ਬੰਦ ਕਰੋ

ਸਕੂਲਾਂ ਦਾ ਨਵੀਨੀਕਰਨ ਸਰਕਾਰ ਦੇ ਅਣਥੱਕ ਯਤਨਾਂ ਦਾ ਨਤੀਜਾ –  ਨਵਜੋਤ ਕੌਰ ਹੁੰਦਲ

ਪ੍ਰਕਾਸ਼ਨ ਦੀ ਮਿਤੀ : 21/05/2025

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ

ਸਕੂਲਾਂ ਦਾ ਨਵੀਨੀਕਰਨ ਸਰਕਾਰ ਦੇ ਅਣਥੱਕ ਯਤਨਾਂ ਦਾ ਨਤੀਜਾ –  ਨਵਜੋਤ ਕੌਰ ਹੁੰਦਲ

ਤਰਨ ਤਾਰਨ 21 ਮਈ

ਸਰਕਾਰੀ ਸਕੂਲਾਂ ਅਤੇ ਇਹਨਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਹਰੇਕ ਪੱਖ ਤੋਂ ਵਿਸ਼ਵ ਪੱਧਰੀ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਅਣਥੱਕ ਯਤਨ ਕਰ ਰਹੀ ਹੈ ਅਤੇ ਆਪਣੇ ਯਤਨਾਂ ਵਿੱਚ ਲਗਾਤਾਰ ਸਫਲ ਵੀ ਹੋ ਰਹੀ ਹੈ । ਪੰਜਾਬ ਦੇ ਸਕੂਲਾਂ ਦੀ ਬਦਲ ਰਹੀ ਨੁਹਾਰ ਇਸ ਗੱਲ ਦਾ ਸਬੂਤ ਹੈ, ਕਿ ਪੰਜਾਬ ਸਰਕਾਰ ਸਿੱਖਿਆ ਸੁਧਾਰਾਂ ਪ੍ਰਤੀ ਪੂਰੀ ਸੰਜੀਦਗੀ ਯਤਨਸ਼ੀਲ ਹੈ। ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਹਰੇਕ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ।

ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀਮਤੀ ਨਵਜੋਤ ਕੌਰ ਹੁੰਦਲ ਸੁਪਤਨੀ ਡਾ. ਕਸ਼ਮੀਰ ਸਿੰਘ ਸੋਹਲ ਨੇ ਸਰਕਾਰੀ ਐਲੀਮੈਂਟਰੀ ਸਕੂਲ ਗੱਡੀਵਿੰਡ ਸਰਕਾਰੀ ਐਲੀਮੈਂਟਰੀ ਸਕੂਲ ਕੋਟ ਧਰਮ ਚੰਦ ਕਲਾਂ ਅਤੇ ਸਰਕਾਰੀ ਸੀਨੀਅਰ ਸੰਕੈਂਡਰੀ ਸਕੂਲ ਕੋਟ ਧਰਮ ਚੰਦ ਕਲਾਂ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ ਪੂਰੇ ਹੋ ਚੁੱਕੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਉਪਰੰਤ ਕਹੀ। ਸ਼੍ਰੀਮਤੀ ਨਵਜੋਤ ਕੌਰ ਹੁੰਦਲ ਵੱਲੋਂ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੇ ਸਰਕਾਰੀ ਸਕੂਲਾਂ ਦੇ ਅਧਿਆਪਕ ਵਿਦਿਆਰਥੀਆਂ ਨੂੰ ਹਰੇਕ ਪੱਖ ਤੋਂ ਬਿਹਤਰੀਨ ਸਿੱਖਿਆ ਦੇਣ ਲਈ ਲਗਾਤਾਰ ਪੂਰਾ ਯਤਨ ਕਰ ਰਹੇ ਹਨ।

ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸਕੂਲਾਂ ਨੂੰ ਦਿੱਤੀਆਂ ਜਾ ਰਹੀਆਂ ਗਰਾਂਟਾਂ ਨਾਲ ਜਿੱਥੇ ਵਿਦਿਆਰਥੀ ਬਿਹਤਰੀਨ ਸਿੱਖਿਆ ਹਾਸਿਲ ਕਰਨਗੇ, ਉੱਥੇ ਸਕੂਲ ਵਿੱਚ ਬੁਨਿਆਦੀ ਢਾਂਚੇ ਦਾ ਮੁਕੰਮਲ ਵਿਕਾਸ ਵੀ ਹੋਵੇਗਾ। ਉਹਨਾਂ ਕਿਹਾ ਕੀ ਭਵਿੱਖ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਅਤਿ ਆਧੁਨਿਕ ਸਹੂਲਤਾਂ ਮੁਹੱਈਆ ਹੋਣਗੀਆਂ ਅਤੇ ਵਿਦਿਆਰਥੀ ਵਿਸ਼ਵ ਪੱਧਰੀ ਮਾਹੌਲ ਵਿੱਚ ਬੈਠ ਕੇ ਬਿਹਤਰੀਨ ਸਿੱਖਿਆ ਹਾਸਲ ਕਰਨਗੇ।

ਇਸ ਮੌਕੇ ਹਲਕਾ ਕੋਆਰਡੀਨੇਟਰ ਸ੍ਰ ਗੁਰਵਿੰਦਰ ਸਿੰਘ  ਪਲਾਸੌਰ, ਬਲਾਕ ਨੋਡਲ ਅਫਸਰ ਪ੍ਰਭਜੋਤ ਸਿੰਘ ਗੋਹਲਵੜ, ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਸ੍ਰ ਜਸਵਿੰਦਰ ਸਿੰਘ ਸੰਧੂ, ਸ੍ਰੀਮਤੀ ਕਿਰਨ ਕੌਰ, ਸੰਦੀਪ ਕੌਰ, ਸਰਪੰਚ ਸ੍ਰ ਗੁਰਮੀਤ ਸਿੰਘ, ਸਰਪੰਚ ਜਸਬੀਰ  ਸਿੰਘ, ਤੋਂ ਇਲਾਵਾ ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਸ੍ਰੀਮਤੀ ਹਰਪ੍ਰੀਤ ਕੌਰ, ਕਮੇਟੀ ਮੈਂਬਰ, ਵਿਦਿਆਰਥੀਆਂ ਦੇ ਮਾਤਾ-ਪਿਤਾ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਤੋਂ ਇਲਾਵਾ ਇਹਨਾਂ ਸਕੂਲਾਂ ਦਾ ਸਮੂਹ ਸਟਾਫ ਵਿਸ਼ੇਸ਼ ਤੌਰ ਤੇ ਹਾਜ਼ਰ ਸੀ।