ਸੈਂਟਰਲ ਬਿਉਰੋ ਆਫ ਕਮਨੀਕੇਸ਼ਨ, ਜਲੰਧਰ, ਮਨਿਸਟਰੀ ਆਫ ਇੰਨਫਰਮੇਸ਼ਨ ਅਤੇ ਬਰਾਂਡਕਾਸਟਿੰਡ ਵੱਲੋਂ ਇਕ ਦਿਨਾ “ ਇੰਟੀਗ੍ਰੇਟਿਡ ਕਮਿਊਨੀਕੇਸ਼ਨ ਐਂਡ ਆਊਟਰੀਚ ਪ੍ਰੋਗਰਾਮ ਵਿੱਦ ਐਨ ਐਗਸੀਬੀਸ਼ਨ ਕੰਪੋਨੈਂਟ ਆਨ ਅਗਨੀਵੀਰ ਸਕੀਮ” ਦਾ ਆਯੋਜਨ
ਦਫਤਰ ਜ਼ਿਲ੍ਤਾਹਾ ਲੋਕ ਸੰਪਰਕ ਅਫਸਰ,ਤਰਨ ਤਾਰਨ।
ਤਰਨਤਾਰਨ 7 ਮਾਰਚ : ਸੈਂਟਰਲ ਬਿਉਰੋ ਆਫ ਕਮਨੀਕੇਸ਼ਨ, ਜਲੰਧਰ, ਮਨਿਸਟਰੀ ਆਫ ਇੰਨਫਰਮੇਸ਼ਨ ਅਤੇ ਬਰਾਂਡਕਾਸਟਿੰਡ ਵੱਲੋਂ ਇਕ ਦਿਨਾ “ ਇੰਟੀਗ੍ਰੇਟਿਡ ਕਮਿਊਨੀਕੇਸ਼ਨ ਐਂਡ ਆਊਟਰੀਚ ਪ੍ਰੋਗਰਾਮ ਵਿੱਦ ਐਨ ਐਗਸੀਬੀਸ਼ਨ ਕੰਪੋਨੈਂਟ ਆਨ ਅਗਨੀਵੀਰ ਸਕੀਮ” ਦਾ ਆਯੋਜਨ ਜੋਨਲ ਰਿਕਉਰਟਿੰਗ ਦਫਤਰ, ਜਲੰਧਰ ਦੇ ਸਹਿਯੋਗ ਨਾਲ ਮਿਤੀ 10 ਮਾਰਚ ਨੂੰ ਸਵੇਰੇ 9 ਤੋਂ 5 ਵਜੇ ਤੱਕ ਸੀ-ਪਾਈਟ ਸੈਂਟਰ (ਆਈ.ਟੀ.ਆਈ ਪੱਟੀ) ਵਿੱਖੇ ਕੀਤਾ ਜਾ ਰਿਹਾ ਹੈ। ਜਿਸ ਦਾ ਮੁੱਖ ਮੰਤਵ ਵਿਦਿਆਰਥੀਆਂ ਵਿੱਚ ਅਗਨੀਵੀਰ ਸਕੀਮ ਸੰਬਧੀ ਜਾਗਰੂਕਤਾ ਪੈਦਾ ਕਰਨਾ ਹੈ। ਇਹ ਜਾਣਕਾਰੀ ਸ਼੍ਰੀ ਰਿਸ਼ੀ ਪਾਲ ਸਿੰਘ, ਆਈ.ਏ.ਐਸ. ਡਿਪਟੀ ਕਮਿਸ਼ਨਰ, ਕਮ-ਚੈਅਰਮੇਨ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਤਰਨ ਤਾਰਨ ਜੀ ਵਲੋਂ ਸਾਂਝੀ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਰੋਜ਼ਗਾਰ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਤਰਨ ਤਾਰਨ, ਵੱਲੋਂ ਜਿਲ੍ਹੇ ਦੇ ਨੌਜਵਾਨਾਂ ਨੂੰ ਕਰੀਅਰ ਸਬੰਧੀ ਜਾਗਰੂਕਤਾ ਅਤੇ ਜਾਣਕਾਰੀ ਦੇਣ ਲਈ ਸਮੇ ਸਮੇ ਸਿਰ ਕਈ ਉਪਰਾਲੇ ਕੀਤੇ ਜਾਦੇਂ ਹਨ ਜਿਵੇਂ ਕਿ ਕਰੀਅਰ ਅਤੇ ਗਰੁੱਪ ਕਾਂਉਸਲਿਗ, ਕਰੀਅਰ ਟਾਕਸ ਆਦਿ ਇਸੇ ਦੀ ਲਗਾਤਾਰਤਾ ਵਿਚ ਆਰਮੀ ਵਿੱਚ ਅਗਨੀਵੀਰ (ਭਾਰਤੀ ਥਲ ਸੈਨਾ) ਦੀ ਭਰਤੀ ਸਬੰਧੀ ਇਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਮਿਤੀ 10 ਮਾਰਚ ਨੂੰ ਸਵੇਰੇ 9 ਤੋਂ 5 ਵਜੇ ਤੱਕ ਸੀ-ਪਾਈਟ ਸੈਂਟਰ (ਆਈ.ਟੀ.ਆਈ ਪੱਟੀ) ਵਿੱਖੇ ਕਰਵਾਇਆ ਜਾ ਰਿਹਾ ਹੈ। ਇਸ ਅਵੈਅਰਨੇਸ ਪ੍ਰੋਗਰਾਮ ਦੇ ਮੁੱਖ ਬੁਲਾਰੇ ਭਾਰਤੀ ਥਲ ਸੈਨਾ ਆਰਮੀ ਰਿਕਰੂਟਮੈਂਟ ਆਫਿਸ ਜਲੰਧਰ ਕੈਂਟ ਤੋਂ ਸ਼੍ਰੀ ਰਾਜੇਸ਼ ਬਾਲੀ, ਫੀਲਡ ਪਬਲੀਸਿਟੀ ਅਫਸਰ, ਜਲੰਧਰ, ਮਨਿਸਟਰੀ ਆਫ ਇਨਫਰਮੇਸ਼ਨ ਐਂਡ ਬਰਾਂਡਕਾਸਟਿੰਗ ਵਲੋ ਵਿਸ਼ੇਸ਼ ਤੌਰ ਤੇ ਭਾਗ ਲਿਆ ਜਾਵੇਗਾ ਅਤੇ ਆਰਮੀ ਵਿੱਚ ਅਗਨੀਵੀਰ ਦੀ ਭਰਤੀ ਸਬੰਧੀ ਵਿਦਆਰਥੀਆਂ ਨੂੰ ਮੁਕੰਮਲ ਜਾਣਕਾਰੀ ਦਿੱਤੀ ਜਾਵੇਗੀ। ਜਿਸ ਨਾਲ ਪ੍ਰਾਰਥੀਆਂ ਦੇ ਕੈਰੀਅਰ ਨੂੰ ਸਹੀ ਦਿਸ਼ਾ ਮਿਲ ਸਕੇ। ਇਸ ਸੰਬਧੀ ਉਨ੍ਹਾਂ ਨੇ ਕਿਹਾ ਕਿ ਪ੍ਰੋਗਰਾਮ ਦਾ ਬ੍ਰਾਂਡਕਾਸਟ ਸਮੂਹ ਕਾਲਜਾਂ / ਸਕੂਲਾਂ ਵਿੱਚ ਆਨਲਾਈਨ ਵੀ ਕੀਤਾ ਜਾਵੇਗਾ। ਜਿਸ ਦਾ ਲਿੰਕ ਐਨ.ਆਈ.ਸੀ ਵੱਲੋਂ ਕਰੇਟ ਕਰਕੇ ਸਮੂਹ ਕਾਲਜਾਂ/ਸਕੂਲਾਂ ਨਾਲ ਸ਼ੇਅਰ ਕਰ ਦਿੱਤਾ ਜਾਵੇਗਾ ਅਤੇ ਸਮੂਹ ਕਾਲਜਾਂ / ਸਕੂਲਾਂ ਦੇ ਪ੍ਰਿੰਸੀਪਲ ਇਹ ਯਕੀਨੀ ਬਣਾਉਣਗੇ ਕਿ ਇਸ ਪ੍ਰੋਗਰਾਮ ਲਾਈਵ ਬ੍ਰਾਂਡਕਾਸਟ ਨੂੰ ਸਮੂਹ ਵਿਦਿਆਰਥੀ ਅਟੈਂਡ ਕਰਣਗੇ। ਤਾਂ ਜੋ ਵਿਦਿਆਰਥੀਆਂ ਨੂੰ ਅਗਨੀਵੀਰ ਸਕੀਮ ਬਾਰੇ ਚੰਗੀ ਤਰਾਂ ਜਾਣੂ ਕਰਵਾਇਆ ਜਾ ਸਕੇ, ਚਾਹਵਾਨ ਉਮੀਦਵਾਰ ਮਿਤੀ 10 ਮਾਰਚ ਨੂੰ ਸਵੇਰੇ 9 ਤੋਂ 5 ਵਜੇ ਤੱਕ ਸੀ-ਪਾਈਟ ਸੈਂਟਰ (ਆਈ.ਟੀ.ਆਈ ਪੱਟੀ) ਵਿੱਖੇ ਆਕੇ ਇਹ ਸੈਮੀਨਾਰ ਅਟੈਂਡ ਕਰ ਸਕਦੇ ਹਨ। ਜਿਲ੍ਹਾ ਰੋਜ਼ਗਾਰ ਅਧਿਕਾਰੀ ਵੱਲੋਂ ਉਮੀਦਵਾਰਾਂ ਨੂੰ ਇਹ ਸੈਮੀਨਾਰ ਵੱਧ ਤੋਂ ਵੱਧ ਅਟੈਂਡ ਕਰਨ ਲਈ ਕਿਹਾ ਗਿਆ। ਤਾਂ ਜੋ ਚਾਹਵਾਨ ਉਮੀਦਵਾਰ ਨੂੰ ਯੋਗ ਅਗਵਾਈ ਦਿੱਤੀ ਜਾ ਸਕੇ। ਵਧੇਰੇ ਜਾਣਕਾਰੀ ਲਈ 77173-97013 ਤੇ ਸੰਪਰਕ ਕੀਤਾ ਜਾ ਸਕਦਾ ਹੈ।