ਬੰਦ ਕਰੋ

ਸਿਹਤ ਵਿਭਾਗ ਤਰਨਤਾਰਨ ਵਲੋਂ ਹਫਤਾਵਾਰੀ ਅਇਰਨ ਅਤੇ ਫੋਲਿਕ ਐਸਿਡ ਸਪਲੀਮੈਂਟੇਸ਼ਨ ਪੌ੍ਰਗਰਾਮ ਤਹਿਤ ਜਿਲਾ੍ਹ ਪੱਧਰੀ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।

ਪ੍ਰਕਾਸ਼ਨ ਦੀ ਮਿਤੀ : 18/01/2024
 ਸਿਹਤ ਵਿਭਾਗ ਤਰਨਤਾਰਨ ਵਲੋਂ ਹਫਤਾਵਾਰੀ ਅਇਰਨ ਅਤੇ ਫੋਲਿਕ ਐਸਿਡ ਸਪਲੀਮੈਂਟੇਸ਼ਨ ਪੌ੍ਰਗਰਾਮ ਤਹਿਤ ਜਿਲਾ੍ਹ ਪੱਧਰੀ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਤਰਨ ਤਾਰਨ 16 ਜਨਵਰੀ:     ਸਿਵਲ ਸਰਜਨ ਤਰਨਤਾਰਨ ਡਾ ਕਮਲਪਾਲ  ਦੀ ਅਗਵਾਈ ਹੇਠਾਂ ਹਫਤਾਵਾਰੀ ਅਇਰਨ ਅਤੇ ਫੋਲਿਕ ਐਸਿਡ ਸਪਲੀਮੈਂਟੇਸ਼ਨ ਪੌ੍ਰਗਰਾਮ ਤਹਿਤ ਜਿਲਾ੍ਹ ਪੱਧਰੀ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਇਸ ਅਵਸਰ ਤੇ ਉਹਨਾਂ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਪੂਰੇ ਜਿਲੇ੍ਹ ਭਰ ਵਿੱਚ ਸਕੂਲ ਹੈਲਥ ਪ੍ਰੋਗਰਾਮ ਤਹਿਤ ਸਕੂਲਾਂ ਵਿਚ ਜਾ ਕੇ ਖੂਨ ਦੀ ਕਮੀਂ ਵਾਲੇ ਬੱਚਿਆਂ ਦੀ ਭਾਲ ਕੀਤੀ ਜਾਵੇਗੀ ਅਤੇ ਉਹਨਾਂ ਬੱਚਿਆ ਨੂੰ ਉਮਰ ਦੇ ਹਿਸਾਬ ਨਾਲ ਅਇਰਨ ਫੋਲਿਕ ਐਸਿਡ ਦੀਆਂ ਗੋਲੀਆ ਦਿੱਤੀਆਂ ਜਾਣਗੀਆਂ।ਇਸ ਅਵਸਰ ਤੇ ਜਿਲਾ੍ਹ ਟੀਕਾਕਰਨ ਅਫਸਰ ਡਾ ਵਰਿੰਦਰਪਾਲ ਕੌਰ ਵਲੋਂ ਸਮੂਹ ਸਟਾਫ ਨੂੰ ਵਿਸਥਾਰ ਪੂਰਵਕ ਟ੍ਰੇਨਿੰਗ ਦਿੱਤੀ ਗਈ ਅਤੇ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਬੱਚਿਆਂ ਨੂੰ ਸੰਤੁਲਿਤ ਆਹਾਰ, ਹੈਂਡ ਵਾਸ਼ਿੰਗ ਅਤੇ ਸਿਹਤਮੰਦ ਆਦਤਾਂ ਸੰਬਧੀ ਵੀ ਜਾਗਰੂਕ ਕੀਤਾ ਜਾਵੇਗਾ। ਇਸ ਅਵਸਰ ਤੇ ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ ਆਸ਼ੀਸ਼ ਗੁਪਤਾ, ਐਸ.ਐਮ.ਓ. ਡਾ ਕੰਵਲਜੀਤ ਸਿੰਘ, ਡੀ.ਐਮ.ਸੀ. ਡਾ ਸੰਦੀਪ ਕਾਲੜਾ, ਜਿਲਾ੍ਹ ਐਪੀਡਿਮਲਿੋਜਿਟ ਡਾ ਸਿਮਰਨ ਕੌਰ, ਡਾ ਸੁਖਜਿੰਦਰ ਸਿੰਘ, ਡਾ ਅਮਨਦੀਪ ਸਿੰਘ, ਜਿਲਾ੍ਹ ਐਮ.ਈ.ਆਈ.ਓ. ਅਮਰਦੀਪ ਸਿੰਘ, ਕੋਆਰਡੀਨੇਟਰ ਰਜਨੀ ਸ਼ਰਮਾਂ, ਸਮੂਹ ਸੀਨੀਅਰ ਮੈਡੀਕਲ ਅਫਸਰ, ਨੋਡਲ ਅਫਸਰ, ਬੀ.ਈ.ਈ. ਅਤੇ ਸਟਾਫ ਹਾਜਰ ਸਨ।