ਬੰਦ ਕਰੋ

ਹੁਣ ਤੱਕ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ 746 ਵਿਅਕਤੀ ਆਪਣੇ ਗ੍ਰਹਿ ਰਾਜਾਂ ਉੱਤਰ ਪ੍ਰਦੇਸ਼, ਬਿਹਾਰ, ਮਹਾਂਰਾਸ਼ਟਰ, ਕੇਰਲਾ ਅਤੇ ਤਾਮਿਲਨਾਢੂ ਨੂੰ ਜਾਣ ਲਈ ਭੇਜੇ ਗਏ

ਪ੍ਰਕਾਸ਼ਨ ਦੀ ਮਿਤੀ : 19/05/2020
DC

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਹੁਣ ਤੱਕ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ 746 ਵਿਅਕਤੀ ਆਪਣੇ ਗ੍ਰਹਿ ਰਾਜਾਂ ਉੱਤਰ ਪ੍ਰਦੇਸ਼, ਬਿਹਾਰ, ਮਹਾਂਰਾਸ਼ਟਰ, ਕੇਰਲਾ ਅਤੇ ਤਾਮਿਲਨਾਢੂ ਨੂੰ ਜਾਣ ਲਈ ਭੇਜੇ ਗਏ
ਕੇਰਲਾ ਅਤੇ ਤਾਮਿਲਨਾਢੂ ਜਾਣ ਵਾਲੇ 8 ਪ੍ਰਵਾਸੀਆਂ ਨੂੰ ਅੱਜ ਜਲੰਧਰ ਰੇਲਵੇ ਸਟੇਸ਼ਨ ਲਈ ਰਵਾਨਾ ਕੀਤਾ
ਤਰਨ ਤਾਰਨ, 19 ਮਈ :
ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਫ਼ਿਊ ਅਤੇ ਲਾਕਡਾਊਨ ਕਾਰਨ ਰਾਜ ਅਤੇ ਜ਼ਿਲ੍ਹੇ ’ਚ ਰਹਿ ਰਹੇ ਦੂਸਰੇ ਰਾਜਾਂ ਦੇ ਪ੍ਰਵਾਸੀਆਂ ਨੂੰ ਉਨ੍ਹਾਂ ਦੀ ਘਰ ਪਰਤਣ ਦੀ ਇੱਛਾ ਦੇ ਮੱਦੇਨਜ਼ਰ ਆਰੰਭੇ ਗਏ ਯਤਨਾਂ ਤਹਿਤ ਅੱਜ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਵੱਲੋਂ ਜ਼ਿਲ੍ਹਾ ਪ੍ਰਬਧੰਕੀ ਕੰਪਲੈਕਸ ਤਰਨ ਤਾਰਨ ਤੋਂ ਵਿਸ਼ੇਸ ਟੈਂਪੂ ਟਰੈਵਲਰ ਰਾਹੀਂ ਕੇਰਲਾ ਅਤੇ ਤਾਮਿਲਨਾਢੂ ਜਾਣ ਵਾਲੇ 8 ਪ੍ਰਵਾਸੀਆਂ ਨੂੰ ਜਲੰਧਰ ਰੇਲਵੇ ਸਟੇਸ਼ਨ ਲਈ ਰਵਾਨਾ ਕੀਤਾ ਗਿਆ।ਇਸ ਮੌਕੇ ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਅਰਵਿੰਦਰਪਾਲ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਕੇ ‘ਤੇ ਹਾਜ਼ਰ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ’ਚੋਂ ਇਸ ਤੋਂ ਪਹਿਲਾਂ 738 ਵਿਅਕਤੀ ਆਪਣੇ ਗ੍ਰਹਿ ਰਾਜਾਂ ਉੱਤਰ ਪ੍ਰਦੇਸ਼, ਬਿਹਾਰ ਤੇ ਮਹਾਂਰਾਸ਼ਟਰ ਨੂੰ ਭੇਜੇ ਜਾ ਚੁੱਕੇ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰਿਆਂ ਲਈ ਜਾਣ ਦਾ ਪ੍ਰਬੰਧ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਆਪਣੇ ਤੌਰ ’ਤੇ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉੱਤਰ ਪ੍ਰਦੇਸ਼ ਦੇ ਕਾਨਪੁਰ ਡਵੀਜ਼ਨ ਨਾਲ ਸਬੰਧਿਤ 92, ਗੋਰਖਪੁਰ ਡਵੀਜ਼ਨ ਨਾਲ ਸਬੰਧਿਤ 150, ਅਯੁੱਧਿਆ ਡਵੀਜ਼ਨ ਨਾਲ ਸਬੰਧਿਤ 124, ਗੌਂਡਾ ਬਹਿਰੈਚ ਨਾਲ ਸਬੰਧਿਤ 178, ਸਰਵਸਤੀ ਤੇ ਬਲਰਾਮਪੁਰ ਨਾਲ ਸਬੰਧਿਤ 63, ਬਿਹਾਰ ਦੇ ਖਗਰੀਆਂ, ਕਟਿਹਾਰ, ਕਿਸ਼ਨਗੰਜ ਨਾਲ ਸਬੰਧਿਤ 62, ਅਤੇ ਮਹਾਂਰਾਸ਼ਟਰ ਦੇ ਸਾਂਗਲੀ ਪੂਨੇ ਨਾਲ ਸਬੰਧਿਤ 15 ਲੋਕਾਂ ਨੂੰ ਫਿਰੋਜ਼ਪੁਰ ਰੇਲਵੇ ਸਟੇਸ਼ਨ ਪਹੁੰਚਾਇਆ ਗਿਆ ਹੈ।ਇਸ ਤੋਂ ਇਲਾਵਾ ਉਨਾਓ ਜਾਣ ਵਾਲੇ 11, ਮੁਜ਼ੱਫਰਪੁਰ ਡਵੀਜ਼ਨ ਨਾਲ ਸਬੰਧਿਤ 25 ਅਤੇ ਭਾਗਲਪੁਰ ਡਵੀਜ਼ਨ ਨਾਲ ਸਬੰਧਿਤ 8 ਵਿਅਕਤੀਆਂ ਨੂੰ ਅੰਮ੍ਰਿਤਸਰ ਰੇਲਵੇ ਸਟੇਸ਼ਨ ਪਹੁੰਚਾਇਆ ਗਿਆ ਹੈ ਅਤੇ 10 ਵਿਅਕਤੀਆਂ ਨੂੰ ਬੱਸ ਰਾਹੀਂ ਅਲੀਗੜ੍ਹ ਡਵੀਜ਼ਨ ਪਹੁੰਚਾਇਆ ਗਿਆ ਹੈ।
————