ਬੰਦ ਕਰੋ

ਸੰਕਟ ਦੇ ਇਸ ਸਮੇਂ ਓ. ਪੀ. ਡੀ. ਬੰਦ ਕਰਨ ਵਾਲੇ ਨਿੱਜੀ ਹਸਪਤਾਲਾਂ ਦੇ ਲਾਇਸੰਸ ਹੋਣਗੇ ਰੱਦ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 09/04/2020
DC
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਸੰਕਟ ਦੇ ਇਸ ਸਮੇਂ ਓ. ਪੀ. ਡੀ. ਬੰਦ ਕਰਨ ਵਾਲੇ ਨਿੱਜੀ ਹਸਪਤਾਲਾਂ ਦੇ ਲਾਇਸੰਸ ਹੋਣਗੇ ਰੱਦ-ਡਿਪਟੀ ਕਮਿਸ਼ਨਰ
ਤਰਨ ਤਾਰਨ, 9 ਅਪ੍ਰੈਲ :
ਜ਼ਿਲ੍ਹੇ ਵਿਚੋਂ ਮਿਲ ਰਹੀਆਂ ਖ਼ਬਰਾਂ ਕਿ ਕੋਵਿਡ-19 ਦੇ ਚੱਲਦੇ ਲਗਾਏ ਗਏ ਕਰਫਿੳੂ ਦੌਰਾਨ ਕਈ ਨਿੱਜੀ ਹਸਪਤਾਲਾਂ ਵੱਲੋਂ ਵਾਇਰਸ ਦੇ ਡਰ ਕਾਰਨ ਆਪਣੀ ਓ. ਪੀ. ਡੀ. ਸੇਵਾ (ਆੳੂਟ ਪੇਸੈਂਟ ਡਿਪਾਰਟਮੈਂਟ) ਬੰਦ ਕਰ ਦਿੱਤੀ ਗਈ ਹੈ, ਜਿਸ ਕਾਰਨ ਆਮ ਬਿਮਾਰੀਆਂ ਦੇ ਮਰੀਜ਼ਾਂ ਨੂੰ ਦਵਾਈ ਲੈਣ ਲਈ ਖੱਜ਼ਲ-ਖੁਆਰ ਹੋਣਾ ਪੈ ਰਿਹਾ ਹੈ, ਨੂੰ ਗੰਭੀਰਤਾ ਨਾਲ ਲੈਂਦੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਸਪੱਸ਼ਟ ਕੀਤਾ ਹੈ, ਕਿ ਜਿਸ ਵੀ ਨਿੱਜੀ ਹਸਪਤਾਲ ਨੇ ਸੰਕਟ ਦੇ ਇਸ ਸਮੇਂ ਕਿਸੇ ਵੀ ਬਹਾਨੇ ਆਪਣੀ ਓ. ਪੀ. ਡੀ. ਬੰਦ ਕੀਤੀ, ਉਸ ਦਾ ਲਾਇਸੰਸ ਰੱਦ ਕਰ ਦਿੱਤਾ ਜਾਵੇਗਾ ਅਤੇ ਕਾਨੰੰੁੂਨ ਅਨੁਸਾਰ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੀਤੇ ਦਿਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕੋਲ ਵੀ ਰਾਜ ਭਰ ਵਿਚੋੋਂ ਅਜਿਹੀਆਂ ਸ਼ਿਕਾਇਤਾਂ ਪੁੱਜੀਆਂ ਸਨ ਅਤੇ ਉਨਾਂ ਨੇ ਤਰੁੰਤ ਇਸ ਬਾਬਤ ਸਖਤ ਨਿਰਦੇਸ਼ ਦਿੱਤੇ ਹਨ ਕਿ ਜਿਸ ਵੀ ਹਸਪਤਾਲ ਵੱਲੋਂ ਅਜਿਹਾ ਕੀਤਾ ਜਾਂਦਾ ਹੈ, ਉਸਦਾ ਲਾਇਸੰਸ ਰੱਦ ਕਰ ਦਿੱਤਾ ਜਾਵੇ। ਉਹਨਾਂ ਕਿਹਾ ਕਿ ਸਮੂਹ ਐੱਸ. ਡੀ. ਐੱਮਜ਼ ਦੀ ਅਗਵਾਈ ਹੇਠ ਸਿਹਤ ਵਿਭਾਗ ਦੇ ਅਧਧਿਕਾਰੀਆਂ ਦੀਆਂ ਟੀਮਾਂ ਨੂੰ ਇਸ ਬਾਬਤ ਲਗਾਤਾਰ ਚੈਕਿੰਗ ਕੀਤੀ ਜਾਵੇਗੀ ਤਾਂ ਜੋ ਜ਼ਿਲ੍ਹੇ ਦੇ ਲੋਕਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਸ੍ਰੀ ਸੱਭਰਵਾਲ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਪ੍ਰਾਪਤ ਹਦਾਇਤਾਂ ਸਬੰਧੀ ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ ਨੂੰ ਜਾਣੂੰ ਕਰਵਾ ਦਿੱਤਾ ਗਿਆ ਹੈ, ਕਿ ਭਵਿੱਖ ਵਿਚ ਕਿਸੇ ਵੀ ਹਸਪਤਾਲ ਵੱਲੋਂ ਆਪਣੀ ਓ. ਪੀ. ਡੀ. ਬੰਦ ਕਰਨ ਦੀ ਸੂਚਨਾ ਮਿਲੀ ਤਾਂ ਉਹ ਹਸਪਤਾਲ ਪੱਕਾ ਬੰਦ ਕਰਵਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਇਸ ਮੌਕੇ ਦੀ ਤੁਲਨਾ ਜੰਗ ਨਾਲ ਕਰਦੇ ਕਿਹਾ ਹੈ ਕਿ ਜੰਗ ਵਿਚ ਜਦ ਕੋਈ ਫੌਜੀ ਪਿੱਛੇ ਪੈਰ ਕਰਦਾ ਹੈ ਤਾਂ ਉਸ ਨੂੰ ਗੋਲੀ ਮਾਰਨ ਦਾ ਹੁੱਕਮ ਹੁੰਦਾ ਹੈ, ਸੋ ਸਿਹਤ ਵਿਭਾਗ ਲਈ ਇਹ ਮੌਕਾ ਜੰਗ ਵਰਗਾ ਹੈ ਅਤੇ ਮਰੀਜ਼ਾਂ ਦੀ ਲੋੜ ਵੇਲੇ ਕੰਮ ਨਾ ਆਉਣ ਵਾਲੇ ਹਸਪਤਾਲਾਂ ਨੂੰ ਭਵਿੱਖ ਵਿਚ ਚੱਲਣ ਨਹੀਂ ਦਿੱਤਾ ਜਾਵੇਗਾ।  
————–