ਵੋਟਰ ਜਾਗਰੂਕਤਾ ਲਈ ਆੱਨਲਾਇਨ ਮੁਕਾਬਲਾ ਅੱਜ-ਜੇਤੂਆਂ ਨੂੰ ਮਿਲਣਗੇ ਨਕਦ ਇਨਾਮ
ਪ੍ਰਕਾਸ਼ਨ ਦੀ ਮਿਤੀ : 14/12/2020
ਦਫਤਰ, ਜਿਲਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਵੋਟਰ ਜਾਗਰੂਕਤਾ ਲਈ ਆੱਨਲਾਇਨ ਮੁਕਾਬਲਾ ਅੱਜ-ਜੇਤੂਆਂ ਨੂੰ ਮਿਲਣਗੇ ਨਕਦ ਇਨਾਮ
ਤਰਨ ਤਾਰਨ, 13 ਦਸੰਬਰ ;
ਸੰਵਿਧਾਨ ਅਧਾਰਿਤ ਲੋਕਤੰਤਰ ਮੁਹਿੰਮ ਦੇ ਦੂਜੇ ਪੜਾਅ ਤਹਿਤ 14 ਦਸੰਬਰ ਨੂੰ ਸ਼ਾਮ 4:30 ਵਜੇ ਆਨਲਾਇਨ ਮੁਕਾਬਲਾ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਕਿਹਾ ਕਿ ਕੁੱਲ 50 ਸਵਾਲਾਂ ਲਈ 30 ਮਿੰਟ ਦਾ ਸਮਾਂ ਮਿਲੇਗਾ ਅਤੇ ਫੇਸਬੁੱਕ ਤੇ ਟਵਿੱਟਰ ਉੱਪਰ ਕੁਇੱਜ਼ ਦਾ ਲਿੰਕ 14 ਦਸੰਬਰ ਨੂੰ ਸ਼ਾਮ 4:20 ਵਜੇ ਸਾਂਝਾ ਕੀਤਾ ਜਾਵੇਗਾ।
ਜਿਲਾ ਚੋਣ ਅਫਸਰ ਨੇ ਕਿਹਾ ਕਿ ਦੂਜੇ ਪੜਾਅ ਤਹਿਤ ਮੁੱਖ ਚੋਣ ਅਫਸਰ, ਪੰਜਾਬ ਵਲੋਂ ਲੇਖ ਤੇ ਹੋਰ ਸੰਖੇਪ ਜਾਣਕਾਰੀ ਵਾਲੀਆਂ ਵੀਡੀਓਜ਼ ਵਧੀਕ ਮੁੱਖ ਚੋਣ ਅਫਸਰ ਵਲੋਂ ਫੇਸਬੁੱਕ ਰਾਹੀਂ ਸਾਂਝੇ ਕੀਤੇ ਲੇਖਾਂ ਵਿਚੋਂ ਹੀ ਹੋਵੇਗਾ ਅਤੇ ਇਸ ਵਿਚ ਕੇਵਲ ਚੋਣ ਸਾਖਰਤਾ ਕਲੱਬ ਦੇ ਮੈਂਬਰ ਸਕੂਲ ਹੀ ਭਾਗ ਲੈ ਸਕਦੇ ਹਨ।
ਆੱਨਲਾਇਨ ਕੁਇੱਜ਼ ਦੇ ਜੇਤੂਆਂ ਨੂੰ ਪਹਿਲਾ ਇਨਾਮ 1500 ਰੁਪਏ, ਦੂਜਾ 1300 ਰੁਪਏ ਤੇ ਤੀਜਾ 1000 ਰੁਪਏ ਦਿੱਤਾ ਜਾਵੇਗਾ। ਜੇਕਰ ਇਕ ਤੋਂ ਵੱਧ ਪ੍ਰਤੀਯੋਗੀਆਂ ਦੇ ਬਰਾਬਰ ਨੰਬਰ ਆਉਂਦੇ ਹਨ ਤਾਂ ਜੇਤੂਆਂ ਦੀ ਚੋਣ ਲਾਟਰੀ ਰਾਹੀਂ ਕੀਤੀ ਜਾਵੇਗੀ। ਉਨਾਂ ਕਿਹਾ ਕਿ ਮੁੱਖ ਚੋਣ ਅਫਸਰ, ਦਫਤਰ ਦੀਆਂ ਹਦਾਇਤਾਂ ਮੁਤਾਬਿਕ ਕੁਇੱਜ਼ ਨਿਰਧਾਰਿਤ ਸਮੇਂ ਅੰਦਰ ਹੀ ਪੂਰਾ ਕਰਕੇ ਸਬਮਿਟ ਕਰਨਾ ਹੋਵੇਗਾ ਅਤੇ ਅਲਾਟ ਕੀਤੇ 30 ਮਿੰਟ ਤੋਂ ਬਾਅਦ ਕੁਇੱਜ਼ ਨੂੰ ਸਬਮਿਟ ਨਹੀਂ ਕੀਤਾ ਜਾ ਸਕੇਗਾ।
—————–