ਬੰਦ ਕਰੋ

ਜ਼ਿਲਾ ਤਰਨ ਤਾਰਨ ‘ਚ ਸਾਂਸ ਮਹਿੰਮ ਦੀ ਸ਼ੁਰੂਆਤ -ਸਿਵਲ ਸਰਜਨ-ਡਾ.ਗੁਰਪ੍ਰੀਤ ਸਿੰਘ ਰਾਏ

ਪ੍ਰਕਾਸ਼ਨ ਦੀ ਮਿਤੀ : 13/11/2024

ਜ਼ਿਲਾ ਤਰਨ ਤਾਰਨ ‘ਚ ਸਾਂਸ ਮਹਿੰਮ ਦੀ ਸ਼ੁਰੂਆਤ -ਸਿਵਲ ਸਰਜਨ-ਡਾ.ਗੁਰਪ੍ਰੀਤ ਸਿੰਘ ਰਾਏ

ਬੱਚਿਆਂ ਨੂੰ ਨਿਮੋਨੀਆ ਵਰਗੀ ਬਿਮਾਰੀ ਤੋਂ ਬਚਾਉਣ ਲਈ ਸਿਹਤ ਵਿਭਾਗ ਵਲੋਂ ਚਲਾਈ ਜਾ ਰਹੀ ਹੈ ਸਾਂਸ ਮੁਹਿੰਮ – ਡਾ. ਵਰਿੰਦਰ ਪਾਲ ਕੌਰ

ਜ਼ਿਲਾ ਤਰਨ ਤਾਰਨ ਦੇ ਸਿਵਲ ਸਰਜਨ ਡਾ.ਗੁਰਪ੍ਰੀਤ ਸਿੰਘ ਰਾਏ ਜੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੇਠ ਜ਼ਿਲਾ ਟੀਕਾਕਰਨ ਅਫਸਰ ਡਾਕਟਰ ਵਰਿੰਦਰ ਪਾਲ ਕੌਰ ਦੀ ਯੋਗ ਅਗਵਾਈ ਹੇਠ ਬੁਧਵਾਰ ਨੂੰ ਦਫਤਰ ਸਿਵਿਲ ਸਰਜਨ ਵਿਖੇ ਸਾਂਸ ਮੁਹਿੰਮ ਤਹਿਤ ਅਹਿਮ ਮੀਟਿੰਗ ਕੀਤੀ ਗਈ।

ਇਸ ਮੌਕੇ ਆਪਣੇ ਸਬੋਧਨ ਦੌਰਾਨ ਸਿਵਲ ਸਰਜਨ ਡਾ. ਰਾਏ ਨੇ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ 0 ਤੋਂ 5 ਸਾਲਾਂ ਤੱਕ ਦੇ ਬੱਚਿਆਂ ਨੂੰ ਨਿਮੂਨੀਆ ਵਰਗੀ ਨਾ ਮੁਰਾਦ ਬਿਮਾਰੀ ਤੋਂ ਬਚਾਉਣ ਲਈ ਸੂਬਾ ਸਰਕਾਰ ਵੱਲੋਂ ਸੋਸ਼ਲ ਅਵੈਅਰਨੈਸ ਐਂਡ ਐਕਸ਼ਨ ਟੂ ਨਿਊਟਰਲਾਇਜ ਨਿਮੂਨੀਆ (ਸਾਂਸ ਮੁਹਿੰਮ) ਚਲਾਈ ਜਾ ਰਹੀ ਹੈ ਅਤੇ ਇਹ ਮੁਹਿੰਮ ਫਰਵਰੀ 28 ਤੱਕ ਚੱਲੇਗੀ।

ਉਨਾਂ ਸਿਹਤ ਸੰਸਥਾਵਾਂ ਵਿਖੇ ਤੈਨਾਤ ਏਐਨਐਮਜ਼ ਅਤੇ ਨਰਸਿੰਗ ਸਟਾਫ ਨੂੰ ਨਵਜਾਤ ਬੱਚਿਆਂ ਦੇ ਨਾਲ ਨਾਲ ਹਸਪਤਾਲ ਚ ਟੀਕਾਕਰਨ ਲਈ ਆਉਣ ਵਾਲੇ ਬੱਚਿਆਂ ਦੇ ਆਕਸੀਜਨ ਲੈਵਲ ਅਤੇ ਸਿਹਤ ਜਾਂਚ ਕਰਨ ਦੀ ਹਦਾਇਤ ਜਾਰੀ ਕੀਤੀ।

ਜ਼ਿਲਾ ਟੀਕਾਕਰਨ ਅਫਸਰ ਡਾ. ਵਰਿੰਦਰ ਪਾਲ ਕੌਰ ਨੇ ਦੱਸਿਆ ਕਿ ਛੋਟੇ ਬੱਚਿਆਂ ਨੂੰ ਨਿਮੂਨੀਆ ਤੋਂ ਬਚਾਉਣ ਲਈ ਸਾਂਸ ਮੁਹਿੰੰਮ ਬਾਰੇ ਜ਼ਿਲੇ ਦੇ ਵੱਖ ਵੱਖ ਬਲਾਕਾਂ ਵਿੱਖੇ ਮਾਸ ਮੀਡੀਆ ਵਿੰਗ ਅਤੇ ਫੀਲਡ ਸਟਾਫ ਵੱਲੋਂ ਨਿਰੰਤਰ ਜਾਗਰੂਕਤਾ ਫੈਲਾਈ ਜਾ ਰਹੀ ਹੈ ਤਾਂ ਜੋਂ ਵੱਧ ਤੋਂ ਵੱਧ ਨਾਗਰਿਕਾਂ ਨੂੰ ਨਵਜੰਮਿਆਂ ਅਤੇ ਛੋਟੇ ਬੱਚਿਆਂ ਦੀ ਸਾਂਭ ਸੰਭਾਲ ਬਾਰੇ ਜ਼ਰੂਰੀ ਜਾਣਕਾਰੀ ਮੁਹੱਇਆ ਕਰਵਾਈ ਜਾ ਰਹੀ ਹੈ।

ਉਨਾਂ ਫੀਲਡ ਸਟਾਫ ਨੂੰ ਦੱਸਿਆ ਕਿ ਜੇਕਰ ਮਾਪਿਆਂ ਨੂੰ ਠੰਡ ਦੇ ਮੌਸਮ ਦੌਰਾਨ ਬੱਚਿਆਂ ਦੀ ਸਾਂਭ ਸੰਭਾਲ ਬਾਰੇ ਚੰਗੀ ਤਰਾਂ੍ਹ ਪਤਾ ਹੋਵੇਗਾ ਤਾਂ ਬੱਚੇ ਨੂੰ ਨਿਮੂਨੀਆ ਵਰਗੀ ਬਿਮਾਰੀ ਤੋਂ ਬਚਾਇਆ ਜਾ ਸਕਦਾ ਹੈ।

ਉਹਨਾਂ ਕਿਹਾ ਕਿ ਸਾਂਸ ਮੁਹਿੰਮ ਦੌਰਾਨ ਆਸ਼ਾ ਵਰਕਰਜ਼ ਵੱਲੋਂ ਘਰ ਘਰ ਜਾ ਕੇ ਸਰਵੇ ਕੀਤਾ ਜਾਵੇਗਾ ਤਾਂ ਜੋਂ ਬੱਚਿਆ ਦੀ ਸਿਹਤ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ।ਉਨਾਂ ਕਿਹਾ ਕਿ ਜੇਕਰ ਮਾਪਿਆਂ ਨੂੰ ਬੱਚਿਆਂ ਦੇ ਵਿੱਚ ਨਿਮੂਨੀਆ ਦੇ ਲੱਛਣ ਜਿਵੇਂ ਕਿ ਸਾਹ ਲੈਣ ਵਿੱਚ ਦਿੱਕਤ, ਖੰਘ ਅਤੇ ਜੁਕਾਮ ਦਾ ਵੱਧਣਾ, ਤੇਜੀ ਨਾਲ ਸਾਹ ਲੈਣਾ, ਤੇਜ਼ ਬੁਖਾਰ ਹੋਣਾ ਅਤੇ ਸਾਹ ਲੈਂਦੇ ਸਮੇਂ ਪਸਲੀ ਚੱਲਣਾ ਜਾ ਛਾਤੀ ਦਾ ਥੱਲੇ ਧੱਸਣਾ ਪ੍ਰਮੁੱਖ ਹਨ।

ਡਾਕਟਰ ਵਰਿੰਦਰ ਪਾਲ ਕੌਰ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਸਿਹਤ ਸੰਸਥਾਵਾਂ ਵਿਖੇ ਜਨਮ ਲੈਣ ਵਾਲੇ ਨਵਜਾਤ ਬੱਚਿਆਂ ਗਾ ਆਕਸੀਜਨ ਲੈਵਲ ਨਾ ਸਿਹਤ ਕਰਮੀਆਂ ਵੱਲੋਂ ਨਿਰੰਤਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਰਦੀਆਂ ਦੇ ਮੌਸਮ ਦੌਰਾਨ ਬੱਚਿਆਂ ਨੂੰ ਨਿਮੋਨੀਆ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ ਅਤੇ ਵਿਭਾਗ ਵਲੋਂ ਇੱਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਸਾਂਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।

ਇਸ ਮੌਕੇ ਜਿਲਾ ਪਰਿਵਾਰ ਭਲਾਈ ਅਫਸਰ ਡਾਕਟਰ ਸਤਵਿੰਦਰ ਕੁਮਾਰ ਭਗਤ ਸੀਨੀਅਰ ਮੈਡੀਕਲ ਸਿਵਲ ਹਸਪਤਾਲ ਸਰਬਜੀਤ ਸਿੰਘ, ਡਾਕਟਰ ਸੁਖਜਿੰਦਰ ਸਿੰਘ, ਜਿਲਾ ਮਾਸ ਮੀਡੀਆ ਅਫਸਰ ਸੁਖਵੰਤ ਸਿੰਘ ਸਿੱਧੂ ਆਰ ਮੌਜੂਦ ਰਹੇ।