ਸਵੱਛ ਸਰਵੇਖਣ ਗ੍ਰਾਮੀਣ ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਤਰਨ ਤਾਰਨ ਦੀ ਪ੍ਰਧਾਨਗੀ ਹੇਠ ਹੋਈ ਵਿਸ਼ੇਸ਼ ਮੀਟਿੰਗ
ਸਵੱਛ ਸਰਵੇਖਣ ਗ੍ਰਾਮੀਣ ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਤਰਨ ਤਾਰਨ ਦੀ ਪ੍ਰਧਾਨਗੀ ਹੇਠ ਹੋਈ ਵਿਸ਼ੇਸ਼ ਮੀਟਿੰਗ
ਪਿੰਡਾਂ ਵਿੱਚ ਸਾਫ -ਸਫਾਈ ਸਵੱਛਤਾ ਸਬੰਧੀ ਲਾਈਨ ਵਿਭਾਗਾਂ ਨੂੰ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼
ਤਰਨ ਤਾਰਨ 17 ਜੂਨ :
ਸਵੱਛ ਸਰਵੇਖਣ ਗ੍ਰਾਮੀਣ 2025 ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਦੀ ਪ੍ਰਧਾਨਗੀ ਹੇਠ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਤਰਨ ਤਰਨ ਵਿਖੇ ਵਿਸ਼ੇਸ਼ ਮੀਟਿੰਗ ਹੋਈ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਵੱਲੋ ਸਵੱਛ ਸਰਵੇਖਣ ਗ੍ਰਾਮੀਣ 2025 ਜੋ ਕਿ 19 ਜੂਨ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ 19 ਜੁਲਾਈ, 2025 ਤੱਕ ਮੁਕੰਮਲ ਕੀਤਾ ਜਾਵੇਗਾ।
ਉਹਨਾਂ ਦੱਸਿਆ ਕਿ ਇੱਕ ਦੇਸ਼ ਵਿਆਪੀ ਪੇਂਡੂ ਸਵੱਛਤਾ ਸਰਵੇਖਣ ਜੋ ਕਿ ਸਾਰੇ ਰਾਜਾਂ, ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਭਾਰਤ ਭਰ ਦੇ ਜ਼ਿਲ੍ਹਿਆਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਅਤੇ ਦਰਜਾਬੰਦੀ ਕਰਨ ਲਈ ਹੈ। ਪਿੰਡਾਂ ਵਿੱਚ ਠੋਸ ਅਤੇ ਤਰਲ ਰਹਿੰਦ-ਖੂੰਹਦ ਪ੍ਰਬੰਧਨ ਵਰਗੇ ਮੁੱਖ ਸਵੱਛਤਾ ਮਾਪਦੰਡਾਂ ਤੇ ਹਰੇਕ ਪਿੰਡ ਵਿੱਚ, ਸਕੂਲ, ਆਂਗਣਵਾੜੀ ਕੇਂਦਰ, ਸਿਹਤ ਸਹੂਲਤਾਂ, ਪੰਚਾਇਤ ਘਰ, ਹੱਟ ਬਾਜ਼ਾਰ ਆਦਿ ਸਮੇਤ 5 ਜਨਤਕ ਸਥਾਨਾਂ ਦਾ ਸਵੱਛਤਾ ਸਥਿਤੀ ਲਈ ਮੁਲਾਂਕਣ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਗੋਬਰਧਨ ਪਲਾਂਟਾਂ, ਪਲਾਸਟਿਕ ਵੇਸਟ ਮੈਨੇਜਮੈਂਟ ਯੂਨਿਟਾਂ, ਐਫ.ਐਸ.ਟੀ.ਪੀ/ਐਸ.ਟੀ.ਪੀ ਦੀ ਕਾਰਜਸ਼ੀਲਤਾ ਦਾ ਵੀ ਮੁਲਾਂਕਣ ਕੀਤਾ ਜਾਵੇਗਾ।
ਜਿਲ੍ਹੇ ਅਨੁਸਾਰ ਰੈਂਕਿੰਗ ਲਈ ਸਕੋਰਿੰਗ ਮੁਲਾਂਕਣ ਕੁੱਲ ਅੰਕ 1000 ਨਿਰਧਾਰਿਤ ਕੀਤਾ ਗਿਆ ਹੈ, ਜਿਸ ਤਹਿਤ ਪ੍ਰੋਜੈਕਟਾਂ ਦੇ ਨਿਰੀਖਣ ਲਈ ਕੁੱਲ ਮੁਲਾਂਕਣ ਅੰਕ 120 ਹੋਣਗੇ, ਨਾਗਰਿਕ ਫੀਡਬੈਕ ਮੁਲਾਂਕਣ ਕੁੱਲ ਅੰਕ 100 ਹੋਣਗੇ, ਸੇਵਾ ਪੱਧਰ ਦੀ ਪ੍ਰਗਤੀ ਲਈ ਕੁੱਲ ਮੁਲਾਂਕਣ ਅੰਕ 240 ਹੋਣਗੇ ਅਤੇ ਘਰੇਲੂ ਪੱਧਰ ਅਤੇ ਪਿੰਡ ਪੱਧਰ ਦੇ ਸਿੱਧੇ ਨਿਰੀਖਣ ਲਈ ਕੁੱਲ ਮੁਲਾਂਕਣ ਅੰਕ 540 ਨਿਰਧਾਰਿਤ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਤਰਨ ਤਾਰਨ ਵੱਲੋਂ ਸਵੱਛ ਸਰਵੇਖਣ ਗ੍ਰਾਮੀਣ 2025 ਤਹਿਤ ਜਿਲ੍ਹਾ ਤਰਨ ਤਾਰਨ ਦੇ ਸਾਰੇ ਪਿੰਡਾਂ ਵਿੱਚ ਪ੍ਰੀ-ਗਤੀਵਿਧੀਆ ਨੂੰ ਤੁਰੰਤ ਸ਼ੁਰੂ ਕਰਵਾਉਣ ਸਬੰਧੀ ਹਦਾਇਤ ਕੀਤੀ ਗਈ ਅਤੇ ਪਿੰਡਾ ਵਿੱਚ ਘਰੇਲੂ ਪੱਧਰ ਅਤੇ ਪਿੰਡ ਪੱਧਰ ਤੇ ਸਾਫ ਸਫਾਈ ਗਤੀਵਿਧੀਆਂ ਕਰਕੇ ਸਵੱਛਤਾ ਨੂੰ ਕਾਇਮ ਕਰਨ ਲਈ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿਸ਼ਾ- ਨਿਰਦੇਸ਼ ਜਾਰੀ ਕੀਤੇ ਗਏ।
ਉਨ੍ਹਾਂ ਵੱਲੋਂ ਅਪੀਲ ਕੀਤੀ ਗਈ ਕਿ ਜਿਲ੍ਹਾ ਤਰਨ ਤਾਰਨ ਨੂੰ ਸਵੱਛ ਸਰਵੇਖਣ ਗ੍ਰਾਮੀਣ 2025 ਮੁਲਾਂਕਣ ਤਹਿਤ ਸਬੰਧਿਤ ਵਿਭਾਗਾਂ ਵੱਲੋਂ ਆਪਣਾ ਬਣਦਾ ਯੋਗਦਾਨ ਪਾਇਆ ਜਾਵੇ ਤਾਂ ਜੋ ਜਿਲ੍ਹੇ ਨੂੰ ਰਾਜ ਅਤੇ ਨੈਸ਼ਨਲ ਰੈਂਕਿੰਗ ਵਿੱਚ ਪਹਿਲੇ ਸਥਾਨ ‘ਤੇ ਲਿਆਂਦਾ ਜਾ ਸਕੇ।
ਇਸ ਮੌਕੇ ‘ਤੇ ਮੀਟਿੰਗ ਵਿੱਚ ਸ਼੍ਰੀ ਸੰਜੀਵ ਕੁਮਾਰ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਸ਼੍ਰੀ ਸਿਮਰਨਜੀਤ ਸਿੰਘ, ਜ਼ਿਲ੍ਹਾ ਸੈਨੀਟੇਸ਼ਨ ਅਫਸਰ, ਤਰਨ ਤਾਰਨ, ਅਭਿਨਵ ਗੋਇਲ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਸੁਰਿੰਦਰ ਕੁਮਾਰ ਡੀ. ਈ. ਓ ਐਲੀਮੈਂਟਰੀ , ਪਰਮਜੀਤ ਸਿੰਘ ਡੀ. ਈ. ਓ ਸੈਕੰਡਰੀ , ਦਵਿੰਦਰ ਕੁਮਾਰ ਆਰ. ਓ, ਹਰਜੀਤ ਸਿੰਘ, ਬਲਜਿੰਦਰ ਸਿੰਘ ਬੀ. ਡੀ. ਪੀ. ਓ, ਮੁਨੀਸ਼ ਗੁਪਤਾ ਡਿਪਟੀ ਡਾਇਰੈਕਟਰ ਐਨੀਮਲ ਹਸਬੈਂਡਰੀ, ਗਗਨਦੀਪ ਸਿੰਘ ਡੀ. ਐਸ. ਐਸ. ਓ, ਅਨਿਲ ਚੋਪੜਾ, ਹਰਵਿੰਦਰ ਸਿੰਘ ਈ. ਓ, ਮਨਿੰਦਰ ਸਿੰਘ ਕਾਰਜਕਾਰੀ ਇੰਜੀਨੀਅਰ, ਸੁਖਰਾਜ ਸਿੰਘ, ਧਰਵਿੰਦਰ ਸਿੰਘ, ਅਮਨਦੀਪ ਸਿੰਘ, ਹਰਪ੍ਰੀਤ ਸਿੰਘ ਉਪ ਮੰਡਲ ਇੰਜੀਨੀਅਰ, ਗੁਰਪ੍ਰੀਤ ਕੌਰ ਡੀ. ਪੀ. ਐਮ, ਸੁਰਿੰਦਰਜੀਤ ਸਿੰਘ, ਅਰੋਮਾ, ਪਰਮਜੀਤ ਸਿੰਘ, ਕੁਵੰਰਪ੍ਰੀਤ ਸਿੰਘ ਬੀ.ਪੀ.ਐਮ, ਦਲਜੀਤ ਸਿੰਘ ਡੀ. ਐਮ. ਐਮ, ਧਰਵਿੰਦਰ ਸਿੰਘ ਸੀ. ਸੀ, ਡਾ.ਰਣਦੀਪ ਸਿੰਘ ਸਿਵਲ ਸਰਜਨ, ਜਗੀਰ ਸਿੰਘ ਟੀ. ਸੀ, ਸਮੂਹ ਸੀ. ਡੀ. ਪੀ. ਓ , ਜਲ ਸਪਲਾਈ ਸੈਨੀਟੇਸ਼ਨ ਵਿਭਾਗ ਤੋਂ ਰਾਜੀਵ ਖੰਡਵਾਲ ਉਪ ਮੰਡਲ ਇੰਜੀਨੀਅਰ, ਸੰਜੀਵ ਰਾਏ, ਮਨੋਹਰ ਸਿੰਘ, ਹਰਜੀਤ ਸਿੰਘ, ਵਿਕਰਮ ਸਿੰਘ, ਹਰਪ੍ਰਤਾਪ ਸਿੰਘ, ਓਂਕਾਰ ਸਿੰਘ, ਰਵੀ ਕੁਮਾਰ, ਨੰਦਿਨੀ ਮਹਿਤਾ ਜੇ. ਈਜ਼ ਕਸ਼ਮੀਰ ਸਿੰਘ ਏ. ਈ, ਮੱਖਣ ਸਿੰਘ, ਜਸਵਿੰਦਰ ਸਿੰਘ ਡਾਟਾ ਐਂਟਰੀ ਓਰੇਟਰ, ਜਿਲ੍ਹਾ ਪੱਧਰੀ ਅਤੇ ਬਲਾਕ ਪੱਧਰੀ ਸਮਾਜਿਕ ਸਟਾਫ ਹਾਜ਼ਰ ਸੀ।