ਬੰਦ ਕਰੋ

ਲਿੰਗ ਅਨੁਪਾਤ ਨੂੰ ਸੁਧਾਰਨ ਅਤੇ ਮੈਟਰਨਲ ਡੈੱਥ ਨੂੰ ਰੋਕਣ ਲਈ ਸਿਵਲ ਸਰਜਨ ਦੀ ਪ੍ਰਧਾਨਗੀ ਹੇਠ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਅਤੇ ਨੋਡਲ ਅਫਸਰਾ ਦੀ ਮੀਟਿੰਗ

ਪ੍ਰਕਾਸ਼ਨ ਦੀ ਮਿਤੀ : 30/11/2021

ਲਿੰਗ ਅਨੁਪਾਤ ਨੂੰ ਸੁਧਾਰਨ ਅਤੇ ਮੈਟਰਨਲ ਡੈੱਥ ਨੂੰ ਰੋਕਣ ਲਈ ਸਿਵਲ ਸਰਜਨ ਦੀ ਪ੍ਰਧਾਨਗੀ
ਹੇਠ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਅਤੇ ਨੋਡਲ ਅਫਸਰਾ ਦੀ ਮੀਟਿੰਗ
ਤਰਨ ਤਾਰਨ, 29 ਨਵੰਬਰ :
ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਦੀ ਪ੍ਰਧਾਨਗੀ ਹੇਠ ਅੱਜ ਦਫਤਰ ਸਿਵਲ ਸਰਜਨ, ਤਰਨ ਤਾਰਨ ਵਿਖੇ ਸਮੂਹ ਸੀਨੀਅਰ ਮੈਡੀਕਲ ਅਫਸਰਾ ਅਤੇ ਨੋਡਲ ਅਫਸਰਾਂ ਦੀ ਵਿਸ਼ੇਸ ਮੀਟਿੰਗ ਹੋਈ।
ਇਸ ਮੌਕੇ ‘ਤੇ ਡਾ. ਰੋਹਿਤ ਮਹਿਤਾ ਨੇ ਸਟਾਫ਼ ਨੂੰ ਹਦਾਇਤਾ ਜਾਰੀ ਕਰਦੇ ਹੋਏ ਕਿਹਾ ਕਿ ਸਬ-ਸੈਂਟਰ ਪੱਧਰ ‘ਤੇ ਲਿੰਗ ਅਨੁਪਾਤ ਦਾ ਸਰਵੇ ਆਪਡੇਟ ਕੀਤਾ ਜਾਵੇ, ਟੋਟਲ ਫਰਟੀਲਿਟੀ ਰੇਟ ਨੂੰ ਘਟਾਇਆ ਜਾਵੇ, ਗਰਭਵਤੀ ਮਾਵਾਂ ਦੀ ਜਲਦੀ ਰਜਿਸਟ੍ਰੇਸ਼ਨ ਕੀਤੀ ਜਾਵੇ, ਘੱਟ ਸੈਕਸ ਰੇਸ਼ੋ ਵਾਲੇ ਪਿੰਡਾ ਦੀ ਲਿਸਟ ਤਿਆਰ ਕੀਤੀ ਜਾਵੇ, ਕਾਰਨ ਲੱਭੇ ਜਾਣ, ਅਤੇ ਆਪਣੇ ਬਲਾਕ ਅਧੀਨ ਆਉਂਦੇ ਪਿੰਡਾਂ ਵਿੱਚ ਜਾਗਰੂਕ ਕਰਨ ਲਈ ਵਰਕਸ਼ਾਪਾਂ, ਰੈਲੀਆਂ, ਸਕੂਲ ਹੈਲ਼ਥ ਪ੍ਰੋਗਰਾਮ, ਵਿਲੇਜ਼ ਹੈੱਲਥ ਸੈਨੀਟੇਸ਼ਨ ਕਮੇਟੀਆਂ, ਸੈਕਟਰ ਮੀਟਿੰਗਾਂ, ਬਲਾਕ ਪੱਧਰੀ ਵਰਕਸ਼ਾਂਪਾਂ, ਪੈਰਾਮੈਡੀਕਲ ਸਟਾਫ਼ ਦੀ ਸੁਪਰਵੀਜ਼ਨ, ਏ. ਐੱਨ. ਸੀ. ਰਿਕਾਰਡ ਦੀ ਚੈਕਿੰਗ ‘ਤੇ ਜ਼ੋਰ ਦੇਣਾ ਚਾਹਿੰਦਾ ਹੈ ਅਤੇ ਇਸ ਸਬੰਧੀ ਜਿਲ੍ਹਾ ਪੱਧਰ ਤੋਂ ਟੀਮਾਂ ਬਣਾ ਕੇ ਸੁਪਰਵਿਜ਼ਨ ਕੀਤੀ ਜਾਵੇਗੀ ਅਤੇ ਅਣਗਹਿਲੀ ਕਰਨ ਵਾਲੇ ਸਟਾਫ਼ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ।
ਮੀਟਿੰਗ ਦੌਰਾਨ ਉਨ੍ਹਾਂ ਵੱਲੋ ਕਿਹਾ ਗਿਆ ਕਿ ਜਿਲੇ੍ਹ ਦਾ ਐੱਮ. ਐੱਮ. ਆਰ. ਨੂੰ ਘਟਾਉਣਾ ਹੈ। ਇਸ ਸਬੰਧੀ ਬਹਤ ਵਡੇ ਕਦਮ ਚੁੱਕੇ ਜਾਣ ਦੀ ਜ਼ਰੂਰਤ ਹੈ, ਜਿਸ ਵਿੱਚ ਸਟਾਫ਼ ਦੀ ਹਾਜ਼ਰੀ, ਕਾਰਗੁਜ਼ਾਰੀ, ਮਰੀਜ਼ਾਂ ਦੀ ਦੇਖਭਾਲ ਅਤੇ ਡਾਕਟਰਾਂ ਦਾ ਵਤੀਰਾ ਸੁਧਾਰਨ ਦੀ ਸਖਤ ਜ਼ਰੁਰਤ ਹੈ।ਇਸ ਵਿੱਚ ਸੁਧਾਰ ਲਿਆਉਣ ਲਈ ਹਰ ਸਭੰਵ ਯਤਨ ਕੀਤੇ ਜਾਣਗੇ ਅਤੇ ਇਸ ਨੂੰ ਹਰ ਹਾਲਤ ਵਿੱਚ ਸੁਧਾਰੀਆ ਜਾਵੇਗਾ ।
ਇਸ ਮੌਕੇ ‘ਤੇ ਜਾਣਕਾਰੀ ਦਿੰਦੀਆ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਦੇਸ ਰਾਜ ਨੇ ਕਿਹਾ ਕਿ ਸਾਨੂੰ ਸੈਕਸ ਡੀਟਰਮੀਨੇਸ਼ਨ ਤੋਂ ਤੌਬਾ ਕਰਨੀ ਚਾਹੀਦੀ ਹੈ ਅਤੇ ਅਜਿਹਾ ਕਰਨ ਵਾਲਿਆ ਦੀ ਸੂਚਨਾ ਦੇਣੀ ਚਾਹਿਦੀ ਹੈ ਤਾਂ ਜੋ ਅਜਿਹਾ ਕਰਨ ਵਾਲਿਆ ਵਿਰੁਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।