ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਲਈ ਵੋਟਰ ਰਜਿਸਟਰੇਸ਼ਨ ਦਾ ਕੰਮ ਮਿਤੀ 21 ਅਕਤੂਬਰ ਤੋਂ ਹੋਵੇਗਾ ਸ਼ੁਰੂ
ਪ੍ਰਕਾਸ਼ਨ ਦੀ ਮਿਤੀ : 23/10/2023
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਲਈ ਵੋਟਰ ਰਜਿਸਟਰੇਸ਼ਨ ਦਾ ਕੰਮ ਮਿਤੀ 21 ਅਕਤੂਬਰ ਤੋਂ ਹੋਵੇਗਾ ਸ਼ੁਰੂ
ਤਰਨ ਤਾਰਨ 18 ਅਕਤੂਬਰ: ਆਮ ਜਨਤਾ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਲਈ ਵੋਟਰ ਸੂਚੀਆਂ ਦੀ ਤਿਆਰੀ ਸਬੰਧੀ ਕਮਿਸ਼ਨਰ ਗੁਰਦੁਆਰਾ ਚੋਣਾਂ ਪੰਜਾਬ ਵਲੋ ਪ੍ਰੋਗਰਾਮ ਭੇਜਿਆ ਗਿਆ ਹੈ ।
ਇਸ ਸਬੰਧੀ ਸ੍ਰੀ ਸੰਦੀਪ ਕੁਮਾਰ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਤਰਨ ਤਾਰਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਪ੍ਰੋਗਰਾਮ ਅਨੁਸਾਰ ਵੋਟਰ ਸੂਚੀ ਦੀ ਤਿਆਰੀ ਸਬੰਧੀ ਰਜਿਸਟ੍ਰੇਸ਼ਨ ਦਾ ਕੰਮ ਮਿਤੀ 21 ਅਕਤੂਬਰ 2023 ਤੋਂ 15 ਨਵੰਬਰ 2023 ਤੱਕ ਕੀਤਾ ਜਾਣਾ ਹੈ ।ਵੋਟਾ ਬਣਾਉਣ ਦੇ ਚਾਹਵਾਨ ਕੇਸਾਧਾਰੀ ਸਿੱਖ, ਜਿ਼ਨ੍ਹਾ ਦੀ ਉਮਰ 21 ਸਾਲ ਜਾਂ ਇਸ ਤੋਂ ਵੱਧ ਹੋਵੇ ਵੋਟਰ ਸੂਚੀ ਵਿੱਚਆਪਣਾ ਨਾਂ ਦਰਜ ਕਰਵਾਉਣ ਲਈ ਫਾਰਮ ਨੰਬਰ 1 ਪੁਰ ਕਰਕੇ ਮਿਤੀ 15 ਨਵੰਬਰ 2023 ਤੱਕ ਪੇਡੂ ਖੇਤਰਾਂ ਵਿੱਚ ਪਟਵਾਰੀਆਂ ਅਤੇ ਸਹਿਰੀ ਖੇਤਰਾਂ ਵਿੱਚ ਨਗਰ ਕੌਸਲ / ਨਗਰ ਪੰਚਾਇਤ ਦੇ ਨਿਯੁਕਤ ਕਰਮਚਾਰੀਆਂ ਨੁੰ ਦਿੱਤੇ ਜਾ ਸਕਦੇ ਹਨ ।ਇਹ ਫਾਰਮ ਨਿਰਧਾਰਤ ਪ੍ਰੋਫਾਰਮੇ ਵਿਚ ਹੋਣੇ ਚਾਹੀਦੇ ਹਨ ।ਮਿਤੀ 15 ਦਸੰਬਰ 2023 ਨੁੰ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਕੀਤੀ ਜਾਣੀ ਹੈ ਅਤੇ ਮਿਤੀ 26 ਦਸੰਬਰ 2023 ਤੱਕ ਦਾਅਵੇ ਅਤੇ ਇਤਰਾਜ ਲਏ ਜਾਣੇ ਹਨ।ਦਾਅਵੇ / ਇਤਰਾਜ਼ਾਂ ਦਾ ਨਿਪਟਾਰਾ ਕਰਨ ਉਪਰੰਤ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਮਿਤੀ 16 ਜਨਵਰੀ 2023 ਨੂੰ ਕੀਤੀ ਜਾਣੀ ਹੈ ।
ਗੁਰਦੁਆਰਾ ਵੋਟਰ ਸੂਚੀ ਦੀ ਤਿਆਰੀ ਸਬੰਧੀ ਫਾਰਮ ਨੰl 1 ਨਿਮਨ ਲਿਖਤ ਸਥਾਨਾ ਵਿੱਚ ਵੀ ਉਪਲੱਬਧ ਹੋਣਗੇ, ਇਹ ਫਾਰਮ ਇਨ੍ਹਾਂ ਸਥਾਨਾ ਤੋਂ ਮੁਫਤ ਪ੍ਰਾਪਤ ਕੀਤੇ ਜਾ ਸਕਦੇ ਹਨ ।
1 ਜਿ਼ਲ੍ਹਾ ਚੋਣ ਦਫ਼ਤਰ, ਤਰਨ ਤਾਰਨ ।
2 ਜਿ਼ਲ੍ਹੇ ਦੇ ਸਮੂਹ ਦਫ਼ਤਰ, ਉਪ ਮੰਡਲ ਮੈਜਿਸਟ੍ਰੇਟ
3 ਜਿ਼ਲ੍ਹੇ ਦੇ ਸਮੂਹ ਦਫ਼ਤਰ ਤਹਿਸੀਲਦਾਰ, ਰੈਵੀਨਿਊ
4 ਦਫ਼ਤਰ ਪਟਵਾਰਖਾਨਾ
5 ਦਫ਼ਤਰ ਨਗਰ ਕੌਸਲ / ਨਗਰ ਪੰਚਾਇਤ ਤਰਨ ਤਾਰਨ, ਪੱਟੀ ਅਤੇ ਖੇਮਕਰਨ ।
6 ਜਿ਼ਲ੍ਹੇ ਵਿੱਚ ਪੈਦੇ ਸੈ਼ਡੂਲਡ ਸਿੱਖ ਗੁਰਦੁਆਰਿਆਂ ਵਿੱਚ।
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਲਈ ਵੋਟਰ ਸੂਚੀ ਦੀ ਤਿਆਰੀ ਸਬੰਧੀ ਫਾਰਮ ਨੰ: 1 ਬੰਡਲਾਂ ਜਾਂ ਜਿਆਦਾ ਗਿਣਤੀ ਵਿਚ ਪ੍ਰਾਪਤ ਨਹੀ ਕੀਤੇ ਜਾਣਗੇ । ਫਾਰਮ ਪ੍ਰਾਪਤ ਕਰਨ ਵਾਲੇ ਕਰਮਚਾਰੀ ਵਲੋ ਹਰੇਕ ਪ੍ਰਾਪਤ ਹੋਣ ਵਾਲੇ ਫਾਰਮ ਨੁੰ ਰਜਿਸਟਰ ਵਿੱਚ ਦਰਜ ਕੀਤਾ ਜਾਵੇਗਾ । ਸਮੂਹ ਵੋਟਰ ਨੁੰ ਅਪੀਲ ਕੀਤੀ ਜਾਂਦੀ ਹੈ ਕਿ ਗੁਰਦੁਆਰਾ ਵੋਟਰ ਸੂਚੀ ਦੇ ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਆਪਣਾ ਪੂਰਾ ਪੂਰਾ ਸਹਿਯੋਗ ਦਿੱਤਾ ਜਾਵੇ ।