਨ ਦੀ ਮਿਤੀ : 21/10/2024
ਲਗਾਏ ਲਾਂਬੂਆਂ ਉਪਰੰਤ ਜਮੀਨ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਲਈ ਮਹਿੰਗੀਆਂ ਵਿਦੇਸ਼ੀ ਖਾਦਾਂ ‘ਤੇ ਨਿਰਭਰ ਹੋਣਾ ਪੈਂਦਾ ਹੈ-ਡਾ. ਭੁਪਿੰਦਰ ਸਿੰਘ ਏ ਓ
ਲਗਾਏ ਲਾਂਬੂਆਂ ਨਾਲ ਪੈਦਾ ਹੋਈਆਂ ਜ਼ਹਿਰੀਲੀਆਂ ਗੈਸਾਂ ਮਨੁੱਖੀ ਸਿਹਤ ਤੇ ਕਰਦੀਆਂ ਹਨ ਬੁਰਾ ਅਸਰ
ਤਰਨ ਤਾਰਨ, 19 ਅਕਤੂਬਰ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਮਵੀਰ ਸਿੰਘ ਆਈਏਐਸ ਅਤੇ ਮੁੱਖ ਖੇਤੀਬਾੜੀ ਅਫਸਰ ਤਰਨ ਤਰਨ ਡਾ ਹਰਪਾਲ ਸਿੰਘ ਪੰਨੂ ਦੇ ਦਿਸ਼ਾ ਨਿਰਦੇਸ਼ ਤਹਿਤ ਜ਼ਿਲਾ ਪ੍ਰਸ਼ਾਸਨ ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਕਿਸਾਨਾਂ ਨੂੰ ਜਾਗਰੂਕ ਕਰ ਰਿਹਾ ਹੈ ਤਾਂ ਜੋ ਖੇਤਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
ਇਸ ਕੜੀ ਤਹਿਤ ਬਲਾਕ ਖੇਤੀਬਾੜੀ ਅਫਸਰ, ਪੱਟੀ ਡਾ ਭੁਪਿੰਦਰ ਸਿੰਘ, ਨੈਸ਼ਨਲ ਗਰੀਨ ਟ੍ਰਿਬਿਊਨਲ ਅਬਜਰਵਰ ਅਨੁਰਾਗ ਤ੍ਰਿਪਾਠੀ, ਮਾਧੀਵ ਕੁਮਾਰ ਸਾਇੰਟਿਸਟ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਪਿੰਡ ਭਾਉਵਾਲ, ਕੈਰੋਂ, ਘਰਿਆਲਾ, ਕੱਚਾ ਪੱਕਾ ਅਤੇ ਸਰਾਲੀ ਮੰਡਾ ਵਿਖੇ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾ ਦੇਣਾ ਇੱਕ ਵਾਰ ਤਾਂ ਭਾਵੇਂ ਆਸਾਨ ਲੱਗਦਾ ਹੈ ਪਰ ਬਾਅਦ ਵਿੱਚ ਇਸ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨਾਂ ਕਿਸਾਨਾਂ ਦੇ ਤਜਰਬੇ ਅਤੇ ਮੁਸ਼ਕਿਲਾਂ ਸੁਣਦਿਆਂ ਕਿਹਾ ਕਿ ਝੋਨੇ ਦੀ ਕਟਾਈ ਉਪਰੰਤ ਪਰਾਲੀ ਨੂੰ ਲਗਾਏ ਲਾਂਬੂਆਂ ਨਾਲ ਜਮੀਨ ਵਿੱਚ ਪਏ ਅਣਵਰਤੇ ਖੁਰਾਕੀ ਤੱਤ ਅਤੇ ਜੈਵਿਕ ਮਾਦਾ ਨਸ਼ਟ ਹੋ ਜਾਂਦਾ ਹੈ । ਲਗਾਏ ਲਾਂਬੂਆਂ ਨਾਲ ਵਾਤਾਵਰਨ ਵਿੱਚ ਪੈਦਾ ਹੋਈਆਂ ਜ਼ਹਿਰੀਲੀਆਂ ਗੈਸਾਂ ਮਨੁੱਖੀ ਸਿਹਤ ਤੇ ਬਹੁਤ ਬੁਰਾ ਅਸਰ ਪਾਉਂਦੀਆਂ ਹਨ। ਇਸ ਉਪਰੰਤ ਜਮੀਨ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਲਈ ਜਿੱਥੇ ਮਹਿੰਗੀਆਂ ਵਿਦੇਸ਼ੀ ਰਸਾਇਣਕ ਖਾਦਾਂ ਤੇ ਨਿਰਭਰ ਹੋਣਾ ਪੈਂਦਾ ਹੈ, ਉਥੇ ਮਨੁੱਖੀ ਸਿਹਤ ਦੀ ਸਲਾਮਤੀ ਲਈ ਮਹਿੰਗਾ ਇਲਾਜ ਵਾਧੂ ਆਰਥਿਕ ਬੋਝ ਪਾਉਂਦਾ ਹੈ।
ਇਸ ਦੌਰਾਨ ਉਹਨਾਂ ਕਿਸਾਨਾਂ ਨੂੰ ਵੱਖ ਵੱਖ ਤਕਨੀਕਾਂ ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ, ਸਰਫੇਸ ਸੀਡਰ,ਜ਼ੀਰੋ ਡਰਿਲ ਆਦਿ ਤਕਨੀਕਾਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਝੋਨੇ, ਬਾਸਮਤੀ ਦੀ ਕਟਾਈ ਸੁਪਰ ਐਸਐਮਐਸ ਯੁਕਤ ਕੰਬਾਈਨ ਨਾਲ ਕਟਾਈ ਜਾਵੇ ਜਾਂ ਪਰਾਲੀ ਦੇ ਫਲੂਸ ਨੂੰ ਇਕਸਾਰ ਖੇਤ ਵਿੱਚ ਖਿਲਾਰ ਕੇ ਢੁਕਵੀਂ ਤਕਨੀਕ ਨਾਲ ਕਣਕ ਦੀ ਬਿਜਾਈ ਕੀਤੀ ਜਾਵੇ। ਸਬਜ਼ੀ ਦੀ ਕਾਸ਼ਤ ਲਈ ਜੇਕਰ ਹੋਰ ਉਪਰਾਲਾ ਨਾ ਕੀਤਾ ਜਾ ਸਕੇ ਤਾਂ ਗੱਠਾਂ ਬਣਾ ਕੇ ਪਰਾਲੀ ਨੂੰ ਖੇਤ ਵਿੱਚੋ ਕੱਢ ਲਿਆ ਜਾਵੇ। ਉਹਨਾਂ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਕਿਸੇ ਤਰ੍ਹਾਂ ਦੀ ਮੁਸ਼ਕਲ ਲਈ ਸਰਕਲ ਅਧਿਕਾਰੀ, ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਪੀਏਯੂ ਦੇ ਫਾਰਮ ਸਲਾਹਕਾਰ ਕੇਂਦਰ ਦੀ ਸਹਾਇਤਾ ਲਈ ਜਾਵੇ।
ਇਸ ਮੌਕੇ ਗੁਰਬਰਿੰਦਰ ਸਿੰਘ ਏਡੀਓ, ਰਜਿੰਦਰ ਕੁਮਾਰ ਏਈਓ, ਮਨਮੋਹਨ ਸਿੰਘ ਏਈਓ, ਅਮਨਦੀਪ ਸਿੰਘ ਏਈਓ, ਦਇਆਪ੍ਰੀਤ ਸਿੰਘ ਏਈਓ, ਖੇਤੀ ਉਪ ਨਿਰੀਖਕ ਨਿਸ਼ਾਨ ਸਿੰਘ, ਗੁਰਸਿਮਰਨ ਸਿੰਘ, ਰਣਜੀਤ ਸਿੰਘ, ਬਲਰਾਜ ਸਿੰਘ, ਫੀਲਡ ਵਰਕਰ ਗੁਰਲਾਲ ਸਿੰਘ, ਦਿਲਬਾਗ ਸਿੰਘ, ਤਰਸੇਮ ਸਿੰਘ, ਗੁਰਜੰਟ ਸਿੰਘ, ਛਿੰਦਾ ਸਿੰਘ, ਮੇਹਰ ਸਿੰਘ, ਗੁਰਵੇਲ ਸਿੰਘ ਮਨਜਿੰਦਰ ਸਿੰਘ ਹਰਜਿੰਦਰ ਸਿੰਘ, ਹਰਜੀਤ ਸਿੰਘ, ਕੁਲਦੀਪ ਸਿੰਘ ਅਤੇ ਇਲਾਕੇ ਦੇ ਕਿਸਾਨਾਂ ਨੇ ਸਹਿਯੋਗ ਅਤੇ ਜਾਣਕਾਰੀ ਸਾਂਝੀ ਕੀਤੀ।