ਬੰਦ ਕਰੋ

ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਝਬਾਲ ਵਿਖੇ ਕੀਤਾ ਗਿਆ ਮਾਸ ਕਾਊਂਸਲਿੰਗ ਦਾ ਆਯੋਜਨ

ਪ੍ਰਕਾਸ਼ਨ ਦੀ ਮਿਤੀ : 19/11/2024

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਝਬਾਲ ਵਿਖੇ ਕੀਤਾ ਗਿਆ ਮਾਸ ਕਾਊਂਸਲਿੰਗ ਦਾ ਆਯੋਜਨ
ਤਰਨ ਤਾਰਨ, 18 ਨਵੰਬਰ :
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ, ਤਰਨ ਤਾਰਨ ਸ਼੍ਰੀ ਰਾਹੁਲ, ਆਈ. ਏ. ਐੱਸ, ਦੀ ਅਗਵਾਈ ਹੇਠ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਵੱਲੋ ਜਿਲ੍ਹਾ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਮਾਸ ਕਾਉੰਸਲਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪ੍ਰੋਗਰਾਮ ਦੇ ਤਹਿਤ ਅੱਜ ਨੂੰ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ, ਝਬਾਲ ਵਿਖੇ ਮਾਸ ਕਾਊਂਸਲਿੰਗ ਦਾ ਆਯੋਜਨ ਕੀਤਾ ਗਿਆ ਹੈ।
ਇਸ ਪ੍ਰੋਗਰਾਮ ਵਿੱਚ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਗੱਗੋਬੂਆ, ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਸੋਹਲ, ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਪੰਜਵੜ, ਸਰਕਾਰੀ ਸੀਨੀਅਰ ਸਕੈਡੰਰੀ ਸਕੂਲ (ਲੜਕੇ) ਝਬਾਲ, ਸਰਕਾਰੀ ਸੀਨੀਅਰ ਸਕੈਡੰਰੀ ਸਕੂਲ (ਲੜਕੇ) ਸੁਰ ਸਿੰਘ, ਸਰਕਾਰੀ ਸੀਨੀਅਰ ਸਕੈਡੰਰੀ ਸਕੂਲ (ਲੜਕੀਆਂ) ਸੁਰ ਸਿੰਘ, ਸਰਕਾਰੀ ਹਾਈ ਸਕੂਲ ਖੈਰ ਦੀਨ ਕੇ ਦੇ ਨੌਵੀਂ, ਦੱਸਵੀ, +1 ਅਤੇ 10+2 ਦੇ 270 ਵਿਦਿਆਰਥੀਆਂ ਦੇ ਭਾਗ ਲਿਆ।
ਇਸ ਮੌਕੇ ਸਟੇਜ ਦਾ ਸੰਚਾਲਨ ਸ਼੍ਰੀ ਦਲਜੀਤ ਸਿੰਘ ਲੈਕਚਰਾਰ, ਸਰਕਾਰੀ ਸੀਨੀਅਰ ਸਕੈਡੰਰੀ ਸਕੂਲ, ਝਬਾਲ ਵੱਲੋਂ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਬੁਲਾਰਿਆ ਨੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਡਿਫੈਂਸ ਸਰਵਿਸਜ਼, ਸਿਵਿਲ ਸਰਵਿਸਜ਼, ਪੀ. ਜੀ. ਆਰ. ਕੇ. ਏ. ਐੱਮ. ਅਤੇ ਐੱਨ. ਸੀ. ਐੱਸ. ਪੋਰਟਲ, ਸਾਫਟ ਸਕਿਲ, ਮੁਕਾਬਲੇ ਦੀਆਂ ਪ੍ਰੀਖਿਆਵਾਂ, ਪਰਸਨੈਲਿਟੀ ਡਿਵੈਲਪਮੈਂਟ, ਸੀ-ਪਾਈਟ ਟਰੇਨਿੰਗ, ਸਕਿਲ ਸੁਧਾਰ, ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਅਤੇ ਮਾਈ ਭਾਗੋ ਆਰਮਡ ਫੋਰਸਿਸ ਆਦਿ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮਾਸ ਕਾਊਂਸਲਿੰਗ ਪ੍ਰੋਗਰਾਮ ਵਿੱਚ ਸ਼੍ਰੀ ਵਿਕਰਮ ਜੀਤ, ਜਿਲਾ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਾਲਾਈ ਅਫਸਰ, ਤਰਨ ਤਾਰਨ, ਸ਼੍ਰੀ ਜਗਵਿੰਦਰ ਸਿੰਘ ਜਿਲਾ ਸਿੱਖਿਆ ਅਫਸਰ (ਸਕੈਡੰਰੀ), ਤਰਨ ਤਾਰਨ, ਸ਼੍ਰੀ ਸੁਖਬੀਰ ਸਿੰਘ ਕੰਗ ਜਿਲਾ ਗਾਈਡੈਂਸ ਕਾਉਂਸਲਰ, ਸ਼੍ਰੀ ਦਇਆ ਸਿੰਘ ਬਲਾਕ ਪੱਧਰ ਪ੍ਰਸਾਰ ਅਫਸਰ ਜਿਲ੍ਹਾ ਉਦਯੋਗ ਕੇਂਦਰ, ਤਰਨ ਤਾਰਨ, ਸ਼੍ਰੀ ਸ਼ਰਨਜੀਤ ਸਿੰਘ ਇੰਸਟਰਕਟਰ, ਆਈ. ਟੀ. ਆਈ ਸਰਹਾਲੀ, ਸ਼੍ਰੀ ਜੋਗਾ ਸਿੰਘ ਇੰਸਟਰਕਟਰ, ਆਈ. ਟੀ. ਆਈ. ਪੱਟੀ, ਸ਼੍ਰੀਮਤੀ ਸਿਮਰਨਜੀਤ ਕੌਰ ਇੰਸਟਰਕਟਰ, ਆਈ. ਟੀ. ਆਈ, ਕੱਦ ਗਿੱਲ, ਸ਼੍ਰੀ ਸ਼ਰਨਜੋਤ ਸਿੰਘ, ਸਰਕਾਰੀ ਬਹੁਤਕਨੀਕੀ ਕਾਲਜ, ਭਿੱਖੀਵਿੰਡ ਅਤੇ ਸ਼੍ਰੀ ਰਵਿੰਦਰ ਸਿੰਘ ਲਹਿਰੀ, ਸੀ-ਪਾਈਟ ਕੈਂਪ ਪੱਟੀ ਆਦਿ ਵੱਲੋ ਸ਼ਿਰਕਤ ਕੀਤੀ ਗਈ ਅਤੇ ਬੱਚਿਆ ਨੂੰ ਆਪਣੇ-ਆਪਣੇ ਵਿਭਾਗ ਨਾਲ ਸੰਬਧਤ ਸਕੀਮਾਂ ਬਾਰੇ ਅਤੇ ਕਰੀਅਰ ਗਾਈਡੈਂਸ ਸੰਬਧੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਪ੍ਰਿੰਸੀਪਲ ਸ਼੍ਰੀਮਤੀ ਸੰਗੀਤਾ, ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਝਬਾਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਵੱਖ ਵੱਖ ਮਾਹਿਰਾਂ ਵੱਲੋ ਦਿੱਤੀ ਗਈ ਜਾਣਕਾਰੀ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ।