ਬੰਦ ਕਰੋ

ਸਿਹਤ ਵਿਭਾਗ ਤਰਨਤਾਰਨ ਲੋਕਾਂ ਦੀ ਨਿਰੋਈ ਸਿਹਤ ਲਈ ਹਮੇਸ਼ਾਂ ਹੀ ਵਚਨਬੱਧ : ਸਿਵਲ ਸਰਜਨ ਡਾ ਭਾਰਤ ਭੂਸ਼ਣ

ਪ੍ਰਕਾਸ਼ਨ ਦੀ ਮਿਤੀ : 18/06/2024

ਸਿਹਤ ਵਿਭਾਗ ਤਰਨਤਾਰਨ ਲੋਕਾਂ ਦੀ ਨਿਰੋਈ ਸਿਹਤ ਲਈ ਹਮੇਸ਼ਾਂ ਹੀ ਵਚਨਬੱਧ : ਸਿਵਲ ਸਰਜਨ ਡਾ ਭਾਰਤ ਭੂਸ਼ਣ

ਤਰਨ ਤਾਰਨ 13 ਜੂਨ : ਸਿਹਤ ਵਿਭਾਗ ਤਰਨਤਾਰਨ ਲੋਕਾਂ ਦੀ ਨਿਰੋਈ ਸਿਹਤ ਲਈ ਹਮੇਸ਼ਾਂ ਹੀ ਵਚਨਬੱਧ ਹੈ। ਇਸੇ ਮੰਤਵ ਦੀ ਪੂਰਤੀ ਲਈ ਸਿਵਲ ਸਰਜਨ ਤਰਨਤਾਰਨ ਡਾ ਭਾਰਤ ਭੂਸ਼ਣ ਜੀ ਵਲੋ ਸਿਵਲ ਹਸਪਤਾਲ ਤਰਨਤਾਰਨ ਵਿਖੇ ਐਮਰਜੈਂਸੀ ਸੇਵਾਵਾਂ, ਓ.ਪੀ.ਡੀ. ਸੇਵਾਵਾਂ, ਦਵਾਈਆਂ, ਲੈਬ ਟੈਸਟ ਅਤੇ ਵਾਰਡਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਐਮਰਜੈਂਸੀ ਵਿਭਾਗ, ਇੰਡੋਰ ਵਾਰਡਾਂ ਵਿਚ ਮਰੀਜਾਂ ਕੋਲੋ ਵੀ ਪੁਛ-ਗਿਛ ਕੀਤੀ ਗਈ ਅਤੇ ਸੰਬਧਤ ਸਟਾਫ ਨੂੰ ਮੌਕੇ ਤੇ ਹੋਰ ਬਿਹਤਰ ਸੇਵਾਵਾਂ ਦੇਣ ਸੰਬਧੀ ਹਦਾਇਤਾਂ ਦਿੱਤੀਆਂ ਗਈਆ। ਇਸ ਉਪਰੰਤ ਉਹਨਾਂ ਵਲੋਂ ਸਮੂਹ ਪ੍ਰੋਗਰਾਮ ਅਫਸਰਾਂ ਅਤੇ ਸਿਵਲ ਹਸਪਤਾਲ ਦੇ ਸਮੂਹ ਮੈਡੀਕਲ ਅਫਸਰਾਂ ਨਾਲ ਮੀਟਿੰਗ ਕੀਤੀ ਅਤੇ ਸਮੂਹ ਸਟਾਫ ਨੂੰ ਸਮੇਂ ਦੇ ਪਾਬੰਦ ਰਹਿਣ, ਸਾਫ ਸਫਾਈ ਦਾ ਧਿਆਨ ਰੱਖਣ, ਮਰੀਜਾਂ ਨਾਲ ਚੰਗਾ ਵਿਵਹਾਰ ਕਰਨ ਅਤੇ ਸੇਵਾ ਭਾਵ ਨਾਲ ਕੰਮ ਕਰਨ ਲਈ ਕਿਹਾ। ਇਸ ਅਵਸਰ ਤੇ ਜਿਲਾ੍ਹ ਟੀਕਾਕਰਣ ਅਫਸਰ ਡਾ ਵਰਿੰਦਰ ਪਾਲ ਕੌਰ, ਸਹਾਇਕ ਸਿਵਲ ਸਰਜਨ ਡਾ ਦੇਵੀ ਬਾਲਾ, ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ ਆਸ਼ੀਸ਼ ਗੁਪਤਾ, ਡਿਪਟੀ ਮੈਡੀਕਲ ਕਮਿਸ਼ਨਰ ਡਾ ਸੰਦੀਪ ਸਿੰਘ ਕਾਲੜਾ, ਜਿਲਾ੍ਹ ਸਿਹਤ ਅਫਸਰ ਡਾ ਸੁਖਦੀਪ ਕੌਰ, ਸੀਨੀਅਰ ਮੈਡੀਕਲ ਅਫਸਰ ਡਾ ਰਮਨਦੀਪ ਸਿੰਘ ਪੱਡਾ, ਡਾ ਸਿਮਰਨ ਕੌਰ, ਡਾ ਅਮਨਦੀਪ ਸਿੰਘ, ਡਾ ਸੁਖਜਿੰਦਰ ਸਿੰਘ, ਜਿਲਾ੍ਹ ਐਮ.ਈ.ਆਈ.ਓ. ਅਮਰਦੀਪ ਸਿੰਘ ਸਮੇਤ ਸਮੂਹ ਮੈਡੀਕਲ ਅਫਸਰ ਹਾਜਰ ਸਨ।