ਸਿਵਲ ਸਰਜਨ ਤਰਨ ਤਾਰਨ ਡਾ. ਦਿਲਬਾਗ ਸਿੰਘ ਦੀ ਅਗਵਾਈ ਵਿੱਚ ਹੋਈ ਚਾਈਲਡ ਡੈੱਥ ਰੀਵਿਊ ਸਬੰਧੀ ਮੀਟਿੰਗ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਸਿਵਲ ਸਰਜਨ ਤਰਨ ਤਾਰਨ ਡਾ. ਦਿਲਬਾਗ ਸਿੰਘ ਦੀ ਅਗਵਾਈ ਵਿੱਚ ਹੋਈ ਚਾਈਲਡ ਡੈੱਥ ਰੀਵਿਊ ਸਬੰਧੀ ਮੀਟਿੰਗ
ਤਰਨ ਤਾਰਨ, 18 ਜਨਵਰੀ :
0-5 ਸਾਲ ਦੇ ਬੱਚਿਆਂ ਦੀਆਂ ਮੌਤਾਂ ਦਾ ਰੀਵਿਊ ਕਰਨ ਲਈ ਸਿਵਲ ਸਰਜਨ ਡਾ. ਦਿਲਬਾਗ ਸਿੰਘ ਦੇ ਨਿਰਦੇਸ਼ਾ ਅਨੁਸਾਰ ਜਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰਪਾਲ ਕੌਰ ਦੀ ਅਗਵਾਈ ਹੇਠ ਚਾਇਲਡ ਡੈੱਥ ਰੀਵਿਊ ਸਬੰਧੀ ਮੀਟਿੰਗ ਅੱਜ ਸਿਵਲ ਸਰਜਨ ਦਫਤਰ ਤਰਨ ਤਾਰਨ ਵਿਖੇ ਕੀਤੀ ਗਈ, ਜਿਸ ਵਿੱਚ ਵੱਖ-ਵੱਖ ਬਲਾਕਾਂ ਤੋਂ ਐਲ. ਐਚ. ਵੀ. ਸਬੰਧਤ ਏ. ਐੱਨ. ਐੱਮ. ਅਤੇ ਅੰਤਰੀਵੀ ਕਮੇਟੀ ਨੇ ਸਿ਼ਕਰਤ ਕੀਤੀ ।
ਜਿਲ੍ਹੇ ਅੰਦਰ ਨਵੰਬਰ ਅਤੇ ਦਸਬੰਰ ਮਹੀਨੇ ਵਿੱਚ ਵੱਖ-ਵੱਖ ਕਾਰਨਾ ਕਰਕੇ 5 ਸਾਲ ਤੱਕ ਦੇ ਕੁੱਲ 24 ਬੱਚਿਆਂ ਦੀ ਡੱੈਥ ਰਿਪੋਰਟ ਕੀਤੀ ਗਈ ਸੀ, ਜਿੰਨਾ ਦੇ ਕਾਰਨਾਂ ‘ਤੇ ਮੀਟਿੰਗ ਦੋਰਾਨ ਵਿਚਾਰ-ਵਟਾਂਦਰਾ ਕੀਤਾ ਗਿਆ । ਰੀਵਿਊ ਮੀਟਿੰਗ ਦੌਰਾਨ ਡਾ. ਵਰਿੰਦਰਪਾਲ ਕੌਰ ਨੇ ਕਿਹਾ ਕਿ ਇਨ੍ਹਾਂ ਵਿੱਚ ਜਮਾਂਦਰੂ ਬਿਮਾਰੀਆਂ, ਘੱਟ ਭਾਰ ਵਾਲੇ ਬੱਚੇ ਅਤੇ ਹੋਰ ਕਾਰਨਾ ਕਰਕੇ ਇਹ ਮੋਤਾ ਹੋਈਆਂ ਹਨ । ਉਨਾਂ ਹਾਜ਼ਰ ਏ. ਐਨ. ਐਮਜ, ਐਲ. ਐਚ. ਵੀ. ਨੂੰ ਗਰਭਵਤੀ ਔਰਤਾਂ ਦੀ ਜਲਦੀ ਤੋਂ ਜਲਦ ਰਜਿਸਟ੍ਰੇਸ਼ਨ ਕਰਨ, ਨਿਯਮਤ ਸਿਹਤ ਜਾਂਚ ਵਿੱਚ ਬੀ. ਪੀ., ਭਾਰ ਅਤੇ ਖੂਨ ਦੀ ਜਾਂਚ ਕਰਨ ਹਾਈ ਰਿਸਕ ਡਿਲਵਰੀਆਂ ਨੰੁ ਯਕੀਨੀ ਬਣਾਉਣ ਲਈ ਹਦਾਇਤਾਂ ਕੀਤੀਆਂ ।
ਮੀਟਿੰਗ ਦੌਰਾਨ ਡਾ. ਵਰਿੰਦਰਪਾਲ ਕੌਰ ਨੇ ਦੱਸਿਆ ਕਿ ਰੀਵਿਊ ਦੌਰਾਨ ਵੇਖਣ ਵਿੱਚ ਆਇਆ ਹੈ ਕਿ ਜ਼ਿਆਦਾਤਾਰ ਮੌਤਾਂ ਸਮੇਂ ਤੋਂ ਪਹਿਲਾ ਪੈਦਾ ਹੋਏ ਬੱਚਿਆ ਅਤੇ ਬੱਚਿਆ ਦੇ ਐਸਪੀਡੇਟ ਹੋਣ ਕਾਰਨ ਹੋਈਆ ਹਨ । ਉਹਨਾਂ ਨੇ ਇਸ ਸਬੰਧੀ ਫੀਲਡ ਸਟਾਫ਼ ਨੂੰ ਹਦਾਇਤ ਕੀਤੀ ਕਿ ਨਵਜੰਮੇ ਬੱਚੇ ਨੂੰ ਇੱਕ ਘੰਟੇ ਦੇ ਅੰਦਰ ਮਾਂ ਦਾ ਦੁੱਧ ਪਿਲਾਇਆ ਜਾਵੇ । ਏ. ਐਨ. ਐਮਜ਼. ਤੇ ਆਸ਼ਾ ਵਰਕਰਾਂ ਵੱਲੋਂ ਮਾਵਾਂ ਨੂੰ ਬੱਚੇ ਨੰੁ ਸਹੀ ਤਰੀਕੇ ਨਾਲ ਦੁੱਧ ਚੰਘਾਉਣ ਲਈ ਸਿੱਖਿਅਤ ਕੀਤਾ ਜਾਵੇ । ਇਸ ਮੋਕੇ ਜਿਲ੍ਹਾ ਪ੍ਰੋਗਰਾਮ ਅਫਸਰ, ਬੱਚਿਆ ਦੇ ਮਾਹਿਰ ਡਾਕਟਰ ਡਾ. ਨੀਰਜ ਲਤਾ, ਐਲ. ਐਚ. ਵੀ. ਰਣਜੀਤ ਕੌਰ ਆਦਿ ਹਾਜਰ ਸਨ ।