ਸੀ.ਐਚ.ਸੀ. ਕੈਰੋ ਵਿਖੇ ਮਿਸ਼ਨ ਇੰਦਰਧੁਨਸ਼ 5.0 ਦਾ ਦੂਸਰੇ ਰਾਊਡ ਦਾ ਉਦਘਾਟਨ
ਤਰਨ ਤਾਰਨ 9 ਅਕਤੂਬਰ :
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਚੰਡੀਗੜ੍ਹ ਅਤੇ ਹੈਲਥ ਸੈਕਟਰੀ ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਵਲ ਸਰਜਨ ਡਾ. ਗਰਪ੍ਰੀਤ ਸਿੰਘ ਦੀ ਯੋਗ ਅਗਵਾਈ ਵਿੱਚ ਜਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰਪਾਲ ਕੌਰ ਵੱਲੋ ਮਿਸ਼ਨ ਇੰਦਰਧੁਨਸ਼ 5.0 ਦਾ ਦੂਸਰੇ ਰਾਊਡ ਦਾ ਉਦਘਾਟਨ ਸੀ.ਐਚ.ਸੀ. ਕੈਰੋ ਸਬ ਸੈਟਰ ਤੇ ਸੀਨੀਅਰ ਮੈਡੀਕਲ ਅਫਸਰ ਡਾ. ਸੰਜੀਵ ਕੋਹਲੀ ਨਾਲ ਮਿਲ ਕੇ ਕੀਤਾ ਗਿਆ । ਉਹਨਾ ਦੇ ਨਾਲ ਡਾ. ਅਮਨਦੀਪ ਸਿੰਘ ਮੈਡੀਕਲ ਅਫਸਰ (ਏ.ਈ.ਐਫ.ਆਈ.) ਵੀ ਸਨ ।ਜਿਲ੍ਹਾਂ ਟੀਕਾਕਰਨ ਅਫਸਰ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਭਾਰਤ ਸਰਕਾਰ ਦੀਆ ਹਦਾਇਤਾ ਤੇ ਜਿਲ੍ਹੇ ਵਿੱਚ ਮਿਸ਼ਨ ਇੰਦਰਧੁਨਸ਼ ਦੂਸਰਾ ਰਾਂਊਡ 9 ਅਕਤੂਬਰ ਤੋ 14 ਅਕਤੂਬਰ ਤੱਕ ਚਲਾਇਆ ਜਾਵੇਗਾ ਅਤੇ ਤੀਸਰਾ ਰਾਊਡ ਨਵੰਬਰ ਮਹੀਨੇ ਵਿੱਚ ਹੋਵੇਗਾ । ਇਸ ਮਿਸ਼ਨ ਦਾ ਮੁੱਖ ਮੰਤਵ ਟੀਕਾਕਰਨ ਤੋ ਵਾਝੇ ਰਹਿ ਗਏ ਬੱਚੇ ਅਤੇ ਗਰਭਵਤੀ ਔਰਤਾ ਦਾ ਸੰਪੂਰਨ ਟੀਕਾਕਰਨ ਯਕੀਨੀ ਬਣਾ ਕੇ ਬਾਲ ਅਤੇ ਮਾਤਰੀ ਮੋਤ ਦਰ ਨੂੰ ਘਟਾਉਣਾ ਹੈ । ਮਿਸ਼ਨ ਇੰਦਰਧੁਨਸ਼ ਦੇ ਤਹਿਤ ਜਿਹੜੇ ਹਾਈ ਰਿਕਸ ਏਰੀਏ , ਦੂਰ ਦਰਾਡੇ ਵਾਲੇ ਪਿੰਡ ਜ਼ੋ ਰੂਟੀਨ ਟੀਕਾਕਰਨ ਦੋਰਾਨ ਟੀਕਾ ਲਗਵਾਉਣ ਤੋ ਰਹਿ ਗਏ ਹਨ ਉਹਨਾ ਤੱਕ ਪਹੁੰਚ ਸੰਭਵ ਬਣਾਉਣੀ ਹੈ ਅਤੇ ਟੀਕਾਕਰਨ ਪੂਰਾ ਕੀਤਾ ਜਾਣਾ ਹੈ । ਇਸ ਮੁਹਿੰਮ ਦੋਰਾਨ 0 ਤੋ 5 ਸਾਲ ਦੇ ਬੱਚਿਆਂ ਦੇ ਵਿੱਚ ਮੀਜਲ ਅਤੇ ਰੂਬੇਲਾ ਦੀਆ ਰਹਿ ਗਈਆਂ ਡੋਜਾ ਨੂੰ ਪੂਰਾ ਕੀਤਾ ਜਾਣਾ ਹੈ ਅਤੇ ਮੀਜਲ ਨੂੰ ਖਤਮ ਕਰਨ ਵਾਸਤੇ ਹਰ ਪਿੰਡ, , ਹਰ ਬਲਾਕ ਪੱਧਰ ਤੇ ਟੀਚਾ ਪੂਰਾ ਕੀਤਾ ਜਾਣਾ ਹੈ ਅਤੇ ਅਕਤੂਬਰ ਦੇ ਰਾਂਊਡ ਵਿੱਚ ਬੱਚਿਆ ਦਾ ਕੁੱਲ ਟੀਚਾ 1681 ਹੈ । ਇਸ ਮੋਕੇ ਸ੍ਰੀ ਸੁਖਦੇਵ ਸਿੰਘ ਮਾਸ ਮੀਡੀਆ ਅਫਸਰ ਤਰਨ ਤਾਰਨ, ਬੀ.ਈ.ਈ. ਰਵੀ ਅਤੇ ਸ੍ਰੀਮਤੀ ਰਣਜੀਤ ਕੌਰ ਐਲ.ਐਚ.ਵੀ. ਅਤੇ ਸਮੂਹ ਸਟਾਫ ਆਦਿ ਹਾਜਰ ਸੀ ।