ਸਟੂਡੈਂਟ ਪੁਲਿਸ ਕੈਡਿਟ ਪ੍ਰੋਗਰਾਮ ਤਹਿਤ ਸਕੂਲਾਂ ਵਿੱਚ ਗਤੀ-ਵਿਧੀਆਂ ਕਰਵਾਉਣ ਲਈ ਕੀਤਾ ਪ੍ਰੇਰਿਤ-ਸਤਿਨਾਮ ਸਿੰਘ ਬਾਠ

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਸਟੂਡੈਂਟ ਪੁਲਿਸ ਕੈਡਿਟ ਪ੍ਰੋਗਰਾਮ ਤਹਿਤ ਸਕੂਲਾਂ ਵਿੱਚ ਗਤੀ-ਵਿਧੀਆਂ ਕਰਵਾਉਣ ਲਈ ਕੀਤਾ ਪ੍ਰੇਰਿਤ-ਸਤਿਨਾਮ ਸਿੰਘ ਬਾਠ
ਐਸ ਪੀ ਹੈਡ ਕੁਆਰਟਰ ਬਲਜੀਤ ਸਿੰਘ ਭੁੱਲਰ ਨਾਲ ਕੀਤੀ ਮੀਟਿੰਗ
ਤਰਨ ਤਾਰਨ 28 ਅਪ੍ਰੈਲ :
ਮਾਨਯੋਗ ਸਹਾਇਕ ਡਾਇਰੈਕਟਰ ਐਸ ਸੀ ਈ ਆਰ ਟੀ ਪੰਜਾਬ ਡਾ. ਸ਼ਰੂਤੀ ਸ਼ੁਕਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤਰਨ ਤਾਰਨ ਜ਼ਿਲ੍ਹੇ ਦੇ 10 ਸਕੂਲਾਂ ਵਿੱਚ ਸਟੂਡੈਂਟ ਪੁਲਿਸ ਕੈਡਿਟ ਪ੍ਰੋਗਰਾਮ ਚੱਲ ਰਿਹਾ ਹੈ। ਇਸ ਪ੍ਰੋਗਰਾਮ ਤਹਿਤ ਸਕੂਲਾਂ ਵਿੱਚ ਐਸ ਪੀ ਸੀ ਪੀ ਦੀਆਂ ਗਤੀ-ਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅੱਜ ਸਟੂਡੈਂਟ ਪੁਲਿਸ ਕੈਡਿਟ ਪ੍ਰੋਗਰਾਮ ਨਾਲ ਸੰਬੰਧਿਤ ਜ਼ਿਲ੍ਹੇ ਦੇ ਦਸ ਹਾਈ ਅਤੇ ਸੀਨੀਅਰ ਸਕੈਂਡਰੀ ਸਕੂਲਾਂ ਦੇ ਨੋਡਲ ਅਧਿਆਪਕਾਂ ਨੇ ਮਾਨਯੋਗ ਜ਼ਿਲ੍ਹਾਂ ਸਿੱਖਿਆ ਅਫਸਰ ਸ: ਸਤਨਾਮ ਸਿੰਘ ਬਾਠ ਸੈਕੰਡਰੀ. , ਉਪ ਜ਼ਿਲ੍ਹਾ ਸਿੱਖਿਆ ਅਫਸਰ ਸ:ਪਰਮਜੀਤ ਸਿੰਘ ਅਤੇ ਐਸ.ਪੀ. ਹੈਡ ਕੁਆਰਟਰ ਸ: ਬਲਜੀਤ ਸਿੰਘ ਭੁੱਲਰ ਦੇ ਨਾਲ ਮੀਟਿੰਗ ਕੀਤੀ।
ਅੱਜ ਦੀ ਇਸ ਮੀਟਿੰਗ ਵਿੱਚ ਸੈਸ਼ਨ 2025 -26 ਦੇ ਦੌਰਾਨ ਸਟੂਡੈਂਟ ਪੁਲਿਸ ਕੈਡਿਟ ਪ੍ਰੋਗਰਾਮ ਅਧੀਨ ਕਰਵਾਈਆਂ ਜਾਣ ਵਾਲੀਆਂ ਗਤੀ-ਵਿਧੀਆਂ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ । ਜ਼ਿਲ੍ਹਾ ਸਿੱਖਿਆ ਅਫਸਰ ਸਤਨਾਮ ਸਿੰਘ ਬਾਠ ਨੇ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਨਿਰਧਾਰਿਤ ਕੀਤੇ ਗਏ ਪਾਠਕ੍ਰਮ ਅਤੇ ਗਤੀ-ਵਿਧੀਆਂ ਨੂੰ ਸਕੂਲਾਂ ਵਿੱਚ ਵਧੀਆ ਢੰਗ ਨਾਲ ਕਰਾਉਣ ਦੇ ਲਈ ਨੋਡਲ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ। ਬਲਜੀਤ ਸਿੰਘ ਭੁੱਲਰ ਐਸ.ਪੀ. ਹੈਡ ਕੁਆਰਟਰ ਨੇ ਨੋਡਲ ਅਧਿਆਪਕਾਂ ਨੂੰ ਸਾਂਝ ਕੇਂਦਰ ਦੇ ਮੁਲਾਜ਼ਮਾਂ ਨਾਲ ਕੋਆਰਡੀਨੇਟ ਕਰਕੇ ਸਾਰੇ ਪ੍ਰੋਗਰਾਮ ਚਲਾਉਣ ਦੇ ਲਈ ਪ੍ਰੇਰਤ ਕੀਤਾ।
ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਸਿੱਖਿਆ ਵਿਭਾਗ ਸੁਖਬੀਰ ਸਿੰਘ ਕੰਗ, ਜ਼ਿਲ੍ਹਾ ਸਾਂਝ ਕੇਂਦਰ ਇੰਚਾਰਜ ਇੰਸਪੈਕਟਰ ਤਜਿੰਦਰ ਸਿੰਘ ਅਤੇ ਸਟੂਡੈਂਟ ਪੁਲਿਸ ਕੈਡਿਟ ਪ੍ਰੋਗਰਾਮ ਨਾਲ ਸੰਬੰਧਿਤ ਸਕੂਲਾਂ ਦੇ ਨੋਡਲ ਅਧਿਆਪਕ ਹਾਜ਼ਰ ਸਨ।