ਬੰਦ ਕਰੋ

ਵਪਾਰਿਕ ਲਾਇਸੈਂਸ ਬਣਾਉਣ ਤੇ ਨਵਿਆਉਣ ਦੀ ਸਹੂਲਤ ਵੀ ਹੁਣ ਸੇਵਾ ਕੇਂਦਰਾਂ ‘ਚ ਹੋਵੇਗੀ ਉਪਲਬਧ – ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 26/08/2021

ਸੇਵਾ ਕੇਂਦਰਾਂ ‘ਚ ਦੋ ਹੋਰ ਸੇਵਾਵਾਂ ਦਾ ਹੋਇਆ ਵਾਧਾ-ਡਿਪਟੀ ਕਮਿਸ਼ਨਰ

ਵਪਾਰਿਕ ਲਾਇਸੈਂਸ ਬਣਾਉਣ ਤੇ ਨਵਿਆਉਣ ਦੀ ਸਹੂਲਤ ਵੀ ਹੁਣ ਸੇਵਾ ਕੇਂਦਰਾਂ ‘ਚ ਹੋਵੇਗੀ ਉਪਲਬਧ

ਤਰਨ ਤਾਰਨ , 26 ਅਗਸਤ:
ਪੰਜਾਬ ਸਰਕਾਰ ਦੇ ਪ੍ਰਸ਼ਾਸਕੀ ਸੁਧਾਰ ਤੇ ਲੋਕ ਸ਼ਿਕਾਇਤਾਂ ਮਾਮਲੇ ਵਿਭਾਗ ਅਤੇ ਈ-ਗਵਰਨੈਂਸ ਸੁਸਾਇਟੀ ਵੱਲੋਂ ਸੇਵਾ ਕੇਂਦਰਾਂ ‘ਚ ਵਪਾਰੀਆਂ ਦੀ ਸਹੂਲਤ ਲਈ ਦੋ ਹੋਰ ਸੇਵਾਵਾਂ ਦਾ ਵਾਧਾ ਕਰ ਦਿੱਤਾ ਗਿਆ ਹੈ।

ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ 22 ਸੇਵਾ ਕੇਂਦਰਾਂ ‘ਚ ਹੁਣ ਨਵੇਂ ਅਤੇ ਨਵਿਆਉਣ ਯੋਗ (ਰੀਨਿਊ) ਵਪਾਰਿਕ ਲਾਇਸੈਂਸ ਦੀਆਂ ਸੇਵਾਵਾਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੇਵਾ ਕੇਂਦਰਾਂ ਵਿੱਚ ਲੋਕਾਂ ਨੂੰ ਪ੍ਰਸ਼ਾਸਕੀ ਸੇਵਾਵਾਂ ਬਿਹਤਰ ਢੰਗ ਨਾਲ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਤਹਿਤ ਪੰਜਾਬ ਸਰਕਾਰ ਦੀ ਅਗਵਾਈ ਹੇਠ ਸਰਕਾਰ ਨੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਦਿੱਤੇ ਜਾਂਦੇ ਟਰੇਡ ਲਾਇਸੈਂਸ ਦੀ ਸੇਵਾ ਵੀ ਹੁਣ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰ ‘ਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹੁਣ ਵਪਾਰੀ ਆਪਣਾ ਨਵਾਂ ਟਰੇਡ ਲਾਇਸੈਂਸ ਜਾ ਫੇਰ ਰੀਨਿਊ ਕਰਵਾਉਣ ਲਈ ਆਪਣੇ ਨੇੜਲੇ ਸੇਵਾ ਕੇਂਦਰ ਨਾਲ ਸੰਪਰਕ ਕਰ ਸਕਦੇ ਹਨ।

ਉਹਨਾਂ ਦੱਸਿਆ ਕਿ ਬੀ-ਟੂ -ਸੀ (ਬਿਜ਼ਨਸ ਟੂ ਸਿਟੀਜ਼ਨ) ਸਰਵਿਸ ਤਹਿਤ ਸੇਵਾ ਕੇਂਦਰ ‘ਚ ਆਉਣ ਵਾਲੇ ਲਾਭਪਾਤਰੀਆਂ ਨੂੰ ਫਾਰਮ ਖ਼ਰੀਦਣ, ਫਾਰਮ ਭਰਨ, ਫਾਈਲ ਤਿਆਰ ਕਰਨ, ਫ਼ੋਟੋ ਕਾਪੀ, ਲੈਮੀਨੇਸ਼ਨ, ਰੰਗੀਨ ਪ੍ਰਿੰਟ ਆਊਟ, ਪੈੱਨ ਕਾਰਡ, ਟੇਨ ਕਾਰਡ, ਜੀ.ਐਸ.ਟੀ ਰਜਿਸਟਰੇਸ਼ਨ ਅਤੇ ਡੋਰ ਸਟੈਪ ਡਿਲਿਵਰੀ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ।