ਲਾੱਕਡਾਊਨ ਦੇ ਸਮੇਂ ਦੌਰਾਨ ਜ਼ਿਲਾ ਤਰਨਤਾਰਨ ਦੀਆਂ ਸਹਿਕਾਰੀ ਸਭਾਵਾਂ ਵੱਲੋਂ 15690 ਟਨ ਯੁੂਰੀਆ ਖਾਦ ਦੀ ਮੰਗ ਦੇ ਮੁਕਾਬਲੇ ਸਪਲਾਈ ਕੀਤੀ ਗਈ 18402 ਟਨ ਖਾਦ-ਡਿਪਟੀ ਕਮਿਸ਼ਨਰ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਲਾੱਕਡਾਊਨ ਦੇ ਸਮੇਂ ਦੌਰਾਨ ਜ਼ਿਲਾ ਤਰਨਤਾਰਨ ਦੀਆਂ ਸਹਿਕਾਰੀ ਸਭਾਵਾਂ ਵੱਲੋਂ 15690 ਟਨ ਯੁੂਰੀਆ ਖਾਦ ਦੀ ਮੰਗ ਦੇ ਮੁਕਾਬਲੇ ਸਪਲਾਈ ਕੀਤੀ ਗਈ 18402 ਟਨ ਖਾਦ-ਡਿਪਟੀ ਕਮਿਸ਼ਨਰ
ਪੰਜਾਬ ਸਰਕਾਰ ਵੱਲੋਂ ਸਹਿਕਾਰੀ ਸਭਾਵਾਂ ਰਾਹੀਂ 22478 ਕਿਸਾਨ ਮੈਬਰਾਂ ਨੂੰ ਪਿਛਲੇ ਸਮਂੇ ਦੌਰਾਨ ਦਿੱਤੀ 137 ਕਰੋੜ 98 ਲੱਖ ਰੂਪਏ ਦੀ ਕਰਜ਼ਾ ਮੁਆਫੀ
ਤਰਨ ਤਾਰਨ, 15 ਸਤੰਬਰ :
ਸਹਿਕਾਰਤਾ ਵਿਭਾਗ ਪੰਜਾਬ, ਸਹਿਕਾਰੀ ਸਭਾਵਾਂ ਰਾਹੀਂ ਰਾਜ ਦੇ ਕਿਸਾਨਾਂ ਦੀ ਸੇਵਾ ਲਈ ਹਮੇਸ਼ਾ ਤੱਤਪਰ ਰਹਿੰਦਾ ਹੈ। ਜਿਲਾ ਤਰਨਤਾਰਨ ਵਿਚ 186 ਸਹਿਕਾਰੀ ਖੇਤੀਬਾੜੀ ਸਭਾਵਾਂ ਕੰਮ ਕਰ ਰਹੀਆਂ ਹਨ। ਇੰਨਾਂ ਸਹਿਕਾਰੀ ਸਭਾਵਾਂ ਰਾਹੀ 22478 ਕਿਸਾਨ ਮੈਬਰਾਂ ਨੂੰ ਪਿਛਲੇ ਸਮਂੇ ਦੌਰਾਨ 137 ਕਰੋੜ 98 ਲੱਖ ਰੂਪਏ ਦੀ ਪੰਜਾਬ ਸਰਕਾਰ ਵਲੋ ਕਰਜ਼ਾ ਮੁਆਫੀ ਦਿੱਤੀ ਗਈ।
ਜ਼ਿਲ੍ਹਾ ਖੇਤੀਬਾੜੀ ਉਦਪਾਦਨ ਕਮੇਟੀ ਦੀ ਮੀਟਿੰਗ ਦੌਰਾਨ ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਵਿਸ਼ਵ ਵਿਆਪੀ ਮਹਾਂਮਾਰੀ ਕੋਵਿਡ-19 ਦੇ ਮੱਦੇਨਜ਼ਰ ਲਗਾਏ ਗਏ ਲਾੱਕਡਾਊਨ ਦੇ ਸਮੇਂ ਦੌਰਾਨ ਜ਼ਿਲਾ ਤਰਨਤਾਰਨ ਦੀਆਂ ਸਹਿਕਾਰੀ ਸਭਾਵਾਂ ਵੱਲੋਂ 15690 ਟਨ ਯੁੂਰੀਆ ਖਾਦ ਦੀ ਮੰਗ ਦੇ ਮੁਕਾਬਲੇ 18402 ਟਨ ਖਾਦ ਦੀ ਸਪਲਾਈ ਕੀਤੀ ਗਈ ਜੋ ਕਿ ਇੰਡੈਂਟ ਦਾ 117% ਹੈ।
ਉਹਨਾਂ ਦੱਸਿਆ ਕਿ ਸਹਿਕਾਰੀ ਸਭਾਵਾਂ ਵਲੋ ਅਗਲੀ ਹਾੜੀ ਦੀ ਫਸਲ ਦੀ ਬਿਜਾਈ ਲਈ ਤਕਰੀਬਨ 2700 ਟਨ ਡੀ. ਏ. ਪੀ. ਖਾਦ ਸਹਿਕਾਰੀ ਸਭਾਵਾਂ ਵੱਲੋਂ ਐਡਵਾਂਸ ਸਟਾਕਿੰਗ ਕਰ ਲਈ ਗਈ ਹੈ।ਸਹਿਕਾਰੀ ਬੈਂਕ ਦੀ ਸ਼ਾੱਰਟ ਟਰਮ ਕਰਜ਼ੇ ਦੀ ਰਿਕਵਰੀ 43.70% ਦੇ ਮੁਕਾਬਲੇ 48.05% ਹੋਈ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਿਚ 4.50% ਦਾ ਵਾਧਾ ਦਰਜ਼ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਸਹਿਕਾਰੀ ਸਭਾਵਾਂ ਆਪਣੇ ਮੈਬਰਾਂ ਦੀ ਬਿਹਤਰੀ ਲਈ ਕੰਮ ਕਰ ਰਹੀਆਂ ਹਨ। ਇਸੇ ਲੜੀ ਤਹਿਤ ਸਹਿਕਾਰੀ ਸਭਾਵਾਂ ਵੱਲੋਂ ਪਿਛਲੇ ਸਾਲ ਦੌਰਾਨ ਫਸਲਾਂ ਦੀ ਰਹਿੰਦ ਖੂਹਿੰਦ/ ਪਰਾਲੀ ਆਦਿ ਨੂੰ ਸੰਭਾਲਣ ਲਈ ਵੱਖ-ਵੱਖ ਕਿਸਮ ਦੇ 1243 ਖੇਤੀਬਾੜੀ ਸੰਦ ਖਰੀਦ ਕੀਤੇ ਗਏ ਸਨ, ਜਿੰਨਾਂ ਉਪਰ ਸਰਕਾਰ ਵਲੋ 80% ਦੀ ਸਬਸਿਡੀ ਦਿੱਤੀ ਗਈ ਹੈ ਅਤੇ ਮੌਜੂਦਾ ਸਾਲ ਵਿਚ ਵੀ ਫਸਲਾ ਦੀ ਰਹਿੰਦ ਖੂਹਿੰਦ ਅਤੇ ਪਰਾਲੀ ਦੀ ਸਾਂਭ ਸੰਭਾਲ ਲਈ ਇਸ ਜਿਲੇ ਦੀਆਂ ਸਹਿਕਾਰੀ ਸਭਾਵਾਂ ਵੱਲੋ ਵੱਖ-ਵੱਖ ਕਿਸਮ ਦੇ 113 ਖੇਤੀਬਾੜੀ ਸੰਦ ਖਰੀਦ ਕੀਤੇ ਜਾ ਰਹੇ ਹਨ।ਉਹਨਾਂ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਉਹ ਸਹਿਕਾਰੀ ਸਭਾਵਾਂ ਪਾਸੋ ਹੀ ਕਿਰਾਏ ਉਪਰ ਲੈ ਕੇ ਹੀ ਖੇਤੀ ਸੰਦਾਂ ਦੀ ਵਰਤੋ ਕਰਨ, ਇਸ ਨਾਲ ਸਾਡਾ ਪੰਜਾਬ ਪ੍ਰਦੂਸਿ਼ਤ ਹੋਣ ਤੋਂ ਬਚੇਗਾ ਤੇ ਸਾਨੂੰ ਸਾਫ ਸੁਥਰਾ ਵਾਤਾਵਰਣ ਮਿਲੇਗਾ।
—————–