ਬੰਦ ਕਰੋ

ਸੀਈਪੀ ਟ੍ਰੇਨਿੰਗ ਦੇ ਦੌਰੇ ਦੌਰਾਨ ਜ਼ਿ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਅਧਿਆਪਕਾਂ ਨਾਲ ਸਾਂਝੇ ਕੀਤੇ ਗਏ ਅਹਿਮ ਨੁਕਤੇ

ਪ੍ਰਕਾਸ਼ਨ ਦੀ ਮਿਤੀ : 26/09/2024

ਸੀਈਪੀ ਟ੍ਰੇਨਿੰਗ ਦੇ ਦੌਰੇ ਦੌਰਾਨ ਜ਼ਿ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਅਧਿਆਪਕਾਂ ਨਾਲ ਸਾਂਝੇ ਕੀਤੇ ਗਏ ਅਹਿਮ ਨੁਕਤੇ

ਤਰਨ ਤਾਰਨ, 25 ਸਤੰਬਰ :
ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਰਾਜ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਯੋਗਤਾਵਾਂ, ਸਮਰੱਥਾਵਾਂ ਵਿੱਚ ਵਿਕਾਸ ਸਬੰਧੀ ਸੀਈਪੀ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਜਿਸ ਤਹਿਤ ਵਿਦਿਆਰਥੀਆਂ ਨੂੰ ਕੰਟੈਂਟ ਬੇਸਡ ਲਰਨਿੰਗ ਤੋਂ ਕੰਪੀਟੈਂਸੀ ਬੇਸਡ ਲਰਨਿੰਗ ਤੱਕ ਲੈ ਕੇ ਜਾਣ ਦਾ ਏਜੰਡਾ ਹੈ।
ਇਸ ਦੇ ਸਬੰਧ ਵਿੱਚ ਕੰਪੀਟੈਨਸੀ ਐਨਹੈਂਸਮੈਂਟ ਪਲਾਨ ਨੂੰ ਲੈਕੇ ਇੱਕ ਦਿਨ ਦੀ ਜ਼ਿਲ੍ਹਾ ਪੱਧਰੀ ਟ੍ਰੇਨਿੰਗ ਕਮ ਵਰਕਸ਼ਾਪ ਦਾ ਬਲਾਕ ਰਿਸੋਰਸ ਸੈਂਟਰ ਤਰਨਤਾਰਨ ਪਰਾਪਰ, ਮੱਲੀਆਂ ਵਿਖੇ ਆਯੋਜਨ ਕੀਤਾ ਗਿਆ, ਜਿਸ ਵਿੱਚ ਸਮੂਹ ਬਲਾਕ ਸਿੱਖਿਆ ਅਫ਼ਸਰ ਸਾਹਿਬਾਨ ਤੋਂ ਇਲਾਵਾ ਜ਼ਿਲ੍ਹੇ ਦੇ ਸਮੂਹ ਸੀਐਚਟੀਜ਼ ਨੇ ਹਿੱਸਾ ਲਿਆ।
ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ) ਤਰਨਤਾਰਨ ਰਾਜੇਸ਼ ਕੁਮਾਰ ਸ਼ਰਮਾ ਵੱਲੋਂ ਇਸ ਟ੍ਰੇਨਿੰਗ ਦੌਰਾਨ ਵਿਜਟ ਕਰਦੇ ਹੋਏ ਸਮੂਹ ਬੀਪੀਈਓ ਸਾਹਿਬਾਨ ਅਤੇ ਸੀਐਚਟੀਜ਼ ਸਾਹਿਬਾਨ ਨੂੰ ਕੰਪੀਟੈਂਸੀ ਐਨਹੈਂਸਮੈਂਟ ਪਲਾਨ ਤਹਿਤ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਹੋਰ ਵਧੀਆ ਕਾਰਗੁਜ਼ਾਰੀ ਕਰਨ ਲਈ ਮੋਟੀਵੇਟ ਕਰਨ ਲਈ ਕਿਹਾ।
ਉਹਨਾਂ ਸਿੱਖਿਆ ਵਿਭਾਗ ਵੱਲੋਂ ਚਲਾਏ ਜਾ ਰਹੇ ਸੀਈਪੀ ਪ੍ਰੋਜੈਕਟ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਪਲਾਨ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਕਾਰਗਰ ਅਤੇ ਵਿਦਿਆਰਥੀਆਂ ਨੂੰ ਸਮਝ ਆਧਾਰਿਤ ਪ੍ਰਸ਼ਨਾਂ ਦੁਆਰਾ ਭਵਿੱਖ ਵਿਚ ਆਉਣ ਵਾਲੀਆਂ ਪ੍ਰੀਖਿਆਵਾਂ ਨੂੰ ਸੌਖਾਲਾ ਸਮਝਣ ਵਿੱਚ ਮੱਦਦਗਾਰ ਸਾਬਿਤ ਹੋਵੇਗਾ।
ਮੀਟਿੰਗ ਦੌਰਾਨ ਡੀਆਰਸੀ ਪ੍ਰਾਇਮਰੀ ਅਨੂਪ ਸਿੰਘ ਮੈਣੀ ਨੇ ਦੱਸਿਆ ਕਿ ਹੁਣ ਤੱਕ ਹੋਏ ਅੱਠ ਪ੍ਰੈਕਟਿਸ ਸੀਟਾਂ ਅਤੇ ਤਿੰਨ ਪ੍ਰੈਕਟਿਸ ਟੈਸਟ ਕਰਵਾਏ ਜਾ ਚੁੱਕੇ ਹਨ।ਇਸ ਮੌਕੇ ਉਨ੍ਹਾਂ ਵੱਲੋਂ ਵਿਸੇਸ ਕੰਪੀਟੈਂਸੀਜ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਵਿਭਾਗ ਵੱਲੋਂ ਆਈਆਂ ਨਵੀਆਂ ਹਦਾਇਤਾਂ ਤੋਂ ਸਾਰਿਆਂ ਨੂੰ ਜਾਣੂੰ ਕਰਵਾਇਆ ਗਿਆ।
ਡੀਈਓ ਐਲੀਮੈਂਟਰੀ ਤਰਨਤਾਰਨ ਰਾਜੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਸੀਈਪੀ ਵਰਕਸੀ਼ਟਾ ਦੀ ਹਰ ਬੱਚੇ ਤੱਕ ਪਹੁੰਚ ਕਰਵਾਈ ਜਾਣੀ ਜ਼ਰੂਰੀ ਕੀਤਾ ਜਾਵੇ ਅਤੇ ਸੀਈਪੀ ਪਰੈਕਟਿਸ ਵਰਕਸੀ਼ਟਾ ਨੂੰ ਵਿਦਿਆਰਥੀਆਂ ਨੂੰ ਹੱਲ ਕਰਨ ਲਈ ਸਮੇਂ ਸਮੇਂ ਤੇ ਦਿੱਤਾ ਜਾਵੇ। ਇਸ ਨਾਲ ਜਿੱਥੇ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ ਨੂੰ ਬਲ ਮਿਲੇਗਾ ਉਥੇ ਸੀਈਪੀ ਟੈਸਟ ਵਰਕਸੀ਼ਟਾ ਦੌਰਾਨ ਵੀ ਉਹਨਾਂ ਨੂੰ ਆਸਾਨੀ ਹੋਵੇਗੀ।ਇਸ ਦੌਰਾਨ ਉਨ੍ਹਾਂ ਕਮਜ਼ੋਰ ਵਿਦਿਆਰਥੀਆਂ ਤੇ ਵਿਸ਼ੇਸ਼ ਧਿਆਨ ਦੇਣ ਲਈ ਕਿਹਾ।
ਇਸ ਤੋਂ ਪਹਿਲਾਂ ਜ਼ਿਲੇ ਦੇ ਸਮੂਹ ਬਲਾਕ ਰਿਸੋਰਸ ਕੋਆਰਡੀਨੇਟਰਜ਼ ਦੀ ਮੀਟਿੰਗ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਅਚਨਚੇਤ ਦੌਰਾ ਕੀਤਾ ਗਿਆ ਅਤੇ ਬੀਆਰਸੀਜ਼ ਅਤੇ ਡੀਆਰਸੀ ਨੂੰ ਸੀਈਪੀ ਦੌਰਾਨ ਜ਼ਿਲ੍ਹੇ ਦੀ ਬੇਹਤਰੀਨ ਕਾਰਗੁਜ਼ਾਰੀ ਲਈ ਪ੍ਰੇਰਿਤ ਕੀਤਾ ਉਹਨਾਂ ਕਿਹਾ ਕਿ ਸਕੂਲ ਵਿਜ਼ਟ ਦੌਰਾਨ ਅਧਿਆਪਕਾਂ ਨੂੰ ਸੀਈਪੀ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਦਿੱਤੀ ਜਾਵੇ ਅਤੇ ਉਹਨਾਂ ਦੀ ਸੀਈਪੀ ਪ੍ਰੋਜੈਕਟ ਸਬੰਧੀ ਜ਼ਰੂਰੀ ਸਹਿਯੋਗ ਦਿੱਤਾ ਜਾਵੇ।