ਬੰਦ ਕਰੋ

ਲਾੱਕਡਾਊਨ ਕਾਰਨ ਪੰਜਾਬ `ਚ ਫ਼ਸੇ ਦੂਜੇ ਰਾਜਾਂ ਦੇ ਲੋਕਾਂ ਨੂੰ ਵੱਡੀ ਰਾਹਤ ਪੰਜਾਬ ਸਰਕਾਰ ਵਲੋਂ ਆਪਣੇ ਗ੍ਰਹਿ ਰਾਜ ਜਾਣ ਦੇ ਚਾਹਵਾਨਾਂ ਲਈ ਆਨ-ਲਾਇਨ ਰਜਿਸਟ੍ਰੇਸ਼ਨ ਲਿੰਕ ਜਾਰੀ

ਪ੍ਰਕਾਸ਼ਨ ਦੀ ਮਿਤੀ : 01/05/2020
DC
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਲਾੱਕਡਾਊਨ ਕਾਰਨ ਪੰਜਾਬ `ਚ ਫ਼ਸੇ ਦੂਜੇ ਰਾਜਾਂ ਦੇ ਲੋਕਾਂ ਨੂੰ ਵੱਡੀ ਰਾਹਤ
ਪੰਜਾਬ ਸਰਕਾਰ ਵਲੋਂ ਆਪਣੇ ਗ੍ਰਹਿ ਰਾਜ ਜਾਣ ਦੇ ਚਾਹਵਾਨਾਂ ਲਈ ਆਨ-ਲਾਇਨ ਰਜਿਸਟ੍ਰੇਸ਼ਨ ਲਿੰਕ ਜਾਰੀ
ਜ਼ਿਲ੍ਹੇ `ਚ ਐੱਸ. ਡੀ. ਐੱਮ. ਦਫ਼ਤਰਾਂ ਨਾਲ ਵੀ ਕੀਤਾ ਜਾ ਸਕੇਗਾ ਸੰਪਰਕ
ਤਰਨ ਤਾਰਨ, 1 ਮਈ :
ਪੰਜਾਬ ਸਰਕਾਰ ਵੱਲੋਂ ਲਾਕ ਡਾਊਨ ਕਾਰਨ ਰਾਜ ਵਿੱਚ ਫ਼ਸੇ ਦੂਜੇ ਰਾਜਾਂ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦਿਆ ਉਨ੍ਹਾਂ ਦੀ ਜਾਣਕਾਰੀ ਇਕੱਤਰ ਕਰਨ ਲਈ ਆਨਲਾਈਨ ਰਜਿਸਟ੍ਰੇਸ਼ਨ ਲਿੰਕ  www.covidhelp.punjab.gov.in `ਤੇ ਆਪਣੀ ਰਜਿਸਟ੍ਰੇਸ਼ਨ ਕਰਨ ਲਈ ਕਿਹਾ ਗਿਆ ਹੈ।
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਰ ਸੱਭਰਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਉਕਤ ਆਨ ਲਾਇਨ ਲਿੰਕ ਤੋਂ ਇਲਾਵਾ ਜ਼ਿਲ੍ਹੇ `ਚ ਲਾਕਡਾਊਨ ਕਾਰਨ ਇੱਥੇ ਹੀ ਰਹਿ ਗਏ ਦੂਸਰੇ ਰਾਜਾਂ ਦੇ ਵਸਨੀਕ ਜੇਕਰ ਆਪਣੇ ਘਰ ਜਾਣ ਦੇ ਚਾਹਵਾਨ ਹਨ ਤਾਂ ਉਹ ਐੱਸ. ਡੀ. ਐੱਮ. ਦਫ਼ਤਰਾਂ `ਚ ਵੀ ਆਪਣੇ ਸੂਚਨਾ ਦਰਜ ਕਰਵਾ ਸਕਦੇ ਹਨ।ਉਨ੍ਹਾਂ ਦੱਸਿਆ ਕਿ ਇੱਕ ਵਾਰ ਇਸ ਆਨ ਲਾਇਨ ਲਿੰਕ `ਤੇ ਆਪਣੀ ਰਜਿਸਟੇ੍ਰਸ਼ਨ ਕਰਵਾਉਣ ਤੋਂ ਬਾਅਦ ਸਬੰਧਤ ਵਿਅਕਤੀ ਨੂੰ ਇੱਕ ਵਿਲੱਖਣ ਆਈ. ਡੀ. ਪ੍ਰਾਪਤ ਹੋਵੇਗਾ।
ਉਨ੍ਹਾਂ ਦੱਸਿਆ ਕਿ ਰਜਿਸਟੇ੍ਰਸ਼ਨ ਕਰਵਾਉਣ ਵਾਲੇ ਵਿਅਕਤੀ ਨੂੰ ਜ਼ਿਲ੍ਹੇ ਦੇ ਸਿਹਤ ਵਿਭਾਗ ਪਾਸੋਂ ਇੱਕ ਸਰਟੀਫਿਕੇਟ ਆਫ਼ ਫਿੱਟਨੈਸ ਲੈਣਾ ਲਾਜ਼ਮੀ ਹੋਵੇਗਾ, ਜਿਸ ਵਿੱਚ ਉਸ ਦਾ ਨਾਮ, ਮੋਬਾਇਲ, ਜਿਸ ਮਿਤੀ ਨੂੰ ਉਸ ਦੀ ਸਿਹਤ ਜਾਂਚ ਕੀਤੀ ਗਈ ਹੈ, ਉਹ ਮਿਤੀ ਪਰਿਵਾਰ/ਗਰੁੱਪ ਆਈ. ਡੀ. ਆਦਿ ਭਰਿਆ ਹੋਵੇਗਾ। ਇਸ ਸਰਟੀਫਿਕੇਟ `ਤੇ ਸਬੰਧਤ ਵਿਅਕਤੀ ਬਾਰੇ ਇਹ ਵੀ ਜਾਣਕਾਰੀ ਹੋਵੇਗੀ ਕਿ ਉਸ ਦੀ ਸਿਹਤ ਜਾਂਚ ਬਾਅਦ ਉਸ ਵਿੱਚ ਕੋਵਿਡ-19 ਦਾ ਕੋਈ ਵੀ ਲੱਛਣ ਨਹੀਂ ਪਾਇਆ ਗਿਆ ਅਤੇ ਉਸ ਨੂੰ ਯਾਤਰਾ ਕਰਨ ਦੀ ਆਗਿਆ ਹੈ।
ਉਨ੍ਹਾਂ ਦੱਸਿਆ ਕਿ ਉਕਤ ਸਮੁੱਚੀ ਜਾਣਕਾਰੀ ਆਨ ਲਾਇਨ ਲਿੰਕ ਜਾਂ ਐੱਸ. ਡੀ. ਐੱਮ. ਦਫ਼ਤਰ `ਚ ਦੇਣ ਤੋਂ ਬਾਅਦ ਇਸ ਸੂਚੀ ਦੀ ਜ਼ਿਲ੍ਹਾ ਪੱਧਰ `ਤੇ ਸਮੀਖਿਆ ਕੀਤੀ ਜਾਵੇਗੀ ਅਤੇ ਤੰਦਰੁਸਤ ਪਾਏ ਗਏ ਵਿਅਕਤੀਆਂ ਦੀ ਵਾਪਸੀ 5 ਮਈ ਤੋਂ ਬਾਅਦ ਸ਼ੁਰੂ ਹੋਵੇਗੀ।
————-