ਬੰਦ ਕਰੋ

ਸੈਨਿਕ ਸਕੂਲਜ਼ ਸੁਸਾਇਟੀ ਨੇ ਛੇਵੀਂ ਅਤੇ ਨੌਵੀਂ ਜਮਾਤ ਦੀ ਦਾਖਲਾ ਪ੍ਰੀਖਿਆ ਲਈ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 10 ਅਕਤੂਬਰ ਤੱਕ ਵਧਾਈ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 04/10/2019
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਸੈਨਿਕ ਸਕੂਲਜ਼ ਸੁਸਾਇਟੀ ਨੇ ਛੇਵੀਂ ਅਤੇ ਨੌਵੀਂ ਜਮਾਤ ਦੀ ਦਾਖਲਾ ਪ੍ਰੀਖਿਆ ਲਈ
ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 10 ਅਕਤੂਬਰ ਤੱਕ ਵਧਾਈ
ਤਰਨ ਤਾਰਨ, 4 ਅਕਤੂਬਰ:
ਸੈਨਿਕ ਸਕੂਲਜ਼ ਸੁਸਾਇਟੀ ਨੇ ਵਿਦਿਅਕ ਸੈਸ਼ਨ 2020-21 ਲਈ ਸੈਨਿਕ ਸਕੂਲਾਂ ਵਿਚ ਛੇਵੀਂ ਅਤੇ ਨੌਵੀਂ ਜਮਾਤ ਲਈ ਦਾਖਲਾ ਪ੍ਰੀਖਿਆ ਲਈ ਅਰਜ਼ੀਆਂ ਜਮ੍ਹਾਂ ਕਰਨ ਦੀ ਆਖਰੀ ਤਰੀਕ ਵਧਾ ਦਿੱਤੀ ਹੈ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਸੁਸਾਇਟੀ ਨੇ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 10 ਅਕਤੂਬਰ, 2019 ਤੱਕ ਵਧਾ ਦਿੱਤੀ ਹੈ ਜੋ ਪਹਿਲਾਂ 23 ਸਤੰਬਰ, 2019 ਨਿਰਧਾਰਤ ਕੀਤੀ ਗਈ ਸੀ।
ਉਹਨਾਂ ਦੱਸਿਆ ਕਿ ਸੈਨਿਕ ਸਕੂਲਾਂ ਵਿੱਚ ਛੇਵੀਂ ਅਤੇ ਨੌਵੀਂ ਜਮਾਤ ਵਿਚ ਦਾਖਲੇ ਲਈ ਆਲ ਇੰਡੀਆ ਸੈਨਿਕ ਸਕੂਲ ਦਾਖਲਾ ਪ੍ਰੀਖਿਆ ਦੀ ਮਿਤੀ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਜੋ ਕਿ 5 ਜਨਵਰੀ, 2020 ਨੂੰ ਕਰਵਾਈ ਜਾਵੇਗੀ।
ਉਹਨਾਂ ਦੱਸਿਆ ਕਿ ਛੇਵੀਂ ਅਤੇ ਨੌਵੀਂ ਜਮਾਤ ਵਿੱਚ ਦਾਖਲੇ ਲਈ ਇਮਤਿਹਾਨ ਲੈਣ ਦੇ ਯੋਗ ਬਣਨ ਲਈ ਬੱਚਿਆਂ ਦੀ ਉਮਰ 31 ਮਾਰਚ, 2020 ਨੂੰ ਕ੍ਰਮਵਾਰ 10 ਤੋਂ 12 ਸਾਲ ਅਤੇ 13 ਤੋਂ 15 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਉਮੀਦਵਾਰ 10 ਅਕਤੂਬਰ, 2019 ਤੱਕ ਆਨਲਾਈਨ ਰਜਿਸਟਰ ਕਰ ਸਕਦੇ ਸਨ ਅਤੇ ਆਨਲਾਈਨ ਅਰਜ਼ੀ ਫਾਰਮ ਵੈਬਸਾਈਟ sainikschooladmission.in ’ਤੇ ਉਪਲਬਧ ਹੈ।
ਮੌਜੂਦਾ ਸਮੇਂ 31 ਸੈਨਿਕ ਸਕੂਲ ਹਨ ਜਿਨਾਂ ਵਿੱਚੋਂ (ਤੇਲੰਗਾਨਾ, ਮੇਘਾਲਿਆ, ਗੋਆ, ਤ੍ਰਿਪੁਰਾ ਅਤੇ ਸਿੱਕਮ ਸੂਬਿਆਂ ਨੂੰ ਛੱਡ ਕੇ) ਬਾਕੀ 24 ਸੂਬਿਆਂ ਵਿੱਚ ਇਕ-ਇਕ ਅਤੇ ਬਿਹਾਰ, ਹਰਿਆਣਾ, ਕਰਨਾਟਕ, ਆਂਧਰਾ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਵਿੱਚ ਦੋ-ਦੋ ਸਕੂਲ ਹਨ। 
—————–