ਸ੍ਰੀ ਸੰਦੀਪ ਕੁਮਾਰ, ਆਈ.ਏ.ਐਸ. ਡਿਪਟੀ ਕਮਿਸ਼ਨਰ ਤਰਨ ਤਾਰਨ ਵੱਲੋਂ ਮਹਤਾਮਾ ਗਾਂਧੀ ਨਰੇਗਾ ਸਕੀਮ ਤਹਿਤ ਬਲਾਕ ਭਿੱਖੀਵਿੰਡ, ਵਲਟੋਹਾ, ਪੱਟੀ ਅਤੇ ਨੌਸ਼ਹਿਰਾ ਪੰਨੂੰਆਂ ਦੀ ਹਫ਼ਤਾਵਾਰੀ ਰੀਵਿਊ ਸਬੰਧੀ ਮੀਟਿੰਗ ਕੀਤੀ ਗਈ।
ਸ੍ਰੀ ਸੰਦੀਪ ਕੁਮਾਰ, ਆਈ.ਏ.ਐਸ. ਡਿਪਟੀ ਕਮਿਸ਼ਨਰ ਤਰਨ ਤਾਰਨ ਵੱਲੋਂ ਮਹਤਾਮਾ ਗਾਂਧੀ ਨਰੇਗਾ ਸਕੀਮ ਤਹਿਤ ਬਲਾਕ ਭਿੱਖੀਵਿੰਡ, ਵਲਟੋਹਾ, ਪੱਟੀ ਅਤੇ ਨੌਸ਼ਹਿਰਾ ਪੰਨੂੰਆਂ ਦੀ ਹਫ਼ਤਾਵਾਰੀ ਰੀਵਿਊ ਸਬੰਧੀ ਮੀਟਿੰਗ ਕੀਤੀ ਗਈ। ਤਰਨਤਾਰਨ 20 ਸਤੰਬਰ : ਸ੍ਰੀ ਸੰਦੀਪ ਕੁਮਾਰ, ਆਈ.ਏ.ਐਸ. ਡਿਪਟੀ ਕਮਿਸ਼ਨਰ ਤਰਨ ਤਾਰਨ ਵੱਲੋਂ ਮਹਤਾਮਾ ਗਾਂਧੀ ਨਰੇਗਾ ਸਕੀਮ ਤਹਿਤ ਬਲਾਕ ਭਿੱਖੀਵਿੰਡ, ਵਲਟੋਹਾ, ਪੱਟੀ ਅਤੇ ਨੌਸ਼ਹਿਰਾ ਪੰਨੂੰਆਂ ਦੀ ਹਫ਼ਤਾਵਾਰੀ ਰੀਵਿਊ ਸਬੰਧੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸ਼੍ਰੀ ਦਲਜੀਤ ਸਿੰਘ ਜਿਲਾ ਨੋਡਲ ਅਫਸਰ, ਮਗਨਰੇਗਾ ਤਰਨਤਾਰਨ, ਸ਼੍ਰੀ ਲਵਜੀਤ ਸਿੰਘ, ਆਈ.ਟੀ. ਮੈਨੇਜਰ, ਮਗਨਰੇਗਾ, ਤਰਨਤਾਰਨ ਅਤੇ ਬਲਾਕ ਭਿੱਖੀਵਿੰਡ, ਵਲਟੋਹਾ, ਪੱਟੀ ਅਤੇ ਨੌਸ਼ਹਿਰਾ ਪੰਨੂੰਆਂ ਦਾ ਸਮੂਹ ਮਗਨਰੇਗਾ ਸਟਾਫ਼ ਹਾਜਰ ਆਏ। ਮੀਟਿੰਗ ਦੌਰਾਨ ਜਿਲ੍ਹਾ ਨੋਡਲ ਅਫਸਰ ਮਗਨਰੇਗਾ ਵੱਲੋ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮਗਨਰੇਗਾ ਅਧੀਨ ਮਹੀਨਾ ਅਗਸਤ ਦੌਰਾਨ ਬਲਾਕ ਭਿੱਖੀਵਿੰਡ ਵੱਲੋ 60730(73.35%), ਬਲਾਕ ਵਲਟੋਹਾ ਵੱਲੋ 29860(43%), ਬਲਾਕ ਨੌਸ਼ਹਿਰਾ ਪੰਨੂੰਆਂ ਵੱਲੋ 17880 (34.10%) ਅ਼ਤੇ ਬਲਾਕ ਪੱਟੀ ਵੱਲੋ 21999 (33%) ਦਿਹਾੜੀਆਂ ਪੈਦਾ ਕਰਕੇ ਜਾਬ ਕਾਰ ਹੋਲਡਰਾਂ ਨੂੰ ਰੁਜਗਾਰ ਦਿੱਤਾ ਗਿਆ। ਡਿਪਟੀ ਕਮਿਸ਼ਨਰ ਤਰਨ ਤਾਰਨ ਵੱਲੋ ਇਹਨਾਂ ਬਲਾਕਾਂ ਅਧੀਨ ਤੈਨਾਤ ਹਰੇਕ ਕਰਮਚਾਰੀ ਦੀ ਵੱਖ ਵੱਖ ਪ੍ਰਗਤੀ ਦਾ ਰੀਵਿਊ ਕੀਤਾ ਗਿਆ, ਉਹਨਾਂ ਵੱਲੋ ਕਿਹਾ ਗਿਆ ਕਿ ਮਗਨਰੇਗਾ ਅਧੀਨ ਰਾਜ ਪੱਧਰ ਤੋ ਪ੍ਰਾਪਤ ਸਾਲਾਨਾ ਟੀਚਿਆ ਦੀ ਪ੍ਰਾਪਤੀ ਲਈ ਹਰੇਕ ਹਫਤੇ ਵਿੱਚ ਬਲਾਕ ਵਾਰ ਪ੍ਰਗਤੀ ਦਾ ਰਿਵਿਊ ਕੀਤਾ ਜਾਵੇਗਾ। ਬਲਾਕ ਪੱਟੀ ਅਤੇ ਨੌਸ਼ਹਿਰਾ ਦੀ ਮਗਨਰੇਗਾ ਅਧੀਨ ਮਾੜੀ ਪ੍ਰਗਤੀ ਤੇ ਵਿਸ਼ੇਸ਼ ਹੋਣ ਤੇ ਨਿਰਾਸ਼ਾ ਜਾਹਰ ਕੀਤੀ ਗਈ ਡਿਪਟੀ ਕਮਿਸ਼ਨਰ ਤਰਨ ਤਾਰਨ ਵੱਲੋ ਸਮੂਹ ਬੀ.ਡੀ.ਪੀ.ੳ. ਕਮ ਪੀ.ੳ. ਮਗਨਰੇਗਾ ਨੂੰ ਬਲਾਕ ਵਾਰ ਉਹਨਾਂ ਦੀ ਪ੍ਰਗਤੀ ਬਾਰੇ ਪੁੱਛਿਆ ਗਿਆ ਅਤੇ ਹਦਾਇਤ ਕੀਤੀ ਗਈ ਕਿ ਉਹ ਮਗਨਰੇਗਾ ਸਕੀਮ ਵੱਲੋ ਪੂਰਾ ਧਿਆਨ ਦੇਣ ਕਿਉਕਿ ਕੇਂਦਰੀ ਸਕੀਮ ਮਗਨਰੇਗਾ ਜ਼ੋ ਕਿ ਰੋਜਗਾਰ ਪੈਦਾ ਕਰਨ ਦੇ ਨਾਲ ਵਿਕਾਸ ਕਰਾਜਾਂ ਲਈ ਵੱਡੇ ਪੱਧਰ ਤੇ ਪਿੰਡਾਂ ਲਈ ਲਾਹੇਵੰਦ ਸਕੀਮ ਹੈ ਇਸ ਲਈ ਸਬੰਧਤ ਬੀ.ਡੀ.ਪੀ.ੳ. ਆਪਣੇ ਬਲਾਕ ਦੀ ਹਰੇਕ ਪ੍ਰਗਤੀ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਮਗਨਰੇਗਾ ਸਕੀਮ ਅਧੀਨ ਜਿਲ੍ਹਾ ਤਰਨ ਤਾਰਨ ਨੂੰ ਪੰਜਾਬ ਲਈ ਹਰੇਕ ਟੀਚੇ ਵਿੱਚ ਪਹਿਲਾ ਸਥਾਨ ਹਸਾਲ ਕਰਨ ਆਪਣੀ ਜਿੰਮੇਵਾਰੀ ਨਿਭਾਉਣ ਦੇ ਆਦੇਸ਼ ਦਿੱਤੇ। ਇਸ ਤੋ ਇਵਾਲਾ ਮਗਨਰੇਗਾ ਅਧੀਨ ਵਧੀਆ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਸ਼ਲਾਘਾ ਕੀਤੀ ਗਈ।