ਵੋਟ ਨੂੰ ਅਧਾਰ ਕਾਰਡ ਨਾਲ ਜ਼ੋੜਨ ਦਾ ਕੰਮ ਸ਼ੁਰੂ-ਗਰੇਵਾਲ
ਦਫਤਰ ਜਿ਼ਲ੍ਹਾ ਲੋਕ ਸੰਪਰਕ ਅਫਸਰ ਤਰਨਤਾਰਨ।
ਵੋਟ ਨੂੰ ਅਧਾਰ ਕਾਰਡ ਨਾਲ ਜ਼ੋੜਨ ਦਾ ਕੰਮ ਸ਼ੁਰੂ-ਗਰੇਵਾਲ
ਤਰਨਤਾਰਨ 1 ਅਗਸਤ:- ਵਧੀਕ ਡਿਪਟੀ ਕਮਿਸ਼ਨਰ ਸ੍ਰ ਜਗਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋ ਮਿਤੀ 01.08.2022 ਤੋਂ ਵੋਟਰ ਕਾਰਡ ਨਾਲ ਅਧਾਰ ਕਾਰਡ ਨੂੰ ਜੋੜਨ ਲਈ ਪ੍ਰਕਿਰਿਆ ਸੁਰੂ ਕੀਤੀ ਗਈ ਹੈ।ਜੇਕਰ ਕੋਈ ਵੋਟਰ ਸਵੈ ਇੱਛਾ ਨਾਲ ਅਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਲਿੰਕ ਕਰਨਾ ਚਾਹੁੰਦਾ ਹੈ ਤਾਂ ਆਪਣੇ ਬੀ.ਐਲ.ਓ. ਜਾਂ ਨੈਸ਼ਨਲ ਵੋਟਰ ਸਰਵਿਸ ਪੋਰਟਲ (NVSP) ਜਾਂ ਵੋਟਰ ਹੈਲਪਲਾਈਨ ਰਾਹੀ ਫਾਰਮ ਨੰ: 6ਬੀ ਭਰ ਕੇ ਆਪਣੀ ਵੋਟ ਪ੍ਰਮਾਣਿਤ ਕਰ ਸਕਦਾ ਹੈ।ਜੇਕਰ ਕਿਸੇ ਵੋਟਰ ਕੋਲ ਅਧਾਰ ਕਾਰਡ ਨਹੀ ਹੈ ਜਾਂ ਫਿਰ ਆਪਣੇ ਅਧਾਰ ਕਾਰਡ ਦੀ ਜਾਣਕਾਰੀ ਦੇਣਾ ਨਹੀ ਚਾਹੁੰਦਾ ਹੈ ਤਾਂ ਇਸੇ ਫਾਰਮ ਨੰ: 6ਬੀ ਵਿੱਚ ਦਿੱਤੇ 11 ਹੋਰ ਪਛਾਣ ਪੱਤਰਾਂ ਨਾਲ ਆਪਣੀ ਵੋਟ ਪ੍ਰਮਾਣਿਤ ਕਰ ਸਕਦਾ ਹੈ।ਇਹ ਪ੍ਰਕਿਰਿਆ ਮਿਤੀ 01 ਅ੍ਰਪੈਲ 2023 ਤੱਕ ਚੱਲੇਗੀ ਜਿਸ ਦੌਰਾਨ ਬੀ.ਐਲ.ਓਜ਼. ਦੁਆਰਾ ਹਾਊਸ ਤੋਂ ਹਾਊਸ ਵੈਰੀਫਿਕੇਸ਼ਨ ਕੀਤੀ ਜਾਣੀ ਹੈ ਅਤੇ ਭਾਰਤ ਚੋਣ ਕਮਿਸ਼ਨ ਦੁਆਰਾ ਨਿਰਧਾਰਤ ਮਿਤੀਆਂ ਤੇ ਸਪੈਸ਼ਲ ਕੈਂਪ ਲਗਾਏ ਜਾਣੇ ਹਨ।ਇਥੇ ਜਿਕਰ ਯੋਗ ਹੈ ਕਿ ਜੇਕਰ ਕੋਈ ਵੋਟਰ ਆਪਣਾ ਅਧਾਰ ਕਾਰਡ ਦੇਣ ਤੋਂ ਮਨ੍ਹਾਂ ਕਰਦਾ ਹੈ ਤਾਂ ਵੀ ਉਸਦੀ ਵੋਟ ਕੱਟੀ ਨਹੀ ਜਾਵੇਗੀ।ਇਹ ਪ੍ਰਕਿਰਿਆ ਫੋਟੋ ਵੋਟਰ ਸੂਚੀ ਨੂੰ ਦਰੁੱਸਤ ਕਰਨ ਲਈ ਮਦਦਗਾਰ ਹੋਵੇਗੀ।
ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਭਾਰਤ ਚੋਣ ਕਮਿਸ਼ਨ ਵੱਲੋ ਮਿਤੀ 01.01.2023 ਦੇ ਅਧਾਰ ਤੇ ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ।ਜਿਸ ਅਨੁਸਾਰ ਮਿਤੀ 04.08.2022 ਤੋਂ ਮਿਤੀ 24.10.2022 ਤੱਕ ਸਰਸਰੀ ਸੁਧਾਈ ਤੋਂ ਪਹਿਲਾਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਕੀਤੀਆਂ ਜਾਣੀਆਂ ਹਨ।ਜਿਹਨਾਂ ਵਿੱਚ ਪੋਲਿੰਗ ਬੂਥਾਂ ਦੀ ਰੈਸ਼ਨਲਾਈਜੇਸ਼ਨ, ਵੋਟਰ ਕਾਰਡਾਂ ਦੀਆਂ ਤਰੁੱਟੀਆਂ ਦਾ ਸੁਧਾਰ ਆਦਿ ਕੀਤੇ ਜਾਣੇ ਹਨ।ਭਾਰਤ ਚੋਣ ਕਮਿਸ਼ਨ ਵੱਲੋ ਜਾਰੀ ਕੀਤੇ ਗਏ ਨਵੇਂ ਫਾਰਮ ਨੰ:6, 6ਬੀ, 7 ਅਤੇ 8 ਅਨੁਸਾਰ ਨਵੀ ਵੋਟ ਰਜਿਸਟੇ੍ਰਸਨ, ਵੋਟ ਕਟਵਾਉਣ ਜਾਂ ਸੋਧ ਕਰਨ ਉਪਰੰਤ ਡਰਾਫਟ ਵੋਟਰ ਸੂਚੀ ਤਿਆਰ ਕੀਤੀ ਜਾਵੇਗੀ ।ਮਿਤੀ 9.11.2022 ਨੂੰ ਇਕੱਤਰਤ ਡਰਾਫਟ ਰੋਲ ਦੀ ਪ੍ਰਕਾਸ਼ਨਾਂ ਕਰਨ ਉਪਰੰਤ ਮਿਤੀ 9.11.2022 ਤੋਂ ਮਿਤੀ 8.12.2022 ਤੱਕ ਆਮ ਜਨਤਾ ਪਾਸੋ ਦਾਅਵੇ ਇਤਰਾਜ ਪ੍ਰਾਪਤ ਕੀਤੇ ਜਾਣਗੇ।ਮਿਤੀ 26.12.2022 ਤੱਕ ਇਹਨਾਂ ਦਾਅਵੇ ਇਤਰਾਜ਼ਾਂ ਦਾ ਨਿਪਟਾਰਾ ਕੀਤਾ ਜਾਵੇਗਾ ਅਤੇ ਮਿਤੀ 05.01.2023 ਨੂੰ ਫੋਟੋ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਜਾਵੇਗੀ।
ਸ੍ਰ ਗਰੇਵਾਲ ਨੇ ਦੱਸਿਆ ਕਿ ਆਮ ਵੋਟਰਾਂ ਵੱਲੋ ਆਪਣੀ ਨਵੀ ਵੋਟ ਬਣਾਉਣ, ਕਟਵਾਉਣ ਜਾਂ ਸੋਧ ਕਰਵਾਉਣ ਲਈ ਆਪਣੇ ਬੂਥ ਲੈਵਲ ਅਫ਼ਸਰ ਨਾਲ ਸਪੰਰਕ ਕੀਤਾ ਜਾ ਸਕਦਾ ਹੈ।ਇਸ ਤੋਂ ਇਲਾਵਾ ਨੈਸ਼ਨਲ ਵੋਟਰ ਸਰਵਿਸ ਪੋਰਟਲ (NVSP) ਜਾਂ ਵੋਟਰ ਹੈਲਪਲਾਈਨ ਰਾਹੀ ਵੀ ਉਕਤ ਕਾਰਵਾਈ ਕੀਤੀ ਜਾ ਸਕਦੀ ਹੈ ।ਵਧੇਰੇ ਜਾਣਕਾਰੀ ਲਈ ਜਿ਼ਲ੍ਹਾ ਚੋਣ ਦਫ਼ਤਰ ਦੇ ਟੋਲ ਫ੍ਰੀ ਹੈਲਪਲਾਈਨ ਨੰਬਰ 1950 ਤੇ ਸਪੰਰਕ ਕੀਤਾ ਜਾ ਸਕਦਾ ਹੈ।