ਬੰਦ ਕਰੋ

ਸਿਹਤ ਵਿਭਾਗ ਵਲੋਂ ਆਈ.ਡੀ.ਐਸ.ਪੀ. ਪ੍ਰੋਗਰਾਮ ਅਧੀਨ ਵੈਕਟਰ ਬੌਰਨ ਬਿਮਾਰੀਆਂ ਸਬੰਧੀ ਜਿਲ੍ਹਾ ਪੱਧਰੀ ਟਰੇਨਿੰਗ ਕਮ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।

ਪ੍ਰਕਾਸ਼ਨ ਦੀ ਮਿਤੀ : 27/10/2023

ਸਿਹਤ ਵਿਭਾਗ ਵਲੋਂ ਆਈ.ਡੀ.ਐਸ.ਪੀ. ਪ੍ਰੋਗਰਾਮ ਅਧੀਨ ਵੈਕਟਰ ਬੌਰਨ ਬਿਮਾਰੀਆਂ ਸਬੰਧੀ ਜਿਲ੍ਹਾ ਪੱਧਰੀ ਟਰੇਨਿੰਗ ਕਮ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।

ਤਰਨ ਤਾਰਨ 26 ਅਕਤੂਬਰ : ਸਿਹਤ ਵਿਭਾਗ ਤਰਨਤਾਰਨ ਹਮੇਸ਼ਾਂ ਹੀ ਲੋਕਾਂ ਦੀ ਨਿਰੋਈ ਸਿਹਤ ਲਈ ਤੱਤਪਰ ਹੈ। ਇਸੇ ਹੀ ਉਦੇਸ਼ ਦੀ ਪੂਰਤੀ ਲਈ ਅੱਜ ਆਈ.ਡੀ.ਐਸ.ਪੀ ਪੋ੍ਰਗਰਾਮ ਅਧੀਨ ਬਦਲਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆ ਹੋਈਆ ਵੈਕਟਰ ਬੋਰਨ ਡਜੀਜ, ਡੇਂਗੂ ਅਤੇ ਚਿਕਨਗੁਨੀਆਂ ਵਰਗੀਆ ਬਿਮਾਰੀਆਂ ਸਬੰਧੀ ਟਰੇਨਿੰਗ ਕਮ ਵਰਕਸ਼ਾਪ ਦਾ ਆਯੌਜਨ ਦਫਤਰ ਸਿਵਲ ਸਰਜਨ ਅਨੈਕਸੀ ਹਾਲ ਵਿਖੇ ਕੀਤਾ ਗਿਆ। ਇਸ ਅਵਸਰ ਤੇ ਸਬੰਧਨ ਕਰਦਿਆ ਸਿਵਲ ਸਰਜਨ ਤਰਨਤਾਰਨ ਡਾ. ਗੁਰਪ੍ਰੀਤ ਸਿੰਘ ਰਾਏ ਜੀ ਨੇ ਜਾਣਕਾਰੀ ਦਿੰਦੀਆ ਕਿਹਾ ਕਿ ਡੇਗੂ, ਚਿਕਨਗੁਨੀਆਂ ਅਤੇ ਵੈਕਟਰ ਬੋਰਨ ਡਜੀਜ ਸਬੰਧੀ ਲੋਕਾ ਨੂੰ ਸੁੱਰਖਿਅਤ ਕਰਨ ਦੇ ਉਦੇਸ਼ ਨਾਲ ਜਿਲਾ੍ਹ ਪੱਧਰ ਤੇ ਸਾਰੇ ਬਲਾਕ ਨੋਡਲ ਅਫਸਰ ਅਤੇ ਮੈਡੀਕਲ ਅਫਸਰਾਂ ਦੀ ਟਰੇਨਿੰਗ ਕੀਤੀ ਜਾ ਰਹੀ ਹੈ ਅਤੇ ਇਹ ਅਧਿਕਾਰੀ ਆਪਣੇ ਅਧੀਨ ਆਉਂਦੇ ਸਮੂਹ ਪੈਰਾ ਮੈਡੀਕਲ ਸਟਾਫ ਅਤੇ ਆਸ਼ਾ ਵਰਕਰਾਂ ਨੂੰ ਟਰੇਨਿੰਗ ਦੇਣਗੇ। ਉਨਾ ਨੇ ਹੋਰ ਜਾਣਕਾਰੀ ਦਿੰਦੇ ਕਿਹਾ ਕਿ ਡੈਂਗੂ, ਚਿਕਨਗੁਨੀਆਂ ਇੱਕ ਵਾਇਰਲ ਬੁਖਾਰ ਹੈ ਜੋ ਕਿ ਏਡੀਜ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਪੈਦਾ ਹੰਦਾ ਹੈ। ਜਿਸ ਦੇ ਲੱਛਣ ਤੇਜ ਸਿਰ ਦਰਦ, ਤੇਜ ਬੁਖਾਰ, ਮਾਸ ਪੇਸ਼ੀਆ ਅਤੇ ਜੋੜਾ ਦਾ ਦਰਦ, ਅੱਖਾ ਦੇ ਪਿਛਲੇ ਹਿੱਸੇ ਦਰਦ, ਉਲਟੀਆਂ, ਨੱਕ-ਮੂੰਹ ਅਤੇ ਮਸੂੜਿਆ ਵਿੱਚੋ ਖੂਨ ਵਗਣਾ ਆਦਿ ਹੈ। ਚਿਕਨਗੁਨੀਆਂ ਵਿਚ ਮਾਸਪੇਸ਼ੀਆਂ ਅਤੇ ਜੋੜਾਂ ਵਿਚ ਦਰਦ ਦੇ ਨਾਲ ਤੇਜ ਬੁਖਾਰ ਅਤੇ ਸ਼ਰੀਰ ਤੇ ਰੈਸ਼ ਜਾਂ ਖਾਰਿਸ਼ ਦਾ ਹੋਣਾਂ ਆਮ ਲੱਛਣ ਹੈ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਡੈਂਗੂ ਜਾਂ ਚਿਕਨਗੁਨੀਆਂ ਬੁਖਾਰ ਦੇ ਸ਼ੱਕ ਹੋਣ, ਦੀ ਸੂਰਤ ਵਿੱਚ ਤੂਰੰਤ ਸਰਕਾਰੀ ਹਸਪਤਾਲ ਤੋ ਹੀ ਮੁਫਤ ਚੈਕਅੱਪ ਅਤੇ ਇਲਾਜ ਕਰਵਾਉਣ। ਇਹਨਾਂ ਬਿਮਾਰੀਆਂ ਦੇ ਟੈਸਟ, ਇਲਾਜ ਅਤੇ ਦਵਾਈਆਂ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਉਪਲਬੱਧ ਹਨ। ਇਸ ਟਰੇਨਿੰਗ ਦੌਰਾਣ ਜਿਲਾ੍ਹ ਐਪੀਡਿਮਾਲੋਜਿਸਟ ਡਾ ਸਿਮਰਨ ਨੇ ਕਿਹਾ ਡਂੇਗੂ ਤੋ ਬੱਚਣ ਲਈ ਸਭ ਤੋ ਜਿਆਦਾ ਜਰੂ੍ਰਰੀ ਹੈ ਕਿ ਮੱਛਰ ਦੀ ਪੈਦਾਵਾਰ ਨੂੰ ਹੀ ਰੋਕਿਆ ਜਾਵੇ, ਕਿਉਕਿ ਇਲਾਜ ਨਾਲੋ ਪਰਹੇਜ ਜਿਆਦਾ ਜਰੂਰੀ ਹੈ। ਡੇਂਗੂ ਅਤੇ ਚਿਕਨਗੁਨੀਆਂ ਦਾ ਮੱਛਰ ਸਾਫ ਪਾਣੀ ਵਿਚ ਅੰਡੇ ਦਿੰਦਾ ਹੈ, ਇਸ ਲਈ ਘਰਾਂ ਵਿਚ ਪਏ ਨਕਾਰਾ ਸਮਾਨ ਨੂੰ ਛੱਤ ਤੇ ਸੁੱਟਣ ਦੀ ਬਜਾਏ ਨਸ਼ਟ ਕੀਤਾ ਜਾਵੇ, ਕੂਲਰਾਂ, ਫਰਿਜਾਂ ਅਤੇ ਗਮਲਿਆਂ ਦੀਆਂ ਟਰੇਆਂ ਨੂੰ ਹਫਤੇ ਵਿਚ ਘੱਟੋ-ਘੱਟ ਵਾਰੀ ਜਰੂਰ ਸਾਫ ਕੀਤਾ ਜਾਵੇ, ਦਿਨ ਵੇਲੇ ਪੂਰੀ ਬਾਹਵਾਂ ਤੇ ਕੱਪੜੇ ਪਹਿਨੇ ਜਾਣ ਅਤੇ ਮੱਛਰ ਭਜਾਉਣ ਵਾਲੀਆ ਕਰੀਮਾ ਆਦਿ ਦਾ ਇਸਤੇਮਾਲ ਕੀਤਾ ਜਾਵੇ। ਇਸ ਟਰੇਨਿੰਗ ਵਿਚ ਸਟੇਟ ਪੱਧਰ ਤੋਂ ਟਰੇਨਿੰਗ ਪ੍ਰਾਪਤ ਕਰਕੇ ਆਏ ਡਾ ਗੁਰਮਿੰਦਰ ਕੌਰ ਅਤੇ ਡਾ ਨਵਪ੍ਰੀਤ ਕੌਰ ਵਲੋਂ ਬੜੇ ਹੀ ਵਿਸਥਾਰ ਨਾਲ ਟਰੇਨਿੰਗ ਦਿੱਤੀ ਗਈ। ਇਸ ਮੌਕੇ ਤੇ ਜਿਲਾ੍ਹ ਟੀਕਾਕਰਣ ਅਫਸਰ ਡਾ ਵਰਿੰਦਰਪਾਲ ਕੌਰ, ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ ਆਸ਼ੀਸ਼ ਗੁਪਤਾ, ਸੀਨੀਅਰ ਮੈਡੀਕਲ ਅਫਸਰ ਡਾ ਕੰਵਲੀਜਤ ਸਿੰਘ, ਡਾ ਅਜੀਤ ਸਿੰਘ, ਡਾ ਅਮਨਦੀਪ ਧੰਜੂ, ਐਪੀਡਿਮਾਲੋਜਿਸਟ ਡਾ ਅਮਨਦੀਪ ਸਿੰਘ, ਮਾਸ ਮੀਡੀਆ ਅਫਸਰ ਸੁਖਦੇਵ ਸਿੰਘ ਰੰਧਾਵਾ, ਜਿਲਾ੍ਹ ਐਮ.ਈ.ਆਈ.ਓ. ਅਮਰਦੀਪ ਸਿੰਘ, ਸਮੂਹ ਨੋਡਲ ਅਫਸਰ ਅਤੇ ਮੈਡੀਕਲ ਅਫਸਰ ਹਾਜਰ ਸਨ।