ਬੰਦ ਕਰੋ

ਹੜਾਂ ਦੀ ਰੋਕਥਾਮ ਅਤੇ ਬਿਹਤਰ ਸਿੰਚਾਈ ਸਹੂਲਤ ਮੁਹੱਈਆ ਕਰਵਾਉਣ ਲਈ 4.10 ਕਰੋੜ ਦੀ ਲਾਗਤ ਨਾਲ ਕੀਤੀ ਜਾ ਰਹੀ ਹੈੇੇ ਡਰੇਨਜ਼/ਨਹਿਰਾਂ ਦੀ ਖਲਾਈ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 11/08/2020
DC

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਹੜਾਂ ਦੀ ਰੋਕਥਾਮ ਅਤੇ ਬਿਹਤਰ ਸਿੰਚਾਈ ਸਹੂਲਤ ਮੁਹੱਈਆ ਕਰਵਾਉਣ ਲਈ 4.10 ਕਰੋੜ ਦੀ ਲਾਗਤ ਨਾਲ ਕੀਤੀ ਜਾ ਰਹੀ ਹੈੇੇ ਡਰੇਨਜ਼/ਨਹਿਰਾਂ ਦੀ ਖਲਾਈ-ਡਿਪਟੀ ਕਮਿਸ਼ਨਰ
ਤਰਨ ਤਾਰਨ, 10 ਅਗਸਤ :
ਮਗਨਰੇਗਾ ਸਕੀਮ ਤਹਿਤ ਵਿੱਤੀ ਸਾਲ 2020-21 ਦੌਰਾਨ ਜਿਲ੍ਹਾ ਤਰਨ ਤਾਰਨ ਵਿਚ ਹੜਾਂ ਦੀ ਰੋਕਥਾਮ ਅਤੇ ਬਿਹਤਰ ਸਿੰਚਾਈ ਸਹੂਲਤ ਮੁਹੱਈਆ ਕਰਵਾਉਣ ਲਈ ਵੱਖ-ਵੱਖ ਬਲਾਕਾਂ ਵਿੱਚ 34 ਕੰਮਾਂ ਲਈ 4.10 ਕਰੋੜ ਦੀ ਲਾਗਤ ਨਾਲ ਪੱਟੀ ਰਾਜਬਾਹਾ, ਉਸਮਾਂ ਮਾਈਨਰ, ਖਾਰਾ ਰਾਜਬਾਹਾ, ਰਈਆ ਰਾਜਬਾਹਾ ਅਤੇ ਕਸੇਲ ਪਡਾਨਾ ਆਦਿ ਡਰੇਨਜ਼/ਨਹਿਰਾਂ ਦੀ ਖਲਾਈ ਕੀਤੀ ਜਾ ਰਹੀ ਹੈੇੇ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਨਹਿਰੀ ਪਾਣੀ ਸਮੇਂ ਸਿਰ ਅਤੇ ਟੇਲਾਂ ਤੱਕ ਮੁਹੱਈਆ ਕਰਵਾਉਣ ਲਈ ਮਗਨਰੇਗਾ ਸਕੀਮ ਵਿੱਤੀ ਸਾਲ 2020-21 ਦੌਰਾਨ ਫੰਡਾਂ ਦੀ ਵਰਤੋ ਕਰਦੇ ਹੋਏ, ਇਹਨਾਂ ਕੰਮਾਂ ਨਾਲ ਕੋਵਿਡ-19 ਦੇ ਸਮੇਂ ਦੌਰਾਨ ਮਗਨਰੇਗਾ ਜਾੱਬ ਕਾਰਡ ਹੋਲਡਰਾਂ ਨੂੰ ਆਪਣੇ ਪਿੰਡਾਂ ਵਿੱਚ ਹੀ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈੈ, ਹੁਣ ਤੱਕ ਜਿਲ੍ਹਾ ਤਰਨ ਤਾਰਨ ਵਿਚ 19865 ਘਰਾਂ ਨੂੰ 474070 ਦਿਹਾੜੀਆਂ ਦਾ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਚੁੱਕਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹਨਾਂ ਕੰਮਾਂ ਦੇ ਨਿਰੀਖਣ ਸ਼੍ਰੀਮਤੀ ਪਰਮਜੀਤ ਕੌਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)ਕਮ-ਵਧੀਕ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਮਗਨਰੇਗਾ ਨੂੰ ਸਮੇਂ-ਸਮੇਂ ਕਰਨ ਲਈ ਆਦੇਸ਼ ਦਿੱਤੇ ਗਏ ਹਨ।
—————