ਸੈਨਿਕ ਸੁੰਡੀ ਦੇ ਸਬੰਧ ਵਿੱਚ ਕਿਸਾਨ ਵੀਰ ਸਬੰਧਤ ਬਲਾਕ ਖੇਤੀਬਾੜੀ ਦਫਤਰ ਵਿਖੇ ਸੰਪਰਕ ਕਰਨ
ਪ੍ਰਕਾਸ਼ਨ ਦੀ ਮਿਤੀ : 27/11/2024

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਸੈਨਿਕ ਸੁੰਡੀ ਦੇ ਸਬੰਧ ਵਿੱਚ ਕਿਸਾਨ ਵੀਰ ਸਬੰਧਤ ਬਲਾਕ ਖੇਤੀਬਾੜੀ ਦਫਤਰ ਵਿਖੇ ਸੰਪਰਕ ਕਰਨ
ਤਰਨ ਤਾਰਨ, 26 ਨਵੰਬਰ :
ਮੁੱਖ ਖੇਤੀਬਾੜੀ ਅਫਸਰ, ਤਰਨ ਤਾਰਨ ਸ੍ਰੀ ਹਰਪਾਲ ਸਿੰਘ ਪੰਨੂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੁੱਝ ਖੇਤਾਂ ਵਿੱਖੇ ਸੈਨਿਕ ਸੁੰਡੀ ਦਾ ਹਮਲਾ ਵੇਖਣ ਵਿੱਚ ਆਇਆ ਹੈ। ਆਮ ਤੌਰ ਤੇ ਇਸ ਦਾ ਹਮਲਾ ਦਸੰਬਰ ਵਿੱਚ ਵੇਖਿਆ ਜਾਂਦਾ ਹੈ। ਤਾਪਮਾਨ ਅਤੇ ਜਮੀਨ ਵਿੱਚ ਸਿਲ ਹੋਣ ਕਰਕੇ ਇਸ ਹਮਲੇ ਦੀ ਸ਼ਿਕਾਇਤ ਆ ਰਹੀ ਹੈ। ਇਸ ਲਈ ਜੇਕਰ ਕਿਸੇ ਵੀ ਕਿਸਾਨ ਵੀਰ ਨੂੰ ਆਪਣੇ ਖੇਤਾਂ ਵਿੱਚ ਇਸ ਸਬੰਧੀ ਸ਼ਿਕਾਇਤ ਨਜਰ ਆਉਂਦੀ ਹੈ ਤਾਂ ਉਹ ਸਬੰਧਤ ਬਲਾਕ ਖੇਤੀਬਾੜੀ ਦਫਤਰ ਵਿਖੇ ਸੰਪਰਕ ਕਰਨ ਅਤੇ ਖੇਤੀ ਮਾਹਿਰਾਂ ਦੀ ਸਲਾਹ ਨਾਲ ਹੀ ਆਪਣੇ ਖੇਤਾਂ ਵਿੱਚ ਸਪਰੇ ਕਰਨ।