ਬੰਦ ਕਰੋ

ਸਵੀਪ ਗੀਵਿਧੀਆਂ ਅਧੀਨ ਵਿਦਿਆਂਗ ਵੋਟਰਾਂ ਨੂੰ ਕੀਤਾ ਗਿਆ ਜਾਗਰੂਕ

ਪ੍ਰਕਾਸ਼ਨ ਦੀ ਮਿਤੀ : 16/12/2021

ਸਵੀਪ ਗੀਵਿਧੀਆਂ ਅਧੀਨ ਵਿਦਿਆਂਗ ਵੋਟਰਾਂ ਨੂੰ ਕੀਤਾ ਗਿਆ ਜਾਗਰੂਕ
ਤਰਨ ਤਾਰਨ, 14 ਦਸੰਬਰ :
ਵਿਧਾਨ ਸਭਾ ਹਲਕਾ-023 ਪੱਟੀ ਦੇ ਉਪ ਮੰਡਲ ਮੈਜਿਸਟ੍ਰੇਟ-ਕਮ-ਰਿਟਰਨਿੰਗ ਅਫਸਰ ਸ੍ਰੀਮਤੀ ਅਲਕਾ ਕਾਲੀਆ ਦੇ ਦਿਸ਼ਾ ਨਿਰਦੇਸ਼ ਹੇਠ ਸਵੀਪ ਦੇ ਨੋਡਲ ਅਫਸਰ ਸ੍ਰੀਮਤੀ ਬਲਜੀਤ ਕੌਰ ਸੀ. ਡੀ. ਪੀ. ਓ. ਪੱਟੀ ਅਤੇ ਸੈਕਟਰ ਅਫਸਰ ਸ੍ਰੀ ਗੁਰਮੀਤ ਸਿੰਘ ਦੁਆਰਾ ਪੱਟੀ ਦੇ ਸਰਕਾਰੀ ਐਲੀਮੈਂਟਰੀ ਸਕੂਲ (ਤਾਂਰਾਂ ਵਾਲਾ) ਵਿਖੇ ਵਿਦਿਆਂਗ ਵੋਟਰਾਂ ਨੂੰ ਵੋਟ ਪਾਉਣ ਦੇ ਅਧਿਕਾਰ ਪ੍ਰਤੀ ਜਾਗਰੂਕ ਕੀਤਾ ਗਿਆ ਤੇ ਇਸ ਤੋ ਜਾਣੂ ਕਰਵਾਇਆ ਗਿਆ ਕਿ ਉਹਨਾ ਨੂੰ ਵੋਟ ਪਾਉਣ ਸਮੇ ਕਿਸੇ ਵੀ ਤਰ੍ਹਾ ਦੀ ਮੁਸਿਕਲ ਪੇਸ਼ ਨਹੀ ਆਵੇਗੀ। ਇਸ ਸਮੇਂ ਸਕੂਲ ਦੇ ਸਟਾਫ ਮੈਬਰਾਂ ਤੋਂ ਇਲਾਵਾ ਆਂਗਨਵਾੜੀ ਵਰਕਰ ਅਤੇ ਸੀ.ਡੀ.ਪੀ.ਓ ਦਫਤਰ ਪੱਟੀ ਦੇ ਸੁਪਰਵਾਈਜਰ ਸ੍ਰੀਮਤੀ ਨਿਰਮਲ ਕੌਰ ਆਦਿ ਹਾਜ਼ਰ ਸਨ।